Realme ਦੀ ਨਵੀਂ ਸਮਾਰਟਫੋਨ ਸੀਰੀਜ਼ ਤੋਂ ਅਗਲੇ ਹਫਤੇ ਉੱਠੇਗਾ ਪਰਦਾ, ਕੈਮਰੇ ਹੋਣਗੇ ਖਾਸ

08/22/2019 2:09:53 PM

ਗੈਜੇਟ ਡੈਸਕ– ਰੀਅਲਮੀ ਨੇ ਹਾਲ ਹੀ ’ਚ ਚਾਰ ਰੀਅਰ ਕੈਮਰੇ ਵਾਲੇ Realme 5 ਅਤੇ Realme 5 Pro ਨੂੰ ਭਾਰਤ ’ਚ ਲਾਂਚ ਕੀਤਾ ਹੈ। ਨਾਲ ਹੀ ਰੀਅਲਮੀ ਨੇ 64 ਮੈਗਾਪਿਕਸਲ ਕੈਮਰਾ ਵਾਲੇ ਫੋਨ ਦੇ ਨਾਂ ਤੋਂ ਵੀ ਪਰਦਾ ਟੁੱਕ ਦਿੱਤਾ ਹੈ। ਰੀਅਲਮੀ ਦਾ ਆਉਣ ਵਾਲਾ 64 ਮੈਗਾਪਿਕਸਲ ਵਾਲਾ ਕੈਮਰਾ ਫੋਨ Realme XT ਨਾਂ ਨਾਲ ਜਾਣਿਆ ਜਾਵੇਗਾ ਪਰ ਹੁਣ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਰੀਅਲਮੀ ਹੋਰ ਵੀ ਨਵੇਂ ਸਮਾਰਟਫੋਨ ਪੇਸ਼ ਕਰਨ ਦੀ ਤਿਆਰੀ ’ਚ ਹੈ। ਰੀਅਲਮੀ ਦੇ ਚੀਫ ਮਾਰਕੀਟਿੰਗ ਆਫੀਸਰ Xu Qi Chase ਨੇ ਦੱਸਿਆ ਹੈ ਕਿ ਕੰਪਨੀ ਅਗਲੇ ਹਫਤੇ ਨਵੀਂ ਰੀਅਲਮੀ ਸੀਰੀਜ਼ ਦੇ ਸਮਾਰਟਫੋਨ ਪੇਸ਼ ਕਰੀਗੇ ਜੋ ਪਰਫਾਰਮੈਂਸ ’ਤੇ ਆਪਣਾ ਧਿਆਨ ਕੇਂਦਰਿਤ ਕਰੇਗੀ। 

Xu Qi Chase ਨੇ ਚੀਨ ਦੀ ਮਾਈਕ੍ਰੋਬਲਾਗਿੰਗ ਸਾਈਟ ਵੀਬੋ ’ਤੇ ਆਉਣ ਵਾਲੇ ਰੀਅਲਮੀ ਫੋਨ ਸੀਰੀਜ਼ ਬਾਰੇ ਦੱਸਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੂਜ਼ਰਜ਼ ਬਿਹਤਰ ਤਸਵੀਰਾਂ ਲਿੱਕ ਕਰ ਸਕਣ ਨਵੀਂ ਸੀਰੀਜ਼ ਇਸ ਗੱਲ ’ਤੇ ਧਿਆਨ ਕੇਂਦਰਿਤ ਕਰੇਗੀ। ਫਿਲਹਾਲ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਆਖਿਰ ਨਵੀਂ ਰੀਅਲਮੀ ਸੀਰੀਜ਼ ਦੇ ਫੋਨ ਕਿਸ ਨਾਂ ਨਾਲ ਆਉਣਗੇ ਅਤੇ ਨਾ ਹੀ ਆਉਣ ਵਾਲੇ ਰੀਅਲਮੀ ਫੋਨ ਬਾਰੇ ਕੋਈ ਲੀਕ ਸਾਹਮਣੇ ਆਇਆ ਹੈ ਜਿਸ ਤੋਂ ਫੋਨ ਦੇ ਫੀਚਰਜ਼ ਬਾਰੇ ਜਾਣਕਾਰੀ ਮਿਲ ਸਕੇ। 


Related News