17 ਦਸੰਬਰ ਨੂੰ ਭਾਰਤ ’ਚ ਲਾਂਚ ਹੋਵੇਗਾ Realme XT 730G ਤੇ ਈਅਰਬਡਸ

Saturday, Dec 07, 2019 - 04:50 PM (IST)

17 ਦਸੰਬਰ ਨੂੰ ਭਾਰਤ ’ਚ ਲਾਂਚ ਹੋਵੇਗਾ Realme XT 730G ਤੇ ਈਅਰਬਡਸ

ਗੈਜੇਟ ਡੈਸਕ– Realme XT 730G ਭਾਰਤ ’ਚ ਲਾਂਚਿੰਗ ਲਈ ਤਿਆਰ ਹੈ। 17 ਦਸੰਬਰ ਨੂੰ ਭਾਰਤ ’ਚ ਰਿਅਲਮੀ ਐਕਸ ਟੀ 730ਜੀ ਦੀ ਨਵੀਂ ਦਿੱਲੀ ’ਚ ਆਯੋਜਿਤ ਇਕ ਈਵੈਂਟ ’ਚ ਲਾਂਚਿੰਗ ਹੋਵੇਗੀ। ਦੱਸ ਦੇਈਏ ਕਿ Realme XT 730G ਹੈਂਡਸੈੱਟ ਚੀਨ ’ਚ ਲਾਂਚ ਹੋਏ ਰਿਅਲਮੀ ਐਕਸ 2 ਦਾ ਭਾਰਤੀ ਵੇਰੀਐਂਟ ਹੋਵੇਗਾ। ਲਾਂਚ ਈਵੈਂਟ ਲਈ ਕੰਪਨੀ ਨੇ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਸਮਾਰਟਫੋਨ ਤੋਂ ਇਲਾਵਾ ਰਿਅਲਮੀ ਭਾਰਤ ’ਚ ਆਪਣਾ ਪਹਿਲਾ ਵਾਇਰਲੈੱਸ ਬਡਸ ਵੀ ਲਾਂਚ ਕਰੇਗੀ ਜੋ ਕਿ ਦੇਖਣ ’ਚ ਐਪਲ ਦੇ ਈਅਰਬਡਸ ਵਰਗਾ ਹੈ। 

PunjabKesari

Realme XT 730G ਦੇ ਸੰਭਾਵਿਤ ਫੀਚਰਜ਼
ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ Realme XT 730G, Realme X2 ਦਾ ਭਾਰਤੀ ਵਰਜ਼ਨ ਹੈ। Realme X2 ’ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਇਸ ਫੋਨ ’ਚ ਸੁਪਰ ਅਮੋਲੇਡ ਡਿਸਪਲੇਅ ਮਿਲੇਗੀ। ਇਸ ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 730G ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। 

ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਮਿਲੇਗਾ ਜਿਸ ਵਿਚ ਮੇਨ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਉਥੇ ਹੀ ਇਸ ਫੋਨ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਇਸ ਫੋਨ ’ਚ 4,000mAh ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 


Related News