Realme UI 3.0 ਦਾ ਸਟੇਬਲ ਅਪਡੇਟ ਹੋਇਆ ਜਾਰੀ, ਇਨ੍ਹਾਂ ਫੋਨਾਂ  ਮਿਲ ਰਿਹਾ ਅਪਡੇਟ

Wednesday, Mar 23, 2022 - 01:34 PM (IST)

Realme UI 3.0 ਦਾ ਸਟੇਬਲ ਅਪਡੇਟ ਹੋਇਆ ਜਾਰੀ, ਇਨ੍ਹਾਂ ਫੋਨਾਂ  ਮਿਲ ਰਿਹਾ ਅਪਡੇਟ

ਗੈਜੇਟ ਡੈਸਕ– ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਉਭਰਦੇ ਹੋਏ ਸਮਾਰਟਫੋਨ ਬ੍ਰਾਂਡ Realme ਨੇ Realme UI 3.0 ਦਾ ਅਪਡੇਟ ਜਾਰੀ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ Realme UI 3.0 ਦਾ ਸਟੇਬਲ ਅਪਡੇਟ realme GT Master Edition ਅਤੇ realme X7 Max 5G ਨੂੰ ਸਭ ਤੋਂ ਪਹਿਲਾਂ ਮਿਲੇਗਾ। ਇਨ੍ਹਾਂ ਦੋਵਾਂ ਫੋਨਾਂ ਤੋਂ ਇਲਾਵਾ Realme UI 3.0 ਦਾ ਅਪਡੇਟ realme 7 Pro ਨੂੰ ਵੀ ਮਿਲੇਗਾ।

ਦੱਸ ਦੇਈਏ ਕਿ Realme UI 3.0 ਐਂਡਰਾਇਡ 12 ’ਤੇ ਆਧਾਰਿਤ ਹੈ। Realme UI 3.0 ਦੇ ਨਾਲ ਯੂਜ਼ਰਸ ਨੂੰ ਅਨਲਿਮਟਿਡ ਕਸਟਮਾਈਜੇਸ਼ਨ ਮਿਲੇਗਾ। ਕੰਪਨੀ ਦੇ ਬਿਆਨ ਮੁਤਾਬਕ, Realme UI 3.0 ਦਾ ਅਪਡੇਟ ਸ਼ੁਰੂਆਤ ’ਚ 23 ਮਾਰਚ ਤੋਂ ਕੁਝ ਹੀ ਯੂਜ਼ਰਸ ਨੂੰ ਮਿਲਗਾ। Realme UI 3.0 ਦੇ ਨਾਲ ਯੂਜ਼ਰਸ ਨੂੰ ਨਵੀਂ ਲੁੱਕ ਮਿਲੇਗੀ। ਇਸਤੋਂ ਇਲਾਵਾ ਫਲੁਈਡ ਸਪੇਸ ਡਿਜ਼ਾਇਨ ਮਿਲੇਗਾ ਅਤੇ ਸਕੈਚਪੈਡ AOD ਵੀ ਮਿਲੇਗਾ। ਨਵੇਂ ਅਪਡੇਟ ਤੋਂ ਬਾਅਦ ਨਵੀਂ ਪ੍ਰਾਈਵੇਸੀ ਸੈਟਿੰਗ ਵੀ ਮਿਲੇਗੀ। ਕੰਪਨੀ ਦਾ ਦਾਅਵਾ ਹੈ ਕਿ Realme UI 3.0 ਅਪਡੇਟ ਤੋਂ ਬਾਅਦ ਫੋਨ ਫਾਸਟ ਹੋਵੇਗਾ ਅਤੇ ਐਪ ਸਵਿੱਚਿੰਗ ਆਸਾਨੀ ਨਾਲ ਹੋਵੇਗੀ। 


author

Rakesh

Content Editor

Related News