ਰੀਅਲਮੀ ਦੀ ਧੂਮ, ਸਭ ਤੋਂ ਤੇਜ਼ੀ ਨਾਲ ਵੇਚ ਦਿੱਤੇ 5 ਕਰੋੜ ਸਮਾਰਟਫੋਨ

Friday, Oct 30, 2020 - 04:02 PM (IST)

ਗੈਜੇਟ ਡੈਸਕ– ਰੀਅਲਮੀ ਨੇ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸਮਾਰਟਫੋਨ ਬ੍ਰਾਂਡ ਦਾ ਖ਼ਿਤਾਬ ਹਾਸਲ ਕਰ ਲਿਆ ਹੈ। ਕਾਊਂਟਰਪੁਆਇੰਟ ਨੇ 2020 ਦੀ ਤੀਜੀ ਤਿਮਾਹੀ ’ਚ ਸਮਾਰਟਫੋਨ ਸ਼ਿਪਮੈਂਟ ਦੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ, ਰੀਅਲਮੀ 50 ਮਿਲੀਅਨ ਸਮਾਰਟਫੋਨਾਂ ਦੀ ਵਿਕਰੀ ਨਾਲ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਕੰਪਨੀ ਬਣ ਗਈ ਹੈ। 

ਰੀਅਲਮੀ ਨੇ 2018 ਦੀ ਤੀਜੀ ਤਿਮਾਹੀ ਤੋਂ 2020 ਦੀ ਪਹਿਲੀ ਤਿਮਾਹੀ ਯਾਨੀ 9 ਤਿਮਾਹੀਆਂ ’ਚ ਇਹ ਪ੍ਰਾਪਤੀ ਹਾਸਲ ਕਰ ਲਈ। ਇਸ ਤੋਂ ਇਲਾਵਾ ਕੰਪਨੀ ਨੇ ਇਕ ਤਿਮਾਹੀ ’ਚ 14.8 ਮਿਲੀਅਨ ਇਕਾਈਆਂ ਸ਼ਿਪ ਕਰਕੇ ਨਵਾਂ ਰਿਕਾਰਡ ਵੀ ਬਣਾਇਆ। ਪਿਛਲੇ ਸਾਲ ਦੀ ਤੀਜੀ ਤਿਮਾਹੀ ਦੇ ਮੁਕਾਬਲੇ ਕੰਪਨੀ ਨੇ 2020 ਦੀ ਤੀਜੀ ਤਿਮਾਹੀ ’ਚ 132 ਫੀਸਦੀ ਦੀ ਗ੍ਰੋਥ ਹਾਸਲ ਕੀਤੀ ਹੈ। ਕਾਊਂਟਰਪੁਆਇੰਟ ਦੇ ਰੀਸਰਚ ਐਨਾਲਿਸਟ ਅਭਿਲਾਸ਼ ਕੁਮਾਰ ਦਾ ਕਹਿਣਾ ਹੈ ਕਿ ਰੀਅਲਮੀ ਨੇ ਆਪਣੇ ਅਹਿਮ ਬਾਜ਼ਾਰਾਂ ਜਿਵੇਂ ਭਾਰਤ, ਇੰਡੋਨੇਸੀਆ, ਬੰਗਲਾਦੇਸ਼ ਅਤੇ ਫਿਲੀਪੀਂਸ ਸਮੇਤ ਕੁਝ ਦੂਜੇ ਸਾਊਥ-ਈਸਟ ਏਸ਼ੀਆਈ ਦੇਸ਼ਾਂ ’ਚ ਟਾਪ-5 ਅਤੇ ਟਾਪ-3 ’ਚ ਆਪਣੀ ਥਾਂ ਬਣਾਈ ਹੈ। 

ਕੰਪਨੀ ਦੀ ਇਸ ਪ੍ਰਾਪਤੀ ’ਤੇ ਰੀਅਲਮੀ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ ਐਗਜ਼ੀਕਿਊਟਿਵ ਆਫੀਸਰ ਮਾਧਵ ਸੇਠ ਨੇ ਕਿਹਾ ਕਿ ਰੀਅਲਮੀ ਨੇ ਹਮੇਸ਼ਾ ਤੋਂ ਆਪਣੇ ਗਾਹਕਾਂ ਲਈ ਬੈਸਟ ਟੈੱਕ-ਲਾਈਫਸਟਾਈਲ ਐਕਸਪੀਰੀਅੰਸ ਦੇਣ ’ਤੇ ਕੰਮ ਕੀਤਾ ਹੈ ਅਤੇ 50 ਮਿਲੀਅਨ ਸਮਾਰਟਫੋਨਾਂ ਦੀ ਵਿਕਰੀ ਦੇ ਨਾਲ ਦੇਸ਼ ਦਾ ਤੇਜ਼ੀ ਨਾਲ ਵਧਣ ਵਾਲਾ ਬ੍ਰਾਂਡ ਬਣ ਗਿਆ ਹੈ। ਭਾਰਤ ’ਚ ਕੰਪਨੀ ਦੇ ਅਜੇ 30 ਮਿਲੀਅਨ ਯੂਜ਼ਰਸ ਵੀ ਹਨ। 

2020 ’ਚ ਰੀਅਲਮੀ ਨੇ ਅਜੇ ਤਕ 50 ਤੋਂ ਜ਼ਿਆਦਾ AIoT ਪ੍ਰੋਡਕਟਸ ਲਾਂਚ ਕੀਤੇ ਹਨ। ਕੰਪਨੀ ਦੇਸ਼ ’ਚ ਸਮਾਰਟਫੋਨਾਂ ਤੋਂ ਇਲਾਵਾ ਈਅਰਬਡਸ, ਸਮਾਰਟ ਟੀਵੀ, ਸਮਾਰਟ ਵਾਟ, ਰੀਅਲਮੀ ਬੈਂਡ ਵਰਗੇ ਪ੍ਰੋਡਕਟਸ ’ਤੇ ਵੀ ਧਿਆਨ ਦੇ ਰਹੀ ਹੈ। 


Rakesh

Content Editor

Related News