Realme X50 Pro ਹੋਵੇਗਾ ਭਾਰਤ ’ਚ ਪਹਿਲਾ 5ਜੀ ਫੋਨ, ਇਸ ਦਿਨ ਹੋਵੇਗਾ ਲਾਂਚ

02/18/2020 4:10:40 PM

ਗੈਜੇਟ ਡੈਸਕ– ਦੁਨੀਆ ਦਾ ਸਭ ਤੋਂ ਵੱਡਾ ਟੈੱਕ ਈਵੈਂਟ ਮੋਬਾਇਲ ਵਰਲਡ ਕਾਂਗਰਸ, ਕੋਰੋਨਾਵਾਇਰਸ ਦੇ ਖਤਰੇ ਕਾਰਨ ਟਾਲ ਦਿੱਤਾ ਗਿਆ ਹੈ। ਇਸ ਦਾ ਆਯੋਜਨ ਬਾਰਸਿਲੋਨਾ ’ਚ 24 ਫਰਵਰੀ ਤੋਂ ਹੋਣਾ ਸੀ। ਅਜਿਹੇ ’ਚ ਆਪਣੇ ਡਿਵਾਈਸ ਲਾਂਚ ਕਰਨ ਦੀ ਤਿਆਰੀ ਕਰ ਚੁੱਕੀਆਂ ਕੰਪਨੀਆਂ ਨੂੰ ਹੁਣ ਯੋਜਨਾ ’ਚ ਬਦਲਾਅ ਕਰਨਾ ਪੈ ਰਿਹਾ ਹੈ। ਇਸੇ ਕਾਰਨ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ ਆਪਣਾ ਪਹਿਲਾ 5ਜੀ ਸਮਾਰਟਫੋਨ Realme X50 Pro ਭਾਰਤ ’ਚ 24 ਫਰਵਰੀ ਨੂੰ ਲਾਂਚ ਕਰਨ ਜਾ ਰਹੀ ਹੈ। ਇਹ ਭਾਰਤ ਦਾ ਵੀ ਪਹਿਲਾ 5ਜੀ ਸਮਾਰਟਫੋਨ ਹੋਵੇਗਾ। ਇਸ ਤੋਂ ਪਹਿਲਾਂ ਕੰਪਨੀ ਦੀ ਯੋਜਨਾ ਫੋਨ ਨੂੰ ਮੋਬਾਇਲ ਵਰਲਡ ਕਾਂਗਰਸ ’ਚ ਲਿਆਉਣ ਦੀ ਸੀ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ’ਚ ਅਜੇ ਵੀ 5ਜੀ ਕੁਨੈਕਟੀਵਿਟੀ ਸ਼ੁਰੂ ਹੋਣ ’ਚ ਕਾਫੀ ਸਮਾਂ ਹੈ। ਫੋਨ ਦੀ ਲਾਂਚਿੰਗ ਨਵੀਂ ਦਿੱਲੀ ’ਚ ਇਕ ਈਵੈਂਟ ’ਚ ਕੀਤੀ ਜਾਵੇਗੀ। ਈਵੈਂਟ ਨਾਲ ਜੁੜੇ ਮੀਡੀਆ ਇਨਵਾਈਟ ਵੀ ਕੰਪਨੀ ਨੇ ਭੇਜ ਦਿੱਤੇ ਹਨ। 

 

Realme X50 Pro ’ਚ ਮਿਲਣਗੇ ਇਹ ਫੀਚਰਜ਼
ਰੀਅਲਮੀ ਚਾਈਨਾ ਦੇ ਚੀਫ ਮਾਰਕੀਟਿੰਗ ਆਫੀਸਰ ਸ਼ੂ ਕੀ ਚੇਸ (Xu Qi Chase) ਨੇ ਹਾਲ ਹੀ ’ਚ ਦੱਸਿਆ ਸੀ ਕਿ ਇਹ ਸਮਾਰਟਫੋਨ ਕੁਆਲਕਾਮ ਦੇ ਫਲੈਗਸ਼ਿਪ ਪ੍ਰੋਸੈਸਰ ਸਨੈਪਡ੍ਰੈਗਨ 865 ਦੇ ਨਾਲ ਆਏਗਾ। ਇਸ ਤੋਂ ਇਲਾਵਾ ਫੋਨ ’ਚ 12 ਜੀ.ਬੀ. ਤਕ ਦੀ ਰੈਮ ਅਤੇ 256 ਜੀ.ਬੀ. ਤਕ ਦੀ UFS 3.0 ਸਟੋਰੇਜ ਦਿੱਤੀ ਜਾਵੇਗੀ। ਇਹ ਡਿਵਾਈਸ ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਫੋਨ 65 ਵਾਟ ਦੀ SuperDart ਚਾਰਜ ਟੈਕਨਾਲੋਜੀ ਦੇ ਨਾਲ ਆਏਗਾ। 

ਫੋਨ ’ਚ ਹੋ ਸਕਦੇ ਹਨ 6 ਕੈਮਰੇ
ਰਿਪੋਰਟਾਂ ਦੀ ਮੰਨੀਏ ਤਾਂ ਫੋਨ ’ਚ 6 ਕੈਮਰੇ ਹੋ ਸਕਦੇ ਹਨ। ਇਸ ਵਿਚ 64 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਫੋਨ ਦੀ ਟੀਜ਼ਰ ਫੋਟੋ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਸ ਵਿਚ ਡਿਊਲ ਸੈਲਫੀ ਕੈਮਰਾ ਹੋਵੇਗਾ। ਰੀਅਲਮੀ ਐਕਸ2 ਪ੍ਰੋ ’ਚ 20x ਹਾਈਬ੍ਰਿਡ ਜ਼ੂਮ ਦਾ ਫੀਚਰ ਵੀ ਦਿੱਤਾ ਜਾ ਸਕਦਾ ਹੈ। 


Related News