Realme Band ਖਰੀਦਣ ਦਾ ਸੁਨਹਿਰੀ ਮੌਕਾ, ਕੀਮਤ 1500 ਰੁਪਏ ਤੋਂ ਵੀ ਘੱਟ

Thursday, Mar 12, 2020 - 10:40 AM (IST)

Realme Band ਖਰੀਦਣ ਦਾ ਸੁਨਹਿਰੀ ਮੌਕਾ, ਕੀਮਤ 1500 ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਰੀਅਲਮੀ ਆਪਣੇ ਪਹਿਲੇ ਫਿਟਨੈੱਸ ਬੈਂਡ ਨੂੰ ਅੱਜ 12 ਵਜੇ ਵਿਕਰੀ ਲਈ ਉਪਲੱਬਧ ਕਰੇਗੀ। ਰੀਅਲਮੀ ਬੈਂਡ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਖਰੀਦਿਆ ਜਾ ਸਕੇਗਾ। ਰੀਅਲਮੀ ਬੈਂਡ ਦੀ ਕੀਮਤ ਕੰਪਨੀ ਨੇ 1,499 ਰੁਪਏ ਰੱਖੀ ਹੈ। ਇਸ ਫਿਟਨੈੱਸ ਬੈਂਡ ’ਚ 2.4cm ਸਾਈਜ਼ ਦੀ ਕਲਰ ਸਕਰੀਨ ਲੱਗੀ ਹੈ, ਜੋ ਕਿ 65,000 ਕਲਰਸ ਨੂੰ ਸੁਪੋਰਟ ਕਰਦੀ ਹੈ। ਰੀਅਲਮੀ ਬੈਂਡ ਰੀਅਲ-ਟਾਈਮ ਹਾਰਟ ਰੇਟ ਮਾਨੀਟਰਿੰਗ, 9 ਸਪੋਰਟਸ ਮੋਡ, ਸਮਾਰਟ ਨੋਟੀਫਿਕੇਸ਼ੰਸ ਅਤੇ ਪੰਜ ਪਰਸਨਲਾਈਜ਼ਡ ਡਾਇਲ ਫੇਸ ਵਰਗੇ ਫੀਚਰਜ਼ ਦਿੱਤੇ ਗਏ ਹਨ। ਯਾਨੀ ਇਹ ਫਿਟਨੈੱਸ ਬੈਂਡ ਭਾਰਤੀ ਬਾਜ਼ਾਰ ’ਚ ਮੀ ਬੈਂਡ 4 ਅਤੇ ਆਨਰ ਬੈਂਡ 5 ਨੂੰ ਟੱਕਰ ਦੇਵੇਗਾ। 

PunjabKesari

ਖਾਸ ਡੈਡੀਕੇਟਿਡ ਕ੍ਰਿਕੇਟ ਮੋਡ
ਇਸ ਫਿਟਨੈੱਸ ਬੈਂਡ ’ਚ ਭਾਰਤੀ ਯੂਜ਼ਰਜ਼ ਲਈ ਡੈਡੀਕੇਟਿਡ ਮੋਡ ਦਿੱਤਾ ਗਿਆ ਹੈ। ਰੀਅਲਮੀ ਬੈਂਡ ’ਚ ਰਨਿੰਗ, ਸਾਈਕਲਿੰਗ, ਯੋਗਾ ਅਤੇ ਵਾਕ ਫਿਟਨੈੱਸ ਸਮੇਤ ਕੁਲ 9 ਸਪੋਰਸ ਮੋਡ ਮੌਜੂਦ ਹਨ। ਕੰਪਨੀ ਨੇ ਦੱਸਿਆ ਹੈ ਕਿ ਇਹ ਬੈਂਡ 24/7 ਹੈਲਥ ਅਸਿਸਟੈਂਟ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਨਾ ਸਿਰਫ ਯੂਜ਼ਰਜ਼ ਦੀ ਸਲੀਪ ਕੁਆਲਿਟੀ ਨੂੰ ਟ੍ਰੈਕ ਕਰਦਾ ਹੈ ਸਗੋਂ ਵਾਟਰ ਰਿਮਾਇੰਡਸ ਨੂੰ ਵੀ ਦਿਖਾਉਂਦਾ ਹੈ। 

PunjabKesari

ਖਾਸ ਐਂਡਰਾਇਡ ਐਪ
Realme link ਦਾ ਇਸਤੇਮਾਲ ਕਰਦੇ ਹੋਏ ਰੀਅਲਮੀ ਬੈਂਡ ਨੂੰ ਐਂਡਰਾਇਡ ਸਮਾਰਟਫੋਨ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਰੀਅਲਮੀ ਬੈਂਡ IP68 ਰੇਟਿੰਗ ਦੇ ਨਾਲ ਆਉਂਦਾ ਹੈ, ਇਸ ਦਾ ਮਤਲਬ ਇਹ ਹੈ ਕਿ ਬੈਂਡ ਧੂੜ ਅਤੇ ਪਾਣੀ ਤੋਂ ਪ੍ਰੋਟੈਕਟਿਡ ਹੈ। ਕੰਪਨੀ ਮੁਤਾਬਕ, ਇਹ ਬੈਂਡ 6 ਤੋਂ 9 ਦਿਨਾਂ ਦੀ ਬੈਟਰੀ ਲਾਈਫ ਦੇਵੇਗਾ। 


Related News