ਰੀਚਾਰਜ ਕਰਾਓ ਤੇ 1 ਲੱਖ ਰੁਪਏ ਦਾ ਐਕਸੀਡੈਂਟਲ ਬੀਮਾ ਪਾਓ, ਇਸ ਕੰਪਨੀ ਨੇ ਲਿਆਂਦਾ ਧਮਾਕੇਦਾਰ ਆਫਰ

Monday, Oct 05, 2026 - 09:41 PM (IST)

ਰੀਚਾਰਜ ਕਰਾਓ ਤੇ 1 ਲੱਖ ਰੁਪਏ ਦਾ ਐਕਸੀਡੈਂਟਲ ਬੀਮਾ ਪਾਓ, ਇਸ ਕੰਪਨੀ ਨੇ ਲਿਆਂਦਾ ਧਮਾਕੇਦਾਰ ਆਫਰ

ਨਵੀਂ ਦਿੱਲੀ - ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਕਰੋੜਾਂ ਯੂਜ਼ਰਸ ਲਈ ਇੱਕ ਨਵਾਂ ਆਫਰ ਪੇਸ਼ ਕੀਤਾ ਹੈ। BSNL ਵੱਲੋਂ ਆਪਣੇ ਦੋ ਵਿਸ਼ੇਸ਼ ਐਸ.ਟੀ.ਵੀ. (STV - Special Tariff Voucher) ਰੀਚਾਰਜ ਪਲਾਨਾਂ ਦੇ ਨਾਲ 1 ਲੱਖ ਰੁਪਏ ਤੱਕ ਦਾ ਪਰਸਨਲ ਐਕਸੀਡੈਂਟਲ ਬੀਮਾ ਕਵਰ ਅਤੇ 10,000 ਰੁਪਏ ਦਾ ਸਾਈਬਰ ਫਰਾਡ ਬੀਮਾ ਕਵਰ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਆਪਣੇ ਅਧਿਕਾਰਤ X (ਟਵਿੱਟਰ) ਹੈਂਡਲ ਰਾਹੀਂ ਇਸ ਵੈਲਿਊ-ਐਡਿਡ ਪ੍ਰੋਟੈਕਸ਼ਨ ਆਫਰ ਦੀ ਘੋਸ਼ਣਾ ਕੀਤੀ ਹੈ।

ਕਿਨ੍ਹਾਂ ਸਥਿਤੀਆਂ ਵਿੱਚ ਮਿਲੇਗਾ ਬੀਮੇ ਦਾ ਲਾਭ?
ਕੰਪਨੀ ਮੁਤਾਬਕ ਪਰਸਨਲ ਐਕਸੀਡੈਂਟਲ ਕਵਰ ਦੇ ਤਹਿਤ ਹੇਠ ਲਿਖੀਆਂ ਸਥਿਤੀਆਂ ਵਿੱਚ 1 ਲੱਖ ਰੁਪਏ ਤੱਕ ਦੇ ਬੀਮੇ ਦਾ ਲਾਭ ਲਿਆ ਜਾ ਸਕੇਗਾ:

  •  ਸੜਕ ਹਾਦਸੇ 
  •  ਅੱਗ ਨਾਲ ਸੜਨ 'ਤੇ 
  •  ਸੱਪ ਦੇ ਡੰਗਣ 'ਤੇ 
  •  ਬਿਜਲੀ ਡਿੱਗਣ 'ਤੇ ਅਤੇ ਇਲੈਕਟ੍ਰਿਕ ਝਟਕਾ ਲੱਗਣ 'ਤੇ

ਇਸ ਤੋਂ ਇਲਾਵਾ, ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਸਾਈਬਰ ਫਰਾਡ ਦਾ ਸ਼ਿਕਾਰ ਹੋਣ 'ਤੇ ਯੂਜ਼ਰਸ ਨੂੰ 10,000 ਰੁਪਏ ਤੱਕ ਦਾ ਸਾਈਬਰ ਇੰਸ਼ੋਰੈਂਸ ਕਵਰ ਮਿਲੇਗਾ।

ਕਿਹੜੇ ਰੀਚਾਰਜ ਪਲਾਨਾਂ 'ਤੇ ਮਿਲੇਗਾ ਇਹ ਆਫਰ?
1. 202 ਰੁਪਏ ਵਾਲਾ ਪਲਾਨ:
    ਵੈਲਿਡਿਟੀ: 32 ਦਿਨ।
    ਕਾਲਿੰਗ ਤੇ ਰੋਮਿੰਗ: 300 ਮਿੰਟ ਵੌਇਸ ਕਾਲ ਅਤੇ ਪੂਰੇ ਭਾਰਤ ਵਿੱਚ ਫ੍ਰੀ ਨੈਸ਼ਨਲ ਰੋਮਿੰਗ।
    ਡੇਟਾ ਤੇ SMS: 5GB ਇੰਟਰਨੈੱਟ ਡੇਟਾ ਅਤੇ 100 ਫ੍ਰੀ SMS।

2. 2449 ਰੁਪਏ ਵਾਲਾ ਸਾਲਾਨਾ ਪਲਾਨ:
    ਵੈਲਿਡਿਟੀ: 365 ਦਿਨ (1 ਸਾਲ)।
    ਕਾਲਿੰਗ ਤੇ ਰੋਮਿੰਗ: ਪੂਰੇ ਭਾਰਤ ਵਿੱਚ ਅਨਲਿਮਟਿਡ ਵੌਇਸ ਕਾਲਿੰਗ ਅਤੇ ਫ੍ਰੀ ਨੈਸ਼ਨਲ ਰੋਮਿੰਗ।
    ਡੇਟਾ ਤੇ SMS: ਰੋਜ਼ਾਨਾ 2GB ਹਾਈ-ਸਪੀਡ ਡੇਟਾ ਅਤੇ ਰੋਜ਼ਾਨਾ 100 ਫ੍ਰੀ SMS।

51 ਰੁਪਏ ਵਾਲੇ ਆਫਰ ਦੀ ਵੀ ਹੋਈ ਵਾਪਸੀ
BSNL ਨੇ ਆਪਣੇ 51 ਰੁਪਏ ਵਾਲੇ ਪ੍ਰੀਪੇਡ ਆਫਰ ਨੂੰ ਵੀ ਦੁਬਾਰਾ ਸ਼ੁਰੂ ਕੀਤਾ ਹੈ। ਇਸ ਪਲਾਨ ਵਿੱਚ ਯੂਜ਼ਰਸ ਨੂੰ 28 ਦਿਨਾਂ ਦੀ ਵੈਲਿਡਿਟੀ ਦੇ ਨਾਲ ਰੋਜ਼ਾਨਾ 2GB ਹਾਈ-ਸਪੀਡ ਡੇਟਾ, ਅਨਲਿਮਟਿਡ ਕਾਲਿੰਗ, ਫ੍ਰੀ ਰੋਮਿੰਗ ਅਤੇ ਰੋਜ਼ਾਨਾ 100 ਫ੍ਰੀ SMS ਮਿਲਦੇ ਹਨ।
 


author

Inder Prajapati

Content Editor

Related News