Realme 6 ਦੀ ਪਹਿਲੀ ਸੇਲ ਅੱਜ, ਇਨ੍ਹਾਂ ਲਾਂਚ ਆਫਰਜ਼ ਦੇ ਨਾਲ ਇਥੇ ਹੋਵੇਗੀ ਵਿਕਰੀ

Wednesday, Mar 11, 2020 - 11:55 AM (IST)

ਗੈਜੇਟ ਡੈਸਕ– ਰੀਅਲਮੀ 6 ਅੱਜ ਤੋਂ ਭਾਰਤ ’ਚ ਵਿਕਰੀ ਲਈ ਉਪਲੱਬਧ ਹੋਵੇਗਾ। ਪਿਛਲੇ ਹਫਤੇ ਲਾਂਚ ਹੋਏ ਰੀਅਲਮੀ 6 ਦੀ ਸੇਲ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਜਾਵੇਗੀ। ਰਿਅਲਮੀ 6 ’ਚ 90 ਹਰਟਜ਼ ਡਿਸਪਲੇਅ, ਹੋਲ-ਪੰਚ ਕਟਆਊਟ ਅਤੇ 30 ਵਾਟ ਫਲੈਸ਼ ਚਾਰਜਰ ਸੁਪੋਰਟ ਹੈ। ਇਸ ਤੋਂ ਇਲਾਵਾ ਇਹ ਫੋਨ ਕਵਾਡ ਰੀਅਰ ਕੈਮਰਾ ਸੈੱਟਅਪ ਅਤੇ ਐਂਡਰਾਇਡ 10 ਆਊਟ-ਆਫ-ਦਿ-ਬਾਸ ਦੇ ਨਾਲ ਆਉਂਦਾ ਹੈ। ਰੀਅਲਮੀ 6 ਫੋਨ ਦਾ ਡਿਜ਼ਾਈਨ ਰੀਅਲਮੀ 5 ਵਰਗਾ ਹੀ ਹੈ, ਜੋ ਪਿਛਲੇ ਸਾਲ ਸ਼ਾਓਮੀ ਦੇ ਰੈੱਡਮੀ ਨੋਟ 8 ਪ੍ਰੋ ਦੇ ਵਿਰੋਧੀ ਦੇ ਤੌਰ ’ਤੇ ਲਾਂਚ ਹੋਇਆ ਸੀ। 

ਰੀਅਲਮੀ 6 ਦੀ ਕੀਮਤ ਅਤੇ ਲਾਂਚ ਆਫਰ
ਰੀਅਲਮੀ 6 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਭਾਰਤ ’ਚ ਸ਼ੁਰੂਆਤੀ ਕੀਮਤ 12,999 ਰੁਪਏ ਹੈ। ਉਥੇ ਹੀ ਇਸ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਅਤੇ ਇਸ ਦੇ ਟਾਪ ਵੇਰੀਐਂਟ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੀ ਕੀਮਤ 15,999 ਰੁਪਏ ਹੈ। ਇਹ ਫੋਨ ਕਾਮੇਟ ਬਲਿਊ ਅਤੇ ਕਾਮੇਟ ਵਾਈਟ ਰੰਗ ’ਚ ਮਿਲੇਗਾ। ਫੋਨ ਦੀ ਇਹ ਸੇਲ ਫਲਿਪਕਾਟਰ, ਰੀਅਲਮੀ ਡਾਟ ਕਾਮ ਅਤੇ ਆਫਲਾਈਨ ਪਾਰਟਨਰ ’ਤੇ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਜਾਵੇਗੀ।

ਇਸ ਸੇਲ ’ਚ ICICI ਬੈਂਕ ਕ੍ਰੈਡਿਟ ਕਾਰਡ ਗਾਹਕਾਂ ਨੂੰ ਰੀਅਲਮੀ 6 ਫੋਨ ’ਤੇ 750 ਰੁਪਏ ਦਾ ਡਿਸਕਾਊਂਟ ਮਿਲੇਗਾ। ਗਾਹਕਾਂ ਨੂੰ ਇਸ ਤੋਂ ਇਲਾਵਾ ਨੋ-ਕਾਸਟ ਈ.ਐੱਮ.ਆਈ. ਦਾ ਵੀ ਆਪਸ਼ਨ ਮਿਲੇਗਾ। ਰੀਅਲਮੀ ਦੀ ਵੈੱਬਸਾਈਟ ’ਤੇ ਗਾਹਕਾਂ ਨੂੰ ਫੈਸ਼ੀਫਾਈਦੁਆਰਾ ਐਕਸਚੇਂਜ ਬੈਨਿਫਿਟ ਮਿਲ ਰਿਹਾ ਹੈ, ਜਿਸ ਵਿਚ ਗਾਹਕ ਪੁਰਾਣੇ ਸਮਾਰਟਫੋਨ ਦੇ ਬਦਲੇ ਰੀਅਲਮੀ 6 ਖਰੀਦ ਸਕਦੇ ਹਨ। 


Related News