Redmi 9 Prime ਭਾਰਤ ’ਚ 4 ਅਗਸਤ ਨੂੰ ਹੋਵੇਗਾ ਲਾਂਚ, ਸਾਹਮਣੇ ਆਏ ਕੀਮਤ ਤੇ ਫੀਚਰਜ਼
Thursday, Jul 30, 2020 - 06:32 PM (IST)

ਗੈਜੇਟ ਡੈਸਕ– ਸ਼ਾਓਮੀ ਇੰਡੀਆ ਪਿਛਲੇ ਕਰੀਬ ਇਕ ਹਫਤੇ ਤੋਂ ਆਪਣੀ ਰੈੱਡਮੀ 9 ਸੀਰੀਜ਼ ਦਾ ਨਵਾਂ ਪ੍ਰਾਈਮ ਡਿਵਾਈਸ ਟੀਜ਼ ਕਰ ਰਹੀ ਹੈ। ਕੰਪਨੀ ਦੀ ਮਸ਼ਹੂਰ ਰੈੱਡਮੀ ਸੀਰੀਜ਼ ’ਚ ਅਗਸਤ ਦੇ ਪਹਿਲੇ ਹਫਤੇ Redmi 9 Prime ਸ਼ਾਮਲ ਹੋਣ ਜਾ ਰਿਹਾ ਹੈ। ਲੀਕਸ ਦੀ ਮੰਨੀਏ ਤਾਂ ਇਹ ਬਜਟ ਫੋਨ ਕਈ ਸਪੈਸ਼ਲ ਫੀਚਰਜ਼ ਨਾਲ ਭਾਰਤੀ ਬਾਜ਼ਾਰ ’ਚ ਆ ਸਕਦਾ ਹੈ। ਕੰਪਨੀ ਇਸ ਡਿਵਾਈਸ ਨਾਲ ਬਜਟ ਸੈਗਮੈਂਟ ’ਚ ਮੌਜੂਦ ਬਾਕੀ ਫੋਨਾਂ ਨੂੰ ਟੱਕਰ ਦੇ ਸਕਦੀ ਹੈ।
Redmi 9 Prime ਨੂੰ 4 ਅਗਸਤ ਨੂੰ ਦੁਪਹਿਰ 12 ਵਜੇ ਇਕ ਡਿਜੀਟਲ ਈਵੈਂਟ ’ਚ ਲਾਂਚ ਕੀਤਾ ਜਾਵੇਗਾ। ਰੈੱਡਮੀ ਵਲੋਂ ਨਵੇਂ ਡਿਵਾਈਸ ਦਾ ਸਿਰਫ ਨਾਂ ਸਾਂਝਾ ਕੀਤਾ ਗਿਆ ਹੈ ਅਤੇ ਬਾਕੀ ਫੀਚਰਜ਼ ਹੁਣ ਤਕ ਅਧਿਕਾਰਤ ਸਾਹਮਣੇ ਨਹੀਂ ਆਏ। ਇੰਟਰਨੈੱਟ ’ਤੇ ਸਾਂਝੇ ਕੀਤੇ ਜਾ ਰਹੇ ਟੀਜ਼ਰਸ ਦੀ ਮੰਨੀਏ ਤਾਂ ਇਹ ਡਿਵਾਈਸ ਯੂਰਪ ’ਚ ਲਾਂਚ ਰੈੱਡਮੀ 9 ਦਾ ਰੀਬ੍ਰਾਂਡਿਡ ਮਾਡਲ ਹੋ ਸਕਦਾ ਹੈ। ਅਜਿਹਾ ਹੋਇਆ ਤਾਂ ਦਮਦਾਰ ਫੀਚਰਜ਼ ਫੋਨ ’ਚ ਮਿਲ ਸਕਦੇ ਹਨ।
ਨੌਚਡ੍ਰੋਪ ਵਾਲੀ ਵੱਡੀ ਡਿਸਪਲੇਅ
ਸੋਸ਼ਲ ਮੀਡੀਆ ’ਤੇ ਵਿਖਾਈ ਦੇ ਰਹੇ ਟੀਜ਼ਰ ਮੁਤਾਬਕ, ਫੋਨ ’ਚ ਪਤਲੇ ਬੇਜ਼ਲਸ ਵਾਲੀ ਨੌਚਡ੍ਰੋਪ ਡਿਸਪਲੇਅ ਮਿਲੇਗੀ। ਐਮਾਜ਼ੋਨ ’ਤੇ ਵਿਖੇ ਇਕ ਹੋਰ ਟੀਜ਼ਰ ਨਾਲ ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਹੈੱਡਪੋਨ ਜੈੱਕ ਦੀ ਪੁਸ਼ਟੀ ਹੋਈਹੈ। 2016 ਤੋਂ ਬਾਅਦ ਪਹਿਲੀ ਵਾਰ ਕੰਪਨੀ ਫੋਨ ’ਚ ਪ੍ਰਾਈਮ ਨਾਂ ਇਸਤੇਮਾਲ ਕਰ ਰਹੀ ਹੈ। ਸਾਲ 2016 ਚ Redmi 3S Prime ਆਖਰੀ ਵਾਰ ਇਸ ਨਾਂ ਨਾਲ ਆਇਆ ਸੀ।
ਇੰਨੀ ਹੋ ਸਕਦੀ ਹੈ ਕੀਮਤ
Redmi 9 Prime ਪਿਛਲੇ ਸਾਲ ਲਾਂਚ Redmi 8 ਨੂੰ ਰਿਪਲੇਸ ਕਰ ਸਕਦਾ ਹੈ। Redmi 8 ਦੀ ਕੀਮਤ 9,999 ਰੁਪਏ ਹੈ ਅਤੇ ਨਵਾਂ ਮਾਡਲ ਵੀ ਇਸੇ ਕੀਮਤ ਨਾਲ ਬਜਟ ਸੈਗਮੈਂਟ ’ਚ ਆਏਗਾ, ਅਜਿਹਾ ਮੰਨਿਆ ਜਾ ਰਿਹਾ ਹੈ। ਇਸ ਵਿਚ 6.5 ਇੰਚ ਦੀ ਡਿਸਪਲੇਅ, 5020mAh ਦੀ ਬੈਟਰੀ ਅਤੇ 13 ਮੈਗਾਪਿਕਸਲ ਕਵਾਡ ਕੈਮਰਾ ਵਰਗੇ ਫੀਚਰਜ਼ ਮਿਲ ਸਕਦੇ ਹਨ। ਮੀਡੀਆਟੈੱਕ ਪ੍ਰੋਸੈਸਰ ਤੋਂ ਇਲਾਵਾ ਇਸ ਨੂੰ ਕਈ ਮਾਡਲਾਂ ’ਚ ਲਿਆਇਆ ਜਾ ਸਕਦਾ ਹੈ।