AIRTEL ਯੂਜ਼ਰਸ ਨੂੰ ਝਟਕਾ! ਹਰ ਮਹੀਨੇ ਜੇਬ ''ਤੇ ਪਵੇਗਾ ਵਾਧੂ ਬੋਝ

Wednesday, Oct 07, 2026 - 08:07 PM (IST)

AIRTEL ਯੂਜ਼ਰਸ ਨੂੰ ਝਟਕਾ! ਹਰ ਮਹੀਨੇ ਜੇਬ ''ਤੇ ਪਵੇਗਾ ਵਾਧੂ ਬੋਝ

ਨਵੀਂ ਦਿੱਲੀ (ਭਾਸ਼ਾ): ਭਾਰਤੀ ਏਅਰਟੈੱਲ ਨੇ ਆਪਣੇ 'ਪੋਸਟਪੇਡ' ਪਲਾਨਜ਼ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਕੀਤਾ ਹੈ। ਇਸ ਦੇ ਤਹਿਤ ਨਵੇਂ ਪਲਾਨ ਵਿਚ ਹਰ ਸਾਲ ਇੱਕ ਅੰਤਰਰਾਸ਼ਟਰੀ ਯਾਤਰਾ ਰੋਮਿੰਗ ਮੁਫ਼ਤ ਦਿੱਤੀ ਜਾਵੇਗੀ। ਇਹ ਨਵੇਂ ਪਲਾਨ 8 ਅਕਤੂਬਰ 2026 ਤੋਂ ਲਾਗੂ ਹੋਣਗੇ ਅਤੇ ਮੌਜੂਦਾ ਪੋਸਟਪੇਡ ਗਾਹਕਾਂ ਨੂੰ ਇਕ ਮਹੀਨੇ ਦੇ ਅੰਦਰ ਮਹਿੰਗੇ ਪਲਾਨ ਵਿਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ। 

ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਫ਼ਤ ਅੰਤਰਰਾਸ਼ਟਰੀ ਰੋਮਿੰਗ ਦੀ ਸਹੂਲਤ 2 ਹਜ਼ਾਰ ਰੁਪਏ ਦੀ ਹੈ। ਇਸ ਤਰ੍ਹਾਂ ਨਵੇਂ ਪਲਾਨ ਤਹਿਤ ਪੋਸਟਪੇਡ ਦਾ ਬਿੱਲ ਮੌਜੂਦਾ ਬਿੱਲ ਦੇ ਮੁਕਾਬਲੇ 50 ਰੁਪਏ ਵੱਧ ਜਾਵੇਗਾ। ਏਅਰਟੈੱਲ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਨਵੇਂ ਪੋਸਟਪੇਡ ਪਲਾਨ ਪੇਸ਼ ਕੀਤੇ ਹਨ, ਜਿਨ੍ਹਾਂ ਵਿਚ ਜ਼ਿਆਦਾ ਸਹੂਲਤਾਂ ਸ਼ਾਮਲ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ 8 ਅਕਤੂਬਰ 2026 ਤੋਂ ਗਾਹਕ ਇਨ੍ਹਾਂ ਨਵੇਂ ਪੋਸਟਪੇਡ ਪਲਾਨਾਂ ਦੇ ਨਾਲ ਮੌਜੂਦਾ ਸਹੂਲਤਾਂ ਤੋਂ ਇਲਾਵਾ ਹਰ ਸਾਲ ਇਕ ਇੰਤਰਰਾਸ਼ਟਰੀ ਯਾਤਰਾ ਦੌਰਾਨ ਮੁਫ਼ਤ ਰੋਮਿੰਗ ਦਾ ਫ਼ਾਇਦਾ ਲੈ ਸਕਣਗੇ। 

ਇਸ ਮੁਫ਼ਤ ਅੰਤਰਰਾਸ਼ਟਰੀ ਰੋਮਿੰਗ ਪੈਕ ਵਿਚ 5 ਜੀ.ਬੀ. ਡਾਟਾ, 60 ਮਿੰਟ ਕਾਲਿੰਗ, 25 ਆਊਟਗੋਇੰਗ ਐੱਸ.ਐੱਮ.ਐੱਸ. ਅਤੇ ਮੁਫ਼ਤ ਇਨਕਮਿੰਗ ਐੱਸ.ਐੱਮ.ਐੱਸ. ਸ਼ਾਮਲ ਹਨ, ਜਿਸ ਦੀ ਮਿਆਦ 5 ਦਿਨਾਂ ਦੀ ਹੋਵੇਗੀ। ਫੈਮਿਲੀ ਪਲਾਨ ਵਿਚ ਹਰੇਕ ਮੈਂਬਰ ਇਸ ਸੁਵਿਧਾ ਦਾ ਲਾਭ ਲੈਣ ਦਾ ਹੱਕਦਾਰ ਹੋਵੇਗਾ। ਇਸ ਤੋਂ ਇਲਾਵਾ, ਨਵੇਂ ਪਲਾਨਾਂ ਵਿਚ ਨੈੱਟਵਰਕ ਪੱਧਰ 'ਤੇ ਸਪੈਮ ਅਤੇ ਫਰਜ਼ੀ ਲਿੰਕਾਂ ਤੋਂ ਸੁਰੱਖਿਆ ਦੇ ਨਾਲ-ਨਾਲ ਮਨੋਰੰਜਨ ਅਤੇ ਵਿਸ਼ੇਸ਼ ਇਵੈਂਟਸ ਦੀਆਂ ਮੁਫ਼ਤ ਸਬਸਕ੍ਰਿਪਸ਼ਨਾਂ ਵੀ ਸ਼ਾਮਲ ਹਨ।


author

Anmol Tagra

Content Editor

Related News