10 MP ਕੈਮਰੇ ਨਾਲ ਲੈਸ ਹੈ ਇਹ ਸਸਤਾ 4ਜੀ ਸਮਾਰਟਫੋਨ
Saturday, Apr 30, 2016 - 11:20 AM (IST)

ਜਲੰਧਰ— ਰੀਚ ਮੋਬਾਇਲ ਨੇ ਭਾਰਤ ''ਚ ਨਵਾਂ 4ਜੀ ਬਜਟ ਐਂਡ੍ਰਾਇਡ ਸਮਾਰਟਪੋਨ Allure+ ਲਾਂਚ ਕਰ ਦਿੱਤਾ ਹੈ। ਰੀਚ ਐਲਿਊਰ ਪਲੱਸ ਦੀ ਕੀਮਤ 5,444 ਰੁਪਏ ਹੈ ਅਤੇ ਇਹ ਐਕਸਕੂਜ਼ਿਵ ਤੌਰ ''ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਸ਼ਾਪਕਲੂਜ਼ ''ਤੇ ਉਪਲੱਬਧ ਹੈ। ਇਹ ਫੋਨ ਸਿਲਵਰ, ਪਿੰਕ ਅਤੇ ਗੋਲਡਨ ''ਚ ਮਿਲੇਗਾ। ਇਹ ਸਮਾਰਟਫੋਨ ਰੀਚ ਐਲਿਊਰ ਸਮਾਰਟਫੋਨ ਦਾ ਹੀ ਅਪਡ੍ਰੈਟਿਡ ਫੋਨ ਹੈ।
ਡਿਊਲ ਸਿਮ ਸਪੋਰਟ ਵਾਲੇ 4ਜੀ ਐਲਿਊਰ ਪਲੱਸ ਸਮਾਰਟਫੋਨ ''ਚ (540x960) ਰੈਜ਼ੋਲਿਊਸ਼ਨ ਵਾਲੀ 5.5-ਇੰਚ ਦੀ ਕਿਊ.ਐੱਚ.ਡੀ. ਆਈ.ਪੀ.ਐੱਸ. ਸਕ੍ਰੀਨ ਹੈ। ਫੋਨ 1.3 ਗੀਗਾਹਰਟਜ਼ ''ਤੇ ਚੱਲਣ ਵਾਲੇ ਕਵਾਡ-ਕੋਰ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਰੀਚ ਦੇ ਇਸ ਨਵੇਂ ਫੋਨ ''ਚ 1ਜੀ.ਬੀ. ਰੈਮ ਹੈ। ਫੋਨ ''ਚ 8ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ. ਨਵਾਂ ਰੀਚ ਐਲਿਊਰ ਪਲੱਸ ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲੇਗਾ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ 10 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਕੈਮਰੇ ''ਚ ਟੱਚ ਫੋਕਸ, ਪੈਨੋਰਮਾ, ਇਮੇਜ ਸਟੇਬਿਲਾਈਜ਼ੇਸ਼ਨ, ਐੱਚ.ਡੀ.ਆਰ, ਫੇਸ ਬਿਊਟੀ ਅਤੇ ਸਮਾਈਲ ਡਿਟੈਕਸ਼ਨ ਵਰਗੇ ਫੀਚਰਜ਼ ਹਨ. ਫੋਨ ਨੂੰ ਪਾਵਰਫੁੱਲ ਬਣਾਉਣ ਲਈ 2600ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਦਾ ਡਾਇਮੈਂਸ਼ਨ 157.5x79.1x7.9 ਮਿਲੀਮੀਟਰ ਅਤੇ ਭਾਰ 169.2 ਗ੍ਰਾਮ ਹੈ। ਰੀਚ ਦੇ ਇਸ ਨਵੇਂ ਡਿਵਾਈਸ ''ਚ ਪ੍ਰਾਕਸਿਮਿਟੀ ਸੈਂਸਰ ਅਤੇ ਜੀ-ਸੈਂਸਰ ਵੀ ਹੈ। ਫੋਨ ਇਕ ਸਾਲ ਦੀ ਵਾਰੰਟੀ ਨਾਲ ਫ੍ਰੀ ਫਲਿੱਪ ਕਵਰ ਦੇ ਨਾਲ ਆਉਂਦਾ ਹੈ।