ਆਰਕਾਮ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਪੇਸ਼ ਕੀਤੀਆਂ ਕਈ ਸ਼ਾਨਦਾਰ ਆਫਰਜ਼

Friday, Oct 07, 2016 - 06:05 PM (IST)

ਆਰਕਾਮ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਪੇਸ਼ ਕੀਤੀਆਂ ਕਈ ਸ਼ਾਨਦਾਰ ਆਫਰਜ਼
ਜਲੰਧਰ- ਭਾਰਤ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਆਪਣੇ ਮੌਜੂਦਾ ਅਤੇ ਨਵੇਂ ਪ੍ਰੀਪੇਡ ਗਾਹਕਾਂ ਲਈ ਤਿਉਹਾਰਾਂ ਦੇ ਮੌਕੇ ''ਤੇ ਕਈ ਨਵੀਆਂ ਆਫਰਜ਼ ਪੇਸ਼ ਕੀਤੀਆਂ ਹਨ। ਕੰਪਨੀ ਨੇ ਇਸ ਦੀ ਜਾਣਕਾਰੀ ਇਕ ਪ੍ਰੈੱਸ ਰਿਲੀਜ਼ ਰਾਹੀਂ ਦਿੱਤੀ ਹੈ। ਜਾਣਕਾਰੀ ਮੁਤਾਬਕ, ਦਿੱਲੀ ਅਤੇ ਐੱਨ.ਸੀ.ਆਰ. ਦੇ ਮੌਜੂਦਾ ਗਾਹਕ ''ਨਾਨ ਸਟਾਪ ਪਲਾਨ'' ਦਾ ਰਿਚਾਰਜ ਕਰਵਾ ਸਕਦੇ ਹਨ, ਜਿਸ ਵਿਚ ਉਨ੍ਹਾਂ ਨੂੰ 1,000 ਲੋਕਲ ਅਤੇ ਐੱਸ.ਟੀ.ਡੀ. ਮਿੰਟ ਮਿਲਣਗੇ। 
ਬਿਆਨ ''ਚ ਕਿਹਾ ਗਿਆ ਹੈ ਕਿ ਨਵੇਂ ਗਾਹਕਾਂ ਨੂੰ ''ਡਬਲਸਕੂਪ ਪਲਾਨ'' ਦੇ ਤਹਿਤ ਫੁੱਲ ਟਾਕਟਾਈਮ ਅਤੇ ਫ੍ਰੀ ਡਾਟਾ ਦਿੱਤਾ ਜਾਵੇਗਾ ਨਾਲ ਹੀ ਉਹ 25 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਕਲਿੰਗ ਕਰ ਸਕਣਗੇ। ਦਿੱਲੀ ਅਤੇ ਐੱਨ.ਸੀ.ਆਰ. ''ਚ 2ਜੀ ਸਕੂਪ ਪਲਾਨ ਦੇ ਤਹਿਤ ਗਾਹਕ 141 ਰੁਪਏ ਦੇ ਰਿਚਾਰਜ ਨਾਲ 141 ਰੁਪਏ ਦਾ ਟਾਕਟਾਈਮ, 5ਜੀ.ਬੀ. ਡਾਟਾ ਅਤੇ ਤਿੰਨ ਮਹੀਨੇ ਤਕ 25 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਕਾਲ ਕਰ ਸਕਣਗੇ। ਕੰਪਨੀ ਆਪਣੇ 3ਜੀ ਯੂਜ਼ਰਸ ਨੂੰ ਲੁਭਾਉਣ ਲਈ ਨਵਾਂ 295 ਰੁਪਏ ਦਾ ਪੈਕ ਲੈ ਕੇ ਆਈ ਹੈ ਜਿਸ ਵਿਚ 295 ਰੁਪਏ ਦਾ ਟਾਕਟਾਈਮ, ਤਿੰਨ ਜੀ.ਬੀ. 3ਜੀ ਡਾਟਾ ਅਤੇ 3 ਮਹੀਨੇ ਲਈ 25 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲਸ ਮਿਲੇਗੀ।

 


Related News