Redmi 8A ਦੀ ਕੀਮਤ ਲੀਕ, 25 ਸਤੰਬਰ ਨੂੰ ਭਾਰਤ ''ਚ ਹੋਵੇਗਾ ਲਾਂਚ

09/22/2019 6:46:38 PM

ਗੈਜੇਟ ਡੈਸਕ—ਸ਼ਿਓਮੀ ਦੇ ਅਪਕਮਿੰਗ ਸਮਾਰਟਫੋਨ ਰੈੱਡਮੀ 8ਏ ਦੀ ਕੀਮਤ ਲੀਕ ਹੋ ਗਈ ਹੈ। ਕੰਪਨੀ ਇਸ ਫੋਨ ਨੂੰ ਭਾਰਤ 'ਚ 25 ਸਤੰਬਰ ਨੂੰ ਲਾਂਚ ਕਰਨ ਵਾਲੀ ਹੈ। ਰੈੱਡਮੀ 8ਏ ਨੂੰ ਰੈੱਡਮੀ 7ਏ ਦਾ ਸਕਸੈੱਸਰ ਦੱਸਿਆ ਜਾ ਰਿਹਾ ਹੈ। ਰੈੱਡਮੀ 8ਏ 'ਚ ਰੈੱਡਮੀ 7ਏ ਦੇ ਮੁਕਾਬਲੇ ਅਪਡੇਟੇਡ ਹਾਰਡਵੇਅਰ ਅਤੇ ਸਾਫਟਵੇਅਰ ਦਿੱਤੇ ਜਾਣ ਦੀ ਉਮੀਦ ਹੈ। ਫੋਨ ਦਾ ਡਿਜ਼ਾਈਨ ਅਤੇ ਲੁਕ ਕਾਫੀ ਹੱਦ ਤਕ ਰੈੱਡਮੀ 7ਏ ਵਰਗੀ ਹੀ ਰੱਖੀ ਜਾ ਸਕਦੀ ਹੈ। ਹਾਲਾਂਕਿ ਇਨ੍ਹਾਂ ਦੋਵਾਂ ਫੋਨ ਦੀਆਂ ਡਿਸਪਲੇਅਜ਼ 'ਚ ਵੱਡਾ ਅੰਤਰ ਦੇਖਣ ਨੂੰ ਮਿਲੇਗਾ। ਰੈੱਡਮੀ 8ਏ 'ਚ ਕੰਪਨੀ ਵਾਟਰ-ਡਰਾਪ ਨੌਚ ਡਿਸਪਲੇਅ ਦੇਣ ਵਾਲੀ ਹੈ।

ਕੀ ਹੋ ਸਕਦੀ ਹੈ ਕੀਮਤ
ਰੈੱਡਮੀ ਬ੍ਰੈਂਡ ਤਹਿਤ ਕੰਪਨੀ ਜ਼ਿਆਦਾਤਰ ਬਜਟ ਅਤੇ ਮਿਡ-ਰੇਂਜ ਸਮਾਰਟਫੋਨ ਹੀ ਲਾਂਚ ਕਰਦੀ ਹੈ। ਲੀਕ ਮੁਤਾਬਕ ਰੈੱਡਮੀ 8ਏ 2ਜੀ.ਬੀ. ਰੈਮ+16ਜੀ.ਬੀ. ਇੰਟਰਨਲ, 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਅਤੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਵੇਰੀਐਂਟ 'ਚ ਆਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਬੇਸ ਵੇਰੀਐਂਟ ਦੀ ਕੀਮਤ 6,499 ਰੁਪਏ, ਮਿਡ ਵੇਰੀਐਂਟ ਦੀ ਕੀਮਤ 6,999 ਰੁਪਏ ਅਤੇ ਟਾਪ-ਵੇਰੀਐਂਟ ਦੀ ਕੀਮਤ 8,999 ਰੁਪਏ ਹੋ ਸਕਦੀ ਹੈ।

ਫੋਨ ਦੇ ਸਪੈਸੀਫਿਕੇਸ਼ਨ ਦੇ ਬਾਰੇ 'ਚ ਅਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਹਾਲ ਹੀ 'ਚ ਆਈ () ਲੀਕ ਤੋਂ ਇਸ ਅਪਕਮਿੰਗ ਫੋਨ ਦੇ ਕੁਝ ਫੀਚਰਸ ਦਾ ਪਤਾ ਚੱਲ ਗਿਆ ਹੈ। ਲੀਕ ਮੁਤਾਬਕ ਫੋਨ ਰਾਊਂਡ ਐਜ ਡਿਜ਼ਾਈਨ ਨਾਲ ਆਵੇਗਾ। ਫੋਟੋਗ੍ਰਾਫੀ ਲਈ ਫੋਨ ਦੇ ਬੈਕ 'ਚ ਪੈਨਲ 'ਤੇ ਸਿੰਗਲ ਕੈਮਰਾ ਯੂਨਿਟ ਦਿੱਤਾ ਗਿਆ ਹੈ। ਕੈਮਰਾ ਯੂਨਿਟ ਦੇ ਹੇਠਾਂ ਹੀ ਰੈੱਡਮੀ ਦੀ ਬੈਜਿੰਗ ਦਿੱਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੋਨ ਨੂੰ ਕੰਪਨੀ ਮੈਟ ਬਲੂ ਅਤੇ ਬਲੈਕ ਕਲਰ ਆਪਸ਼ਨ ਨਾਲ ਲਾਂਚ ਕਰ ਸਕਦੀ ਹੈ। ਫੋਨ 'ਚ ਪ੍ਰੋਸੈਸਰ ਕਿਹੜਾ ਹੈ ਅਜੇ ਇਸ ਦੇ ਬਾਰੇ 'ਚ ਕੁਝ ਵੀ ਨਹੀਂ ਕਿਹਾ ਜਾ ਸਕਦਾ। ਫੋਨ 64ਜੀ.ਬੀ. ਇੰਟਰਨਲ ਸਟੋਰੇਜ਼ ਤਕ ਦੇ ਆਪਸ਼ਨ 'ਚ ਆ ਸਕਦਾ ਹੈ ਅਤੇ ਇਸ ਦੀ ਮੈਮਰੀ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 512ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।


Karan Kumar

Content Editor

Related News