ਆਖਿਰ ਕਿਉਂ ਇਨ੍ਹਾਂ ਕੰਪਨੀਆਂ ਨੇ ਹਟਾਏ ਆਪਣੇ ਲੋਗੋ ''ਚੋਂ A, B ਅਤੇ O ਅੱਖਰ
Saturday, Sep 03, 2016 - 03:23 PM (IST)

ਜਲੰਧਰ- ਸੋਸ਼ਲ ਸਾਈਟਸ ਦੀ ਵਰਤੋਂ ਆਮ ਤੌਰ ''ਤੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਹੀ ਕੀਤੀ ਜਾ ਰਹੀ ਹੈ ਪਰ ਹੁਣ ਇਹ ਸੋਸ਼ਲ ਸਾਈਟਸ ਖੁੱਦ ਵੀ ਜਨਤਕ ਸੂਚਨਾ ''ਚ ਆਪਣੀ ਹਿੱਸੇਦਾਰੀ ਦਿਖਾ ਰਹੀਆਂ ਹਨ। ਵੱਡੀਆਂ-ਵੱਡੀਆਂ ਕੰਪਨੀਆਂ ਜਿਵੇਂ ਕਿ ਗੂਗਲ, ਮਾਈਕ੍ਰੋਸਾਫਟ, ਟੈਸਕੋ, ਮੈੱਕ ਡੋਨਲਡਜ਼ ਆਦਿ ਆਪਣੇ ਲੋਗੋ ''ਚੋਂ ਏ.ਬੀ. ਅਤੇ ਓ. ਲੈਟਰਜ਼ ਨੂੰ ਹਟਾ ਰਹੀਆਂ ਹਨ। ਕਈ ਲੋਕ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਇਸ ਬਦਲਾਅ ਬਾਰੇ ਨਹੀਂ ਜਾਣਦੇ।
ਅਸਲ ''ਚ ਇਹ ਕੰਪਨੀਆਂ ਚੰਗੇ ਕੰਮ ਲਈ ਬਣਾਏ ਗਏ ਇਕ ਕੈਂਪੇਨ ''ਚ ਹਿੱਸਾ ਲੈ ਰਹੀਆਂ ਹਨ। ਕੁੱਝ ਹਫਤੇ ਪਹਿਲਾਂ ਯੂ.ਕੇ. ਦੀ ਇਕ ਪੀ.ਆਰ. ਏਜੰਸੀ ਨੇ ਐੱਨ.ਐੱਚ.ਐੱਸ. ਬਲੱਡ ਟ੍ਰਾਂਸਪਲਾਂਟ ਨਾਲ ਮਿਲ ਕੇ ਇਕ ਇੰਜਣ ਗਰੁੱਪ #ਮਿਸਿੰਗਟਾਈਪ (#Missing) ਕੈਂਪੇਨ ਲਾਂਚ ਕੀਤਾ ਹੈ। ਇਸ ਕੈਂਪੇਨ ''ਚ ਬਲੱਡ ਗਰੁੱਪ ਏ.ਬੀ.ਅਤੇ ਓ. ਸ਼ਾਮਿਲ ਹਨ। ਲੋਕਾਂ ਨੂੰ ਖੂਨਦਾਨ ਕਰਨ ਲਈ ਸੁਚੇਤ ਕਰਨ ਲਈ ਕੰਪਨੀਆਂ ਆਪਣੇ ਲੋਗੋ ''ਚੋਂ ਇਹ ਅੱਖਰ ਹਟਾ ਰਹੀਆਂ ਹਨ। ਕੰਪਨੀ ਨੂੰ 10 ਦਿਨ ਬਾਅਦ ਇਸ ਕੈਂਪੇਨ ''ਚ ਸਫਲਤਾ ਮਿਲੀ ਜਦੋਂ 30,000 ਨਵੇਂ ਡੋਨਰਜ਼ ਨੇ ਸਾਇਨ-ਅਪ ਕੀਤਾ। ਦੁਨੀਆ ਭਰ ''ਚ ਕੁੱਝ ਸ਼ੇਅਰ ਕਰਨ ਦਾ ਇਹ ਇਕ ਵਧੀਆ ਤਰੀਕਾ ਹੈ।