ਚੀਨ ਵਿਰੋਧੀ ਭਾਵਨਾਵਾਂ ਦੇ ਬਾਵਜੂਦ ਭਾਰਤ ’ਚ ਲਾਂਚ ਹੋਇਆ Redmi 9 Prime

8/4/2020 3:46:34 PM

ਗੈਜੇਟ ਡੈਸਕ– ਚੀਨ ਵਿਰੋਧੀ ਭਾਵਨਾਵਾਂ ਦੇ ਬਾਵਜੂਦ ਭਾਰਤ ’ਚ ਚੀਨੀ ਕੰਪਨੀ ਸ਼ਾਓਮੀ ਨੇ ਆਪਣਾ Redmi 9 Prime ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਰੱਖੀ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਬਲਿਊ, ਮਿੰਟ ਗ੍ਰੀਨ, ਸਨਰਾਈਜ਼ ਫਲੇਅਰ ਅਤੇ ਮੈਟ ਬਲੈਕ ਕਲਰ ਆਪਸ਼ਨ ਨਾਲ 6 ਆਗਸਤ ਤੋਂ ਭਾਰਤ ’ਚ ਉਪਲੱਬਧ ਕੀਤਾ ਜਾਵੇਗਾ। 

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਂਝ ਤਾਂ ਸਰਕਾਰ ਚੀਨੀ ਐਪਸ ’ਤੇ ਬੈਨ ਲਗਾ ਰਹੀ ਹੈ ਪਰ ਚੀਨੀ ਕੰਪਨੀ ਦੇ ਫੋਨਾਂ ਦੀ ਲਾਂਚਿੰਗ ਭਾਰਤ ’ਚ ਅਜੇ ਵੀ ਹੋ ਰਹੀ ਹੈ। 

Redmi 9 Prime ਦੇ ਫੀਚਰਜ਼
ਡਿਸਪਲੇਅ    - 6.53 ਇੰਚ ਦੀ FHD+
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ ਜੀ80
ਰੈਮ    - 3GB/4GB
ਸਟੋਰੇਜ    - 32GB/64GB
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ MIUI11
ਰੀਅਰ ਕੈਮਰਾ    - 13MP+8MP+5MP+2MP
ਫਰੰਟ ਕੈਮਰਾ    - 8MP
ਬੈਟਰੀ    - 5,020mAh
ਕੁਨੈਕਟੀਵਿਟੀ    - 4G VoLTE, ਵਾਈ-ਫਾਈ, ਜੀ.ਪੀ.ਐੱਸ. ਬਲੂਟੂਥ ਵਰਜ਼ਨ 5.0, ਐੱਫ.ਐੱਮ. ਰੇਡੀਓ, NFC, GPS, 3.5mm ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਪੋਰਟ ਟਾਈਪ-ਸੀ ਪੋਰਟ


Rakesh

Content Editor Rakesh