ਸਿਰਫ 193 ਰੁਪਏ ''ਚ 28ਜੀ.ਬੀ. ਡਾਟਾ ਦੇ ਰਹੀ ਹੈ ਇਹ ਕੰਪਨੀ

Friday, Jun 30, 2017 - 06:40 PM (IST)

ਸਿਰਫ 193 ਰੁਪਏ ''ਚ 28ਜੀ.ਬੀ. ਡਾਟਾ ਦੇ ਰਹੀ ਹੈ ਇਹ ਕੰਪਨੀ

ਜਲੰਧਰ- ਆਰਕਾਮ ਨੇ ਆਪਣੇ ਗਾਹਕਾਂ ਲਈ ਨਵਾਂ ਆਫਰ ਪੇਸ਼ ਕਰ ਦਿੱਤਾ ਹੈ। ਇਸ ਨਵੇਂ ਡਾਟਾ ਆਫਰ 'ਚ ਟੈਲੀਕਾਮ ਕੰਪਨੀ ਪ੍ਰੀਪੇਡ ਯੂਜ਼ਰਜ਼ ਨੂੰ 193 ਰੁਪਏ 'ਚ 28ਜੀ.ਬੀ. ਡਾਟਾ ਦੇ ਰਹੀ ਹੈ। ਇਸ ਆਫਰ ਦੀ ਮਿਆਦ 28 ਦਿਨਾਂ ਦੀ ਹੋਵੇਗੀ ਅਤੇ ਗਾਹਕਾਂ ਨੂੰ ਹਰ ਦਿਨ 1ਜੀ.ਬੀ. ਡਾਟਾ ਮਿਲੇਗਾ। 
ਆਰਕਾਮ ਨੇ ਆਪਣੇ ਇਸ ਪਲਾਨ ਨੂੰ ਇੰਟਰਨੈੱਟ ਧਮਾਕਾ ਆਫਰ ਨਾਂ ਦਿੱਤਾ ਹੈ। ਦੱਸ ਦਈਏ ਕਿ ਇਹ ਆਫਰ ਸਿਰਫ ਡਾਟਾ ਬੈਲੀਫਿਟ ਦੀ ਸੁਵਿਧਾ ਦਿੰਦਾ ਹੈ ਮਤਲਬ ਕਿ ਇਸ ਵਿਚ ਕਿਸੇ ਤਰ੍ਹਾਂ ਦੀ ਵਾਇਸ ਕਾਲਿੰਗ ਮੁਫਤ ਨਹੀਂ ਹੈ। ਜੇਕਰ ਬਾਕੀ ਟੈਲੀਕਾਮ ਕੰਪਨੀਆਂ ਦੀ ਗੱਲ ਕਰੀਏ ਤਾਂ ਰਿਲਾਇੰਸ ਜਿਓ ਇਸ ਤਰ੍ਹਾਂ ਦੀ ਸਸਤੀ ਸੇਵਾ ਦੇਣ 'ਚ ਸਭ ਤੋਂ ਅੱਗੇ ਹੈ। ਫਿਲਹਾਲ ਕੰਪਨੀ 309 ਰੁਪਏ 'ਚ 1ਜੀ.ਬੀ. ਹਰ ਰੋਜ਼ ਦਾ ਆਫਰ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੀ ਮਿਆਦ ਸ਼ੁਰੂਆਤ 'ਚ 84 ਦਿਨਾਂ ਦੀ ਹੈ। ਨਾਲ ਹੀ ਇਸ ਵਿਚ ਵਾਇਸ ਕਾਲਿੰਗ ਮੁਫਤ ਹੈ। ਇਹ ਆਫਰ ਰਿਲਾਇੰਸ ਜਿਓ ਦੇ ਪ੍ਰਾਈਮ ਮੈਂਬਰਾਂ ਲਈ ਹੈ। 84 ਦਿਨਾਂ ਬਾਅਦ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੋਵੇਗੀ।
ਇਸੇ ਤਰ੍ਹਾਂ ਦਾ ਹੀ ਪਲਾਨ ਏਅਰਟੈੱਲ ਨੇ ਵੀ ਆਪਣੇ ਗਾਹਕਾਂ ਲਈ ਪੇਸ਼ ਕੀਤਾ ਹੈ ਜਿਸ ਦੀ ਕੀਮਤ 348 ਰੁਪਏ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਏਅਰਟੈੱਲ ਦੇ ਇਸ ਪਲਾਨ 'ਚ ਡਾਟਾ ਬੈਨੀਫਿਟ ਦੇ ਨਾਲ ਹੀ ਵਾਇਸ ਕਾਲਿੰਗ ਵੀ ਦਿੱਤੀ ਜਾ ਰਹੀ ਹੈ।


Related News