Xiaomi ਨੇ ਭਾਰਤ ''ਚ ਲਾਂਚ ਕੀਤੇ 200MP ਕੈਮਰੇ ਵਾਲੇ ਧਮਾਕੇਦਾਰ ਸਮਾਰਟਫੋਨ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ
Friday, Jan 30, 2026 - 10:35 AM (IST)
ਗੈਜੇਟ ਡੈਸਕ- ਤਕਨਾਲੋਜੀ ਦਿੱਗਜ Xiaomi ਦੇ ਸਬ-ਬ੍ਰਾਂਡ Redmi ਨੇ ਭਾਰਤੀ ਬਾਜ਼ਾਰ 'ਚ ਆਪਣੇ 2 ਨਵੇਂ ਸਮਾਰਟਫੋਨ Redmi Note 15 Pro ਅਤੇ Redmi Note 15 Pro+ ਲਾਂਚ ਕਰ ਦਿੱਤੇ ਹਨ। ਇਹ ਦੋਵੇਂ ਫੋਨ 200MP ਦੇ ਸ਼ਾਨਦਾਰ ਰਿਅਰ ਕੈਮਰੇ ਅਤੇ ਸ਼ਕਤੀਸ਼ਾਲੀ ਬੈਟਰੀ ਨਾਲ ਲੈੱਸ ਹਨ। ਕੰਪਨੀ ਨੇ ਇਨ੍ਹਾਂ ਨੂੰ ਮਿਡ-ਰੇਂਜ ਪ੍ਰੀਮੀਅਮ ਸੈਗਮੈਂਟ 'ਚ ਉਤਾਰਿਆ ਹੈ।
ਕੀਮਤ ਅਤੇ ਡਿਸਕਾਊਂਟ
Redmi Note 15 Pro: ਇਸ ਦੇ 8GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ 29,999 ਰੁਪਏ ਅਤੇ 8GB RAM + 256GB ਵੇਰੀਐਂਟ ਦੀ ਕੀਮਤ 31,999 ਰੁਪਏ ਰੱਖੀ ਗਈ ਹੈ।
Redmi Note 15 Pro+: ਇਹ ਫੋਨ ਤਿੰਨ ਵੇਰੀਐਂਟਸ ਵਿੱਚ ਆਉਂਦਾ ਹੈ। 8GB+256GB ਦੀ ਕੀਮਤ 37,999 ਰੁਪਏ, 12GB+256GB ਦੀ ਕੀਮਤ 39,999 ਰੁਪਏ ਅਤੇ 12GB+512GB ਵੇਰੀਐਂਟ ਦੀ ਕੀਮਤ 43,999 ਰੁਪਏ ਹੈ।
ਖਾਸ ਗੱਲ ਇਹ ਹੈ ਕਿ ਇਨ੍ਹਾਂ ਫੋਨਾਂ 'ਤੇ 3,000 ਰੁਪਏ ਤੱਕ ਦਾ ਬੈਂਕ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।
ਕਦੋਂ ਅਤੇ ਕਿੱਥੋਂ ਖਰੀਦ ਸਕਦੇ ਹੋ?
ਇਨ੍ਹਾਂ ਸਮਾਰਟਫੋਨਾਂ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਨ੍ਹਾਂ ਦੀ ਵਿਕਰੀ 4 ਫਰਵਰੀ ਤੋਂ ਸ਼ੁਰੂ ਹੋਵੇਗੀ। ਗਾਹਕ ਇਨ੍ਹਾਂ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ Amazon ਤੋਂ ਖਰੀਦ ਸਕਦੇ ਹਨ।
ਸ਼ਾਨਦਾਰ ਸਪੈਸੀਫਿਕੇਸ਼ਨਸ
ਡਿਸਪਲੇਅ: ਦੋਵਾਂ ਫੋਨਾਂ 'ਚ 6.83-ਇੰਚ ਦੀ AMOLED ਡਿਸਪਲੇ ਮਿਲਦੀ ਹੈ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ।
ਪ੍ਰੋਸੈਸਰ: Pro+ ਮਾਡਲ 'ਚ Qualcomm Snapdragon 7s Gen 4 ਪ੍ਰੋਸੈਸਰ ਦਿੱਤਾ ਗਿਆ ਹੈ, ਜਦਕਿ Pro ਮਾਡਲ MediaTek Dimensity 7400-Ultra ਪ੍ਰੋਸੈਸਰ ਨਾਲ ਲੈਸ ਹੈ।
ਕੈਮਰਾ: ਦੋਵਾਂ 'ਚ 200MP ਦਾ ਪ੍ਰਾਇਮਰੀ ਕੈਮਰਾ ਹੈ। ਸੈਲਫੀ ਲਈ Pro+ ਵਿੱਚ 32MP ਅਤੇ Pro ਵਿੱਚ 20MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਬੈਟਰੀ ਅਤੇ ਚਾਰਜਿੰਗ: Pro+ ਵਿੱਚ 6500mAh ਦੀ ਬੈਟਰੀ ਅਤੇ 100W ਫਾਸਟ ਚਾਰਜਿੰਗ ਹੈ। Pro ਮਾਡਲ ਵਿੱਚ 6580mAh ਦੀ ਬੈਟਰੀ ਅਤੇ 45W ਫਾਸਟ ਚਾਰਜਿੰਗ ਦੀ ਸਹੂਲਤ ਮਿਲਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
