Realme ਨੇ ਲਾਂਚ ਕੀਤਾ 150W ਵਾਲਾ ਫੋਨ, 5 ਮਿੰਟਾਂ ’ਚ 50 ਫ਼ੀਸਦੀ ਹੋ ਜਾਵੇਗਾ ਚਾਰਜ
Wednesday, Mar 23, 2022 - 11:02 AM (IST)
ਗੈਜੇਟ ਡੈਸਕ– ਰੀਅਲਮੀ ਨੇ ਆਪਣੇ ਨਵੇਂ ਸਮਾਰਟਫੋਨ Realme GT Neo 3 ਨੂੰ ਚੀਨ’ਚ ਲਾਂਚ ਕਰ ਦਿੱਤਾ ਗਿਆ ਹੈ। ਫੋਨ ਨੂੰ ਗਲਾਸ ਬਲੈਕ ਦੇ ਨਾਲ ਤਿੰਨ ਰੰਗਾਂ ’ਚ ਪੇਸ਼ਕੀਤਾ ਗਿਆ ਹੈ। ਫੋਨ ਨੂੰ ਅਲਟਰਾ ਸਲਿਮ ਅਤੇ ਲਾਈਟਵੇਟ ਡਿਜ਼ਾਇਨ ’ਚ ਪੇਸ਼ਕੀਤਾ ਗਿਆ ਹੈ। Realme GT Neo 3 ਸਮਾਰਟਫੋਨ ਦਾ ਭਾਰ 188 ਗ੍ਰਾਮ ਹੈ। Realme GT Neo 3 ਸਮਾਰਟਫੋਨ ਦੁਨੀਆ ਦਾ ਪਹਿਲਾ ਸਮਾਰਟਫੋਨ ਹੈ ਜੋ 150 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ। ਰੀਅਲਮੀ ਦਾ ਦਾਅਵਾ ਹੈ ਕਿ ਇਹ ਫੋਨ 5 ਮਿੰਟਾਂ ’ਚ 0 ਤੋਂ 50 ਫ਼ੀਸਦੀ ਤਕ ਚਾਰਜ ਹੋ ਜਾਵੇਗਾ।
ਕੀਮਤ
6GB + 128GB - CNY 1999 (ਕਰੀਬ 24,000 ਰੁਪਏ)
8GB + 128GB - CNY 2299 (ਕਰੀਬ 27,600 ਰੁਪਏ)
8GB + 256GB - CNY 2599 (ਕਰੀਬ 31,200 ਰੁਪਏ)
Realme ਵੱਲੋਂ 150W ਫਾਸਟ ਚਾਰਜਿੰਗ ਦੇ ਨਾਲ ਫੋਨ ਨੂੰ ਦੋ ਸਟੋਰੇਜ ਵੇਰੀਐਂਟ ’ਚ ਪੇਸ਼ਕੀਤਾ ਗਿਆ ਹੈ। ਜਿਸਦੀ ਕੀਮਤ :-
8GB + 256GB - CNY 2699 (ਕਰੀਬ 32,400 ਰੁਪਏ)
12GB + 256GB - CNY 2899 (ਕਰੀਬ 34,800 ਰੁਪਏ)
ਫੀਚਰਜ਼
Realme GT Neo 3 ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸਦਾ ਸਕਰੀਨ ਰਿਫ੍ਰੈਸ਼ ਰੇਟ 120Hz ਹੈ। ਫੋਨ ਨੂੰ ਪੰਚ-ਹੋਲ ਕਟਆਊਟ ਦੇ ਨਾਲ 32 ਮੈਗਾਪਿਕਸਲ ਫਰੰਟ ਕੈਮਰੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ ਦੇ ਰੀਅਰ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸਦਾ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ Sony IMX766 ਸੈਂਸਰ ਸਪੋਰਟ ਨਾਲ ਆਉਂਦਾ ਹੈ। ਫੋਨ ਦਾ ਮੇਨ ਕੈਮਰਾ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ (OIS) ਸਪੋਰਟ ਨਾਲ ਆਉਂਦਾ ਹੈ। ਇਸਤੋਂ ਇਲਾਵਾ 8 ਮੈਗਾਪਿਕਸਲ ਅਲਟਰਾ-ਵਾਈਡ ਲੈਂਜ ਅਤੇ 2 ਮੈਗਾਪਿਕਸਲ ਮੈਕ੍ਰੋ ਕੈਮਰਾ ਦਿੱਤਾ ਗਿਆ ਹੈ।
ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 8100 ਚਿੱਪਸੈੱਟ ਦਿੱਤਾ ਗਿਆ ਹੈ। ਫੋਨ ਐਂਡਰਾਇਡ 12 ਬੇਸਡ Realme UI 3.0 ਆਊਟ ਆਫ ਦਿ ਬਾਕਸ ’ਤੇ ਕੰਮ ਕਰੇਗਾ। ਫੋਨ 12 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਫੋਨ ’ਚ 4500mAh ਦੀ ਬੈਟਰੀ 150W ਫਾਸਟ ਚਾਰਜਿੰਗ ਸਪੋਰਟ ਨੂੰ ਸਪੋਰਟ ਕਰੇਗੀ।