ਰੀਅਲਮੀ 1 ਤੇ ਰੀਅਲਮੀ ਨੂੰ ਮਿਲੇਗੀ Android 9 Pie ਅਪਡੇਟ, ਕੰਪਨੀ ਨੇ ਕੀਤੀ ਪੁਸ਼ਟੀ

11/15/2018 4:07:08 PM

ਗੈਜੇਟ ਡੈਸਕ- ਰੀਅਲਮੀ ਦੇ ਸਮਾਰਟਫੋਨ ਨੂੰ ਜਲਦ ਹੀ ColorOS 5.2 ਅਪਡੇਟ ਮਿਲੇਗੀ। ਕੰਪਨੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਰੀਅਲਮੀ ਦਾ ਕਹਿਣਾ ਹੈ ਕਿ Realme 1, Realme 2 , Realme 2 Pro ਤੇ Realme 31 ਸਮਾਰਟਫੋਨ ਨੂੰ ਜਲਦ ਹੀ ColorOS 5.2 ਅਪਡੇਟ ਮਿਲੇਗੀ। Realme 2  ਨੂੰ ਇਹ ਅਪਡੇਟ ਦਸੰਬਰ ਦੇ ਅਖੀਰ ਤੱਕ ਮਿਲੇਗੀ। ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ColorOS 5.2 ਅਪਡੇਟ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ Realme 2 ਸਮਾਰਟਫੋਨ ਨੂੰ Android 9 Pie ਅਪਡੇਟ ਮਿਲੇਗੀ। ਕੰਪਨੀ ਨੇ ਟਵੀਟ ਰਾਹੀਂ ਕੰਫਰਮ ਕੀਤਾ ਹੈ ਕਿ ਉਹ ਇਸ ਫੋਨ ਲਈ Android 9 Pie ਅਪਡੇਟ ਜਾਰੀ ਕਰੇਗੀ। ਇਹ ਅਪਡੇਟ Realme 1 ਅਤੇ Realme 2 ਦੋਵਾਂ ਸਮਾਰਟਫੋਨਜ਼ ਲਈ ਜਾਰੀ ਹੋਵੇਗਾ।PunjabKesari ਇਨ੍ਹਾਂ ਦੋਵਾਂ ਸਮਾਰਟਫੋਨ ਲਈ Android 9 Pie ਅਪਡੇਟ ਇਸ ਸਾਲ ਦੇ ਅਖੀਰ 'ਚ ਜਾਰੀ ਹੋਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ColorOS 5.2 ਅਪਡੇਟ Oreo ਦੀ ਜਗ੍ਹਾ Pie ਬੇਸਡ ਹੋਵੇਗਾ। ਸਭ ਤੋਂ ਪਹਿਲਾਂ Realme 1 ਨੂੰ ਐਂਡ੍ਰਾਇਡ 9 ਪਾਈ ਅਪਡੇਟ ਮਿਲੇਗੀ। ਕੰਪਨੀ ਦਾ ਵੀ ਕਹਿਣਾ ਹੈ ਕਿ Realme 1 ਪਹਿਲਾ ਸਮਾਰਟਫੋਨ ਹੋਵੇਗਾ ਜਿਸ ਨੂੰ ਇਹ ਅਪਡੇਟ ਸਭ ਤੋਂ ਪਹਿਲਾਂ ਮਿਲੇਗੀ। 

ਰੀਅਲਮੀ ਨੇ ਭਾਰਤ 'ਚ Realme 1, Realme 2, Realme 2 Pro ਤੇ Realme 31 ਚਾਰ ਡਿਵਾਈਸ ਪੇਸ਼ ਕੀਤੇ ਹਨ। ਇਨ੍ਹਾਂ ਡਿਵਾਈਸਿਜ਼ ਨੂੰ ਕੰਪਨੀ ਇਕ-ਇਕ ਕਰਕੇ ਐਂਡ੍ਰਾਇਡ ਪਾਈ ਅਪਡੇਟ ਦੇਵੇਗੀ। ਰੀਅਲਮੀ ਨੇ ਹਾਲ ਹੀ 'ਚ ਭਾਰਤ 'ਚ ਆਪਣੇ ਸਮਾਰਟਫੋਨ ਦੀ ਕੀਮਤ 'ਚ ਵੀ ਵਾਧਾ ਕੀਤਾ ਗਿਆ ਹੈ। ਕੰਪਨੀ ਨੇ Realme 31 ਤੇ Realme 1 ਦੀ ਕੀਮਤ ਵਧਾਈ ਹੈ।


Related News