Realme Buds Q ਭਾਰਤ ’ਚ 25 ਜੂਨ ਨੂੰ ਹੋਣਗੇ ਲਾਂਚ, ਟੀਜ਼ਰ ਜਾਰੀ

Saturday, Jun 20, 2020 - 11:34 AM (IST)

ਗੈਜੇਟ ਡੈਸਕ– ਰੀਅਲਮੀ ਬਡਸ ਕਿਊ ਟਰੂ ਵਾਇਰਲੈੱਸ ਈਅਰਫੋਨਸ ਭਾਰਤ ’ਚ ਲਾਂਚ ਹੋਣ ਲਈ ਤਿਆਰ ਹਨ। ਕੰਪਨੀ ਇਨ੍ਹਾਂ ਵਾਇਰਲੈੱਸ ਈਅਰਫੋਨਸ ਨੂੰ 25 ਜੂਨ ਨੂੰ ਰੀਅਲਮੀ ਐਕਸ 3 ਸੀਰੀਜ਼ ਦੇ ਲਾਂਚ ਈਵੈਂਟ ’ਚ ਪੇਸ਼ ਕਰੇਗੀ। ਰੀਅਲਮੀ ਨੇ ਪਿਛਲੇ ਹਫ਼ਤੇ ਚੀਨ ’ਚ ਬਡਸ ਕਿਊ ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਇਨ੍ਹਾਂ ਈਅਰਫੋਨਸ ਲਈ ਇਕ ਲੈਂਡਿੰਗ ਪੇਜ ਵੀ ਲਾਈਵ ਕਰ ਦਿੱਤਾ ਹੈ। 

2 ਹਜ਼ਾਰ ਰੁਪਏ ਤੋਂ ਘੱਟ ਹੋਵੇਗੀ ਕੀਮਤ 
ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਹੈ ਕਿ ਬਡਸ ਕਿਊ 2,000 ਰੁਪਏ ਤੋਂ ਘੱਟ ਦੀ ਕੀਮਤ ਨਾਲ ਆਏਗਾ। ਇਨ੍ਹਾਂ ਦੀ ਅਸਲ ਕੀਮਤ ਕੀ ਹੋਵੇਗੀ ਇਹ ਤਾਂ ਲਾਂਚ ਸਮੇਂ ਹੀ ਪਤਾ ਲੱਗੇਗਾ। ਰੀਅਲਮੀ ਬਡਸ ਕਿਊ ਈਅਰਫੋਨਸ ਚਿੱਟੇ, ਪੀਲੇ ਅਤੇ ਕਾਲੇ ਰੰਗ ’ਚ ਆਉਣਗੇ। 

 

20 ਘੰਟਿਆਂ ਤਕ ਚੱਲੇਗੀ ਬੈਟਰੀ
ਫੀਚਰਜ਼ ਦੀ ਗੱਲ ਕਰੀਏ ਤਾਂ ਰੀਅਲਮੀ ਬਡਸ ਕਿਊ ’ਚ 10mm ਦੇ ਡਰਾਈਵਰ ਯੂਨਿਟ ਨਾਲ ਡਾਈਨਾਮਿਕ ਬੇਸ ਬੂਸਟ ਤਕਨਾਲੋਜੀ ਅਤੇ AAC ਸੁਪੋਰਟ ਦਿੱਤੀ ਗਈ ਹੈ। ਇਹ ਸਮਾਰਟਫੋਨਜ਼ ਨਾਲ ਬਲੂਟੂਥ 5.0 ਰਾਹੀਂ ਕੁਨੈਕਟ ਹੋ ਜਾਂਦੇ ਹਨ ਅਤੇ ਇਨ੍ਹਾਂ  ਦੀ ਬੈਟਰੀ ਲਾਈਫ ਕੇਸ ਨਾਲ 20 ਘੰਟਿਆਂ ਤਕ ਦੀ ਹੈ। 

ਟੱਚ ਕੰਟਰੋਲ ਸੁਪੋਰਟ
ਬਡਸ ਕਿਊ ਦੀ ਖਾਸ ਗੱਲ ਹੈ ਕਿ ਇਹ ਟੱਚ ਕੰਟਰੋਲਸ ਨੂੰ ਸੁਪੋਰਟ ਕਰਦੇ ਹਨ। ਇਸ ਵਿਚ ਦਿੱਤੇ ਗਏ R1Q ਚਿੱਪ ਦੀ ਮਦਦ ਨਾਲ ਗੇਮ ਮੋਡ ’ਚ ਫੋਨ ਅਤੇ ਈਅਰਬਡਸ ਵਿਚਕਾਰ ਰੀਅਲਟਾਈਮ ਟ੍ਰਾਂਸਮਿਸ਼ਨ ਹੁੰਦਾ ਹੈ। ਇਹ ਰੀਅਲਮੀ ਲਿੰਕ ਐਪ ਰਾਹੀਂ ਵੀ ਕੰਮ ਕਰਦੇ ਹਨ ਅਤੇ ਇਸੇ ਨਾਲ ਤੁਸੀਂ ਫਰਮਵੇਅਰ ਅਪਡੇਟ ਵੀ ਕਰ ਸਕਦੇ ਹੋ। 


Rakesh

Content Editor

Related News