Realme 5i ਨੂੰ ਮਿਲਿਆ ਦਸੰਬਰ 2019 ਦਾ ਐਂਡਰਾਇਡ ਸਕਿਓਰਿਟੀ ਪੈਚ
Thursday, Jan 16, 2020 - 01:16 PM (IST)

ਗੈਜੇਟ ਡੈਸਕ– ਰੀਅਲਮੀ 5ਆਈ ਨੂੰ ਜਨਵਰੀ ਓ.ਟੀ.ਏ. ਅਪਡੇਟ ਮਿਲਣ ਦੀ ਖਬਰ ਹੈ। ਕਈ ਯੂਜ਼ਰਜ਼ ਨੇ ਫੋਰਮ ’ਤੇ ਦਾਅਵਾ ਕੀਤਾ ਹੈ ਕਿ ਅਪਡੇਟ ਨੂੰ ਓਵਰ ਦਿ ਏਅਰ ਜਾਰੀ ਕੀਤਾ ਜਾ ਰਿਹਾ ਹੈ। ਇਸ ਦਾ ਵਰਜ਼ਨ ਨੰਬਰ RMX2030EX_11_A.14 ਹੈ। ਸਾਂਝਾ ਕੀਤੇ ਗਏ ਚੇਂਜਲਾਗ ਮੁਤਾਬਕ, ਅਪਡੇਟ ਆਪਣੇ ਨਾਲ ਦਸੰਬਰ 2019 ਦਾ ਐਂਡਰਾਇਡ ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ। ਇਸ ਤੋਂ ਇਲਾਵਾ ਪੁਰਾਣੀਆਂ ਕਮੀਆਂ ਦੂਰ ਕੀਤੀਆਂ ਗਈਆਂ ਹਨ ਅਤੇ ਕੈਮਰੇ ਨੂੰ ਵੀ ਸੁਧਾਰਿਆ ਗਿਆ ਹੈ। ਦੱਸ ਦੇਈਏ ਕਿ ਰੀਅਲਮੀ 5ਆਈ ਨੂੰ ਭਾਰਤ ’ਚ ਬੀਤੇ ਹਫਤੇ ਹੀ ਲਾਂਚ ਕੀਤਾ ਗਿਆ ਸੀ। ਇਸ ਦੀ ਪਹਿਲੀ ਸੇਲ ਇਸ ਹਫਤੇ ਹੀ ਆਯੋਜਿਤ ਕੀਤੀ ਗਈ ਸੀ। ਫੋਨ ਨੂੰ ਈ-ਕਾਰਮਸ ਸਾਈਟ ਫਲਿਪਕਾਰਟ ਅਤੇ ਰੀਅਲਮੀ ਡਾਟ ਕਾਰ ’ਤੇ ਵੇਚਿਆ ਜਾਂਦਾ ਹੈ।
ਰੀਅਲਮੀ 5ਆਈ ਦੀ ਸੇਲ ਨੂੰ ਅਜੇ ਜ਼ਿਆਦਾ ਦਿਨ ਨਹੀਂ ਹੋਏ। ਅਜਿਹੇ ’ਚ ਬਾਜ਼ਾਰ ’ਚ ਰੀਅਲਮੀ 5ਆਈ ਦੇ ਕੁਝ ਰੀਵਿਊ ਯੂਨਿਟ ਹੀ ਉਪਲੱਬਧ ਹਨ। ਅਜਿਹੇ ’ਚ ਸਾਰਿਆਂ ਨੂੰ ਜਲਦ ਹੀ ਇਹ ਅਪਡੇਟ ਮਿਲ ਜਾਣੀ ਚਾਹੀਦੀ ਹੈ। ਨਵੇਂ ਯੂਜ਼ਰ ਨੂੰ ਪਹਿਲਾਂ ਫੋਨ ਮਿਲੇਗਾ, ਉਸ ਤੋਂ ਬਾਅਦ ਅਪਡੇਟ ਵੀ ਆ ਜਾਵੇਗੀ। ਯੂਜ਼ਰ ਫੋਰਮ ’ਤੇ ਇਕ ਪੋਸਟ ਤੋਂ ਪੁੱਸ਼ਟੀ ਹੋਈ ਹੈ ਕਿ ਇਹ ਅਪਡੇਟ ਆਪਣੇ ਨਾਲ ਦਸੰਬਰ 2019 ਦਾ ਐਂਡਰਾਇਡ ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ। ਉਂਝ ਇਹ ਲੇਟੈਸਟ ਸਕਿਓਰਿਟੀ ਪੈਚ ਨਹੀਂ ਹੈ ਕਿਉਂਕਿ ਕਈ ਫੋਨ ਲਈ ਜਨਵਰੀ 2020 ਦਾ ਸਕਿਓਰਿਟੀ ਪੈਚ ਉਪਲੱਬਧ ਕਰਵਾ ਦਿੱਤਾ ਗਿਆ ਹੈ। ਅਪਡੇਟ ਫਰੰਟ ਕੈਮਰੇ ਨਾਲ ਜੁੜੀ ਰੈੱਡਨੈੱਸ ਦੀ ਇਕ ਸਮੱਸਿਆ ਨੂੰ ਦੂਰ ਕਰਦੀ ਹੈ। ਵਾਈਡ ਐਂਗਲ ਸ਼ਾਟਸ ਇੰਪਰੂਵ ਕਲੈਰਿਟੀ ਦੇ ਨਾਲ ਆਉਣਗੇ। ਇਸ ਤੋਂ ਇਲਾਵਾ ਗੇਮਿੰਗ ਦੌਰਾਨ ਸਾਈਲੈਂਟ ਦੀ ਸਮੱਸਿਆ ਨੂੰ ਵੀ ਦੂਰ ਕਰ ਦਿੱਤਾ ਗਿਆ ਹੈ। ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਅਪਡੇਟ ਦਾ ਵਰਜ਼ਨ ਨੰਬਰ RMX2030EX_11_A.14 ਹੈ ਅਤੇ ਇਹ 2.59 ਜੀ.ਬੀ. ਦੀ ਹੈ।