108MP ਕੈਮਰੇ ਨਾਲ ਭਾਰਤ ’ਚ ਇਸ ਦਿਨ ਲਾਂਚ ਹੋਵੇਗਾ Realme 9
Monday, Apr 04, 2022 - 02:44 PM (IST)

ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ ਆਪਣੇ ਨਵੇਂ ਫੋਨ Realme 9 ਦੀ ਭਾਰਤ ’ਚ ਲਾਂਚਿੰਗ ਦੀ ਪੁਸ਼ਟੀ ਕਰ ਦਿੱਤੀ ਹੈ। Realme 9 ਦੀ ਲਾਂਚਿੰਗ ਭਾਰਤ ’ਚ 7 ਅਪ੍ਰੈਲ ਨੂੰ ਹੋਵੇਗੀ। ਲਾਂਚਿੰਗ ਈਵੈਂਟ ਨੂੰ ਰੀਅਲਮੀ ਦੇ ਸੋਸ਼ਲ ਮੀਡੀਆ ਹੈਂਡਲ ਅਤੇ ਯੂਟਿਊਬ ਚੈਨਲ ’ਤੇ ਦੁਪਹਿਰ 12:30 ਵਜੇ ਤੋਂ ਲਾਈਵ ਵੇਖਿਆ ਜਾ ਸਕੇਗਾ। ਰੀਅਲਮੀ ਇੰਡੀਆ ਦੀ ਵੈੱਬਸਾਈਟ ’ਤੇ Realme 9 ਦੀ ਮਾਈਕ੍ਰੋ ਸਾਈਟ ਵੀ ਲਾਈਵ ਹੋ ਗਈ ਹੈ। ਲਾਂਚਿੰਗ ਤੋਂ ਪਹਿਲਾਂ Realme 9 ਦੇ ਡਿਜ਼ਾਇਨ ਅਤੇ ਕੁਝ ਫੀਚਰਜ਼ ਸਾਹਮਣੇ ਆਏ ਹਨ।
ਰੀਅਲਮੀ ਮੁਤਾਬਕ, Realme 9 ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਹੋਵੇਗਾ ਜਿਸ ਵਿਚ ਸੈਮਸੰਗ ਦਾ ISOCELL HM6 ਸੈਂਸਰ ਹੋਵੇਗਾ। ਇਹ ਲੈੱਨਜ਼ 108 ਮੈਗਾਪਿਕਸਲ ਦਾ ਹੋਵੇਗਾ। ਇਸ ਫੋਨ ’ਚ ਦੋ ਹੋਰ ਲੈੱਨਜ਼ ਹੋਣਗੇ ਜਿਨ੍ਹਾਂ ’ਚ ਇਕ ਮੈਕ੍ਰੋ ਹੋਵੇਗਾ ਅਤੇ ਦੂਜਾ ਅਲਟਰਾ ਵਾਈਡ ਐਂਗਲ ਹੋਵੇਗਾ ਜਿਸਦਾ ਫੀਲਡ ਆਫ ਵਿਊ 120 ਡਿਗਰੀ ਹੋਵੇਗਾ।
Realme 9 ਦੇ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸਦੀ ਡਿਸਪਲੇਅ ਦੇ ਨਾਲ 1000 ਨਿਟਸ ਦੀ ਬ੍ਰਾਈਟਨੈੱਸ ਮਿਲੇਗੀ। ਇਸਤੋਂ ਇਲਾਵਾ ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਹੋਵੇਗਾ। ਫੋਨ ਦੇ ਨਾਲ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਿਲੇਗਾ ਅਤੇ ਇਸਦੇ ਨਾਲ ਹਾਰਟ ਰੇਟ ਚੈੱਕ ਕਰਨ ਦਾ ਵੀ ਆਪਸ਼ਨ ਹੋਵੇਗਾ। Realme 9 ਨੂੰ ਤਿੰਨ ਰੰਗਾਂ ’ਚ ਪੇਸ਼ ਕੀਤਾ ਜਾਵੇਗਾ ਜਿਨ੍ਹਾਂ ’ਚ ਸਨਬਰਸਟ ਗੋਲਡ, ਸਟਾਰਗੇਜ ਵਾਈਟ ਅਤੇ ਮੇਟੀਓਰ ਬਲੈਕ ਸ਼ਾਮਿਲ ਹਨ। ਫੋਨ ਦਾ ਭਾਰ 178 ਗ੍ਰਾਮ ਹੋਵੇਗਾ।