20 ਨਵੰਬਰ ਨੂੰ ਭਾਰਤ ’ਚ ਲਾਂਚ ਹੋਵੇਗਾ 48MP ਕੈਮਰੇ ਵਾਲਾ Realme 5s

11/13/2019 3:30:18 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰਿਅਲਮੀ ਜਲਦੀ ਹੀ ਇਕ ਹੋਰ ਬਜਟ ਸਮਾਰਟਫੋਨ Realme 5s ਲਿਆਉਣ ਜਾ ਰਹੀ ਹੈ। ਇਸ ਫੋਨ ਦੀ ਖਾਸੀਅਤ 48 ਮੈਗਾਪਿਕਸਲ ਵਾਲਾ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਇਹ ਕੰਪਨੀ ਦੇ Realme 5 ਸਮਾਰਟਫੋਨ ਦਾ ਅਪਗ੍ਰੇਡ ਮਾਡਲ ਹੋਵੇਗਾ, ਜਿਸ ਨੂੰ ਕੁਝ ਇੰਟਰਨਲ ਬਦਲਾਅ ਦੇ ਨਾਲ ਲਿਆਇਆ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ਰਾਹੀਂ ਵੇਚਿਆ ਜਾਵੇਗਾ। ਫਲਿਪਕਾਰਟ ਨੇ ਇਸ ਦਾ ਇਕ ਟੀਜ਼ਰ ਪੇਜ ਵੀ ਜਾਰੀ ਕੀਤਾ ਹੈ, ਜਿਸ ’ਤੇ ਫੋਨ ਦੀ ਲੁੱਕ ਅਤੇ ਲਾਂਚਿੰਗ ਡਿਟੇਲਸ ਸਾਹਮਣੇ ਆਈਆਂ ਹਨ। ਇਸ ਫੋਨ ਨੂੰ 20 ਨਵੰਬਰ ਨੂੰ ਹੋਣ ਜਾ ਰਹੇ ਰਿਅਲਮੀ ਦੇ ਈਵੈਂਟ ’ਚ ਲਾਂਚ ਕੀਤਾ ਜਾਵੇਗਾ। ਇਸੇ ਈਵੈਂਟ ’ਚ ਕੰਪਨੀ Realme X2 Pro ਸਮਾਰਟਫੋਨ ਵੀ ਲਿਆਉਣ ਜਾ ਰਹੀ ਹੈ। 

ਇਹ ਹੋ ਸਕਦੇ ਹਨ Realme 5s ਦੇ ਫੀਚਰਜ਼
ਫਲਿਪਕਾਰਟ ਦੇ ਟੀਜ਼ਰ ਪੇਜ ’ਚ ਫੋਨ ਦੀ ਫਰਸਟ ਲੁੱਕ ਸਾਹਮਣੇ ਆਈ ਹੈ। ਰਿਅਲਮੀ 5 ਦੀ ਤਰ੍ਹਾਂ ਹੀ ਰਿਅਲਮੀ 5ਐੱਸ ’ਚ ਵੀ ਡਾਇਮੰਡ ਕੱਟ ਬੈਕ ਅਤੇ ਕਵਾਡ ਰੀਅਰ ਕੈਮਰਾ ਸੈੱਟਅਪ ਦੇਖਣ ਨੂੰ ਮਿਲੇਗਾ। ਕੈਮਰੇ ਦੇ ਨਾਲ ਹੀ ਪਿਛਲੇ ਪਾਸੇ ਫਿੰਗਰਪ੍ਰਿੰਟ ਸਕੈਨਰ ਅਤੇ ਐੱਲ.ਈ.ਡੀ. ਫਲੈਸ਼ ਵੀ ਦਿੱਤੀ ਗਈ ਹੈ। ਰਿਅਲਮੀ 5 ਦੇ ਮੁਕਾਬਲੇ 5ਐੱਸ ’ਚ ਜੋ ਸਭ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਉਹ ਇਸ ਦਾ 48 ਮੈਗਾਪਿਕਸਲ ਵਾਲਾ ਕੈਮਰਾ ਹੈ। ਕੁਝ ਇਸੇ ਤਰ੍ਹਾਂ ਦਾ ਕੈਮਰਾ ਸੈੱਟਅਪ ਅਸੀਂ ਸ਼ਾਓਮੀ ਦੇ ਰੈੱਡਮੀ ਨੋਟ 8 ’ਚ ਵੀ ਦੇਖ ਚੁੱਕੇ ਹਾਂ। ਇਸ ਤੋਂ ਇਲਾਵਾ ਰਿਅਲਮੀ 5ਐੱਸ ’ਚ ਇਸ ਵਾਰ ਇਕ ਨਵਾਂ ਰੈੱਡ ਕਲਰ ਆਪਸ਼ਨ ਵੀ ਦੇਖਣ ਨੂੰ ਮਿਲੇਗਾ। 

ਦੱਸ ਦੇਈਏ ਕਿ ਰਿਅਲਮੀ 5 ਸਮਾਰਟਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ ਐਂਡਰਾਇਡ 9 ਪਾਈ ’ਤੇ ਬੇਸਟ ਕਲਰ ਓ.ਐੱਸ. 6.0 ’ਤੇ ਚੱਲਦਾ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। 128 ਜੀ.ਬੀ. ਤੱਕ ਦੀ ਇੰਟਰਨਲ ਸਟੋਰੇਜ ਦੇ ਨਾਲ ਆਉਣ ਵਾਲੇ ਇਸ ਫੋਨ ਦੀ ਮੈਮਰੀ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ 256 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 

ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ, ਜਿਸ ਦਾ ਪ੍ਰਾਈਮਰੀ ਲੈੱਨਜ਼ 12 ਮੈਗਾਪਿਕਸਲ ਦਾ ਸੀ। ਇਸ ਤੋਂ ਇਲਾਵਾ 8 ਮੈਗਾਪਿਸਲ ਦਾ ਸੈਕੇਂਡਰੀ ਸੈਂਸਰ, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਪੈਟਰੋਟ ਲੈੱਨਜ਼ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ ਫੋਨ ’ਚ 13 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 5000mAh ਦੀ ਬੈਟਰੀ ਹੈ। 


Related News