ਦੁਨੀਆ ਦਾ ਸਭ ਤੋਂ ਛੋਟਾ ਤੇ ਸਸਤਾ ਕੰਪਿਊਟਰ ਬਣਿਆ ਹੋਰ ਵੀ ਬਿਹਤਰ
Monday, May 16, 2016 - 06:58 PM (IST)

ਜਲੰਧਰ : ਜੇ ਤੁਸੀਂ ਵੀ ਰੈਸਬੈਰੀ ਪਾਈ ਪ੍ਰਾਜੈਕਟ ਦੀ ਵਰਤੋਂ ਕਰਦੇ ਹੋ ਤਾਂ ''ਇੰਟਰਨੈੱਟ ਆਫ ਥਿੰਗਜ਼'' ਬਾਰੇ ਤੁਸੀਂ ਜਾਣਦੇ ਹੀ ਹੋਵੋਗੇ। ਇੰਟਰਨੈੱਟ ਆਫ ਥਿੰਗਜ਼ ਬਲੂਟੁਥ ਨਾਲ ਸਬੰਧਿਤ ਹੈ। ਰੈਸਬੈਰੀ ਪਾਈ 3 ''ਚ ਹੁਣ ਬਲੂਟੁਥ ਤੇ ਵਾਈਫਾਈ ਨੂੰ ਐਡ ਕੀਤਾ ਗਿਆ ਹੈ। ਹਾਲਾਂਕਿ ਬਲੂਟੁਥ ਲਈ ਸਾਫਟਵੇਅਰ ਦੀ ਅਜੇ ਵੀ ਕਮੀ ਰਹਿ ਰਹੀ ਸੀ ਪਰ ਨਵੀਂ ਅਪਡੇਟ ਨਾਲ ਰੈਸਬੀਅਨ ਲਿਊਨਿਕਸ ਡਿਸਟ੍ਰੀਬਿਊਸਨ ਨੇ ਬਲੂਟੁਥ ਕੁਨੈਕਸ਼ਨ ਲਈ ਸਭ ਤੋਂ ਜ਼ਰੂਰੀ ਜੀ. ਯੂ. ਆਈ. ਟੂਲ ਐਡ ਕੀਤਾ ਹੈ।
ਇਸ ਨਵੇਂ ਵਰਜ਼ਨ ''ਚ ਪ੍ਰੋਗ੍ਰੈਮਰਜ਼ ਲਈ ਗਿਨੀ ਐਡੀਟਰ ਵੀ ਐਡ ਕੀਤਾ ਗਿਆ ਹੈ। ਕੁਝ ਹੋਰ ਸੁਧਾਰਾਂ ਤੋਂ ਬਾਅਦ ਇਹ ਪ੍ਰੋਗ੍ਰੈਮਰਾਂ ਤੇ ਹੈਕਰਾਂ ਦਾ ਫੇਵਰਟ ਟੂਲ ਬਣ ਜਾਵੇਗਾ। ਬਲੂਟੁਥ ਸਪੋਰਟ ਅਜੇ ਵੀ ਪ੍ਰੋਗ੍ਰੈਸ ਵੱਲ ਵਧ ਰਿਹਾ ਹੈ ਪਰ ਰੈਸਬੈਰੀ ਪਾਈ ਦੀ ਕਮਿਊਨਿਟੀ ਐਕਟਿਵ ਹੈ ਇਸ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਤੇ ਲਗਦਾ ਹੈ ਕਿ ਬਹੁਤ ਜਲਦ ਸਾਨੂੰ ਇਕ ਬਿਲਕੁਲ ਨਵਾਂ ਰੈਸਬੈਰੀ ਪਾਈ ਦੇਖਣ ਨੂੰ ਮਿਲੇਗਾ।