64MP ਕੈਮਰੇ ਨਾਲ ਆਏਗਾ Realme 6, ਜਲਦ ਹੋਵੇਗਾ ਭਾਰਤ ’ਚ ਲਾਂਚ

Wednesday, Feb 26, 2020 - 11:23 AM (IST)

64MP ਕੈਮਰੇ ਨਾਲ ਆਏਗਾ Realme 6, ਜਲਦ ਹੋਵੇਗਾ ਭਾਰਤ ’ਚ ਲਾਂਚ

ਗੈਜੇਟ ਡੈਸਕ– ਰੀਅਲਮੀ ਹੁਣ ਆਪਣੀ ਨਵੀਂ ਸਮਾਰਟਫੋਨ ਸੀਰੀਜ਼ ਨੂੰ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਰੀਅਲਮੀ ਇੰਡੀਆ ਦਾ ਸੀ.ਈ.ਓ. ਮਾਧਵ ਸੇਠ ਨੇ ਸਲਮਾਨ ਖਾਨ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਰੀਅਲਮੀ 6 ਸਮਾਰਟਫੋਨ ਦੇ 64 ਮੈਗਾਪਿਕਸਲ ਕੈਮਰੇ ਨਾਲ ਕੈਪਚਰ ਕੀਤਾ ਗਿਆ ਹੈ। ਅਜਿਹੇ ’ਚ ਕਿਹਾ ਜਾ ਰਿਹਾ ਹੈ ਕਿ ਇਹ ਫੋਨ ਜਲਦ ਹੀ ਭਾਰਤ ’ਚ ਵੀ ਲਾਂਚ ਹੋਵੇਗਾ। 

 

ਇਸ ਦਿਨ ਲਾਂਚ ਹੋਣ ਦੀ ਉਮੀਦ
ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ਨੂੰ 14 ਮਾਰਚ ਨੂੰ ਭਾਰਤ ’ਚ ਲਾਂਚ ਕੀਤਾ ਜਾ ਸਕਦਾ ਹੈ। ਫੋਨ ਦੀ ਕੀਮਤ ਦਾ ਵੀ ਅਜੇ ਤਕ ਖੁਲਾਸਾ ਨਹੀਂ ਹੋਇ ਪਰ ਅਨੁਮਾਨ ਹੈ ਕਿ ਇਸ ਦੀ ਕੀਮਤ 12,000 ਰੁਪਏ ਤੋਂ ਘੱਟ ਹੋਵੇਗੀ। 


Related News