17 ਦਸੰਬਰ ਨੂੰ ਭਾਰਤ ਆ ਰਿਹੈ ਸ਼ਾਓਮੀ ਦਾ ਇਹ ਨਵਾਂ ਬਜਟ ਸਮਾਰਟਫੋਨ

12/11/2020 12:38:52 PM

ਗੈਜੇਟ ਡੈਸਕ– ਸ਼ਾਓਮੀ ਦਾ ਨਵਾਂ ਬਜਟ ਸਮਾਰਟਫੋਨ ਰੈੱਡਮੀ 9 ਪਾਵਰ ਭਾਰਤ ’ਚ ਆਉਣ ਲਈ ਤਿਆਰ ਹੈ। ਰੈੱਡਮੀ ਇੰਡੀਆ ਨੇ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਰੈੱਡਮੀ 9 ਪਾਵਰ ਨੂੰ 17 ਦਸੰਬਰ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਰੈੱਡਮੀ ਇੰਡੀਆ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਕੰਪਨੀ ਨੇ ਆਪਣੇ ਇਸ ਫੋਨ ਨੂੰ ‘Power Packed ਨਾਮ ਦਿੱਤਾ ਹੈ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਰੈੱਡਮੀ 9 ਪਾਵਰ ਨੂੰ 15 ਦਸੰਬਰ ਨੂੰ ਭਾਰਤ ’ਚ ਪੇਸ਼ ਕੀਤਾ ਜਾਵੇਗਾ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ

 

ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ

ਰੈੱਡਮੀ 9 ਪਾਵਰ ਹਾਲ ਹੀ ’ਚ ਚੀਨ ’ਚ ਲਾਂਚ ਹੋਏ ਰੈੱਡਮੀ ਨੋਟ 9 4ਜੀ ਸਮਾਰਟਫੋਨ ਦਾ ਭਾਰਤੀ ਰੀ-ਬ੍ਰਾਂਡਿਡ ਮਾਡਲ ਹੈ, ਹਾਲਾਂਕਿ ਭਾਰਤੀ ਮਾਡਲ ’ਚ ਕਈ ਬਦਲਾਅ ਵੀ ਕੀਤੇ ਗਏ ਹਨ। ਕੰਪਨੀ ਦੇ ਟਵੀਟ ਮੁਤਾਬਕ, ਰੈੱਡਮੀ 9 ਪਾਵਰ ਦੀ ਭਾਰਤ ’ਚ ਲਾਂਚਿੰਗ 17 ਦਸੰਬਰ ਨੂੰ ਦੁਪਹਿਰ 12 ਵਜੇ ਹੋਵੇਗੀ। ਈਵੈਂਟ ਦਾ ਆਯੋਜਨ ਆਨਲਾਈਨ ਹੋਵੇਗਾ। ਸ਼ਾਓਮੀ ਇੰਡੀਆ ਨੇ ਲਾਂਚਿੰਗ ਈਵੈਂਟ ਲਈ ਮੀਡੀਆ ਇਨਵਾਈਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਰੈੱਡਮੀ 9 ਪਾਵਰ ਦੀ ਵਿਕਰੀ ਐਮਾਜ਼ੋਨ ਇੰਡੀਆ ’ਤੇ ਹੋਵੇਗੀ। ਐਮਾਜ਼ੋਨ ’ਤੇ ਇਸ ਦੀ ਮਾਈਕ੍ਰੋ ਸਾਈਟ ਵੀ ਲਾਈਵ ਹੋ ਗਈ ਹੈ। ਮਾਈਕ੍ਰੋ ਸਾਈਟ ’ਤੇ ਉਪਲੱਬਧ ਜਾਣਕਾਰੀ ਮੁਤਾਬਕ, ਰੈੱਡਮੀ ਦੇ ਇਸ ਫੋਨ ’ਚ 48 ਮੈਗਾਪਿਕਸਲ ਦਾ ਰੀਅਰ ਕੈਮਰਾ ਮਿਲੇਗਾ। 

ਇਹ ਵੀ ਪੜ੍ਹੋ– ਸਾਵਧਾਨ! 70 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਫੋਨ ਨੰਬਰਾਂ ਸਮੇਤ ਬੈਂਕਿੰਗ ਡਿਟੇਲ ਲੀਕ

ਇਸ ਤੋਂ ਇਲਾਵਾ ਫੋਨ ’ਚ ਫਾਸਟ ਚਾਰਜਿੰਗ ਵੀ ਮਿਲੇਗੀ। ਮੀ ਡਾਟ ਕਾਮ ਦੀ ਮਾਈਕ੍ਰੋ ਸਾਈਟ ਮੁਤਾਬਕ, ਫੋਨ ’ਚ Hi-Res ਆਡੀਓ ਮਿਲੇਗਾ। ਇਸ ਤੋਂ ਇਲਾਵਾ ਫੋਨ ਨੂੰ ਚਾਰ ਰੰਗਾਂ ’ਚ ਖ਼ਰੀਦਿਆ ਜਾ ਸਕੇਗਾ। ਰੈੱਡਮੀ 9 ਪਾਵਰ ਨੂੰ ਲੈ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 662 ਪ੍ਰੋਸੈਸਰ, 6.53 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੋਵੇਗੀ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੋਵੇਗਾ। ਫੋਨ ’ਚ 18 ਵਾਟ ਦੀ ਫਾਸਟ ਚਾਰਜਿੰਗ ਨਾਲ 6000mAh ਦੀ ਬੈਟਰੀ ਮਿਲੇਗੀ। 


Rakesh

Content Editor

Related News