Relame 7 ਖ਼ਰੀਦਣ ਦਾ ਸ਼ਾਨਦਾਰ ਮੌਕਾ, ਦਮਦਾਰ ਬੈਟਰੀ ਤੇ 5 ਕੈਮਰਿਆਂ ਵਾਲੇ ਫੋਨ ਦੀ ਸੇਲ ਅੱਜ

09/17/2020 11:02:00 AM

ਗੈਜੇਟ ਡੈਸਕ– ਬੀਤੇ ਦਿਨੀਂ ਰੀਅਲਮੀ 7 ਸੀਰੀਜ਼ ਮਿਡਰੇਂਜ ਸੈਗਮੈਂਟ ’ਚ ਉਤਾਰੀ ਗਈ ਸੀ। ਘੱਟ ਕੀਮਤ ’ਚ ਬਿਹਤਰੀਨ ਫੀਚਰਜ਼ ਵਾਲੀ ਇਸ ਸੀਰੀਜ਼ ਦੇ ਡਿਵਾਈਸਿਜ਼ ਨੂੰ ਯੂਜ਼ਰਸ ਵਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਹਫ਼ਤੇ Relame 7 ਦੀ ਪਹਿਲੀ ਸੇਲ ’ਚ 1.8 ਲੱਖ ਫੋਨ ਮਿੰਟਾਂ ’ਚ ਵਿਕ ਗਏ। ਅੱਜ ਇਸ ਫੋਨ ਦੀ ਦੂਜੀ ਸੇਲ ਫਲਿਪਕਾਰਟ ’ਤੇ ਦੁਪਹਿਰ ਨੂੰ 12 ਵਜੇ ਹੋਣ ਜਾ ਰਹੀ ਹੈ। 

Relame 7 ਦੀ ਕੀਮਤ
ਰੀਅਲਮੀ ਦੇ ਨਵੇਂ ਮਿਡਰੇਂਜ ਸਮਾਰਟਫੋਨ ਦੇ ਦੋ ਮਾਡਲ ਬਾਜ਼ਾਰ ’ਚ ਉਤਾਰੇ ਗਏ ਹਨ। ਪਹਿਲੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਉਥੇ ਹੀ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਹੈ। ਇਹ ਫੋਨ ਮਿਸਟ ਬਲਿਊ ਅਤੇ ਮਿਸਟ ਵਾਈਟ ਰੰਗ ’ਚ ਮਿਲੇਗਾ। ਫਲਿਪਕਾਰਟ ਤੋਂ ਇਲਾਵਾ Relame.com ’ਤੇ ਵੀ ਦੁਪਹਿਰ ਨੂੰ 12 ਵਜੇ ਇਸ ਫੋਨ ਖਰੀਦਿਆ ਜਾ ਸਕੇਗਾ।

Realme 7 ਦੇ ਫੀਚਰਜ਼
Realme 7 ’ਚ ਐਂਡਰਾਇਡ 10 ਅਧਾਰਿਤ ਰੀਅਲਮੀ ਯੂਜ਼ਰ ਇੰਟਰਫੇਸ ਮਿਲੇਗਾ। ਨਾਲ ਹੀ ਇਸ ਵਿਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ95 ਪ੍ਰੋਸੈਸਰ ਹੈ ਜਿਸ ਦੇ ਨਾਲ ਗ੍ਰਾਫਿਕਸ ਲਈ ARM Mali-G76 MC4 GPU ਮਿਲੇਗਾ। ਇਸ ਫੋਨ ’ਚ ਵੀ 6 ਜੀ.ਬੀ. ਰੈਮ ਨਾਲ 64 ਜੀ.ਬੀ. ਅਤੇ 8 ਜੀ.ਬੀ. ਰੈਮ ਨਾਲ 128 ਜੀ.ਬੀ. ਦੀ ਸਟੋਰੇਜ ਮਿਲੇਗੀ। 

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਕੈਮਰਾ 64 ਮੈਗਾਪਿਕਸਲ ਦਾ ਸੋਨੀ IMX682 ਸੈਂਸਰ ਹੈ ਜਿਸ ਦਾ ਅਪਰਚਰ f/1.8 ਹੈ। ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੋਨੋਕ੍ਰੋਮ ਅਤੇ ਚੌਥਾ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਫੋਨ ’ਚ 4G VoLTE, ਵਾਈ-ਫਾਈ, ਬਲੂਟੂਥ v5.0 ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ। ਫੋਨ ਦੇ ਪਾਵਰ ਬਟਨ ’ਚ ਫਿੰਗਰਪ੍ਰਿੰਟ ਸੈਂਸਰ ਹੈ। ਇਸ ਵਿਚ 5,000mAh ਦੀ ਬੈਟਰੀ ਹੈ ਜੋ 30 ਵਾਟ ਦੀ ਡਰਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ।


Rakesh

Content Editor

Related News