Qualcomm ਨੇ ਲਾਂਚ ਕੀਤੇ ਨਵੇਂ ਪ੍ਰੋਸੈਸਰ, 5 ਮਿੰਟ ਦੇ ਚਾਰਜ ''ਤੇ ਮਿਲੇਗਾ 5 ਘੰਟਿਆਂ ਦਾ ਬੈਟਰੀ ਬੈਕਅਪ

05/09/2017 1:02:30 PM

ਜਲੰਧਰ- ਸਮਾਰਟਫੋਨ ਦੇ ਪ੍ਰੋਸੈਸਰ ਬਣਾਉਣ ਵਾਲੀ ਮਸ਼ਹੂਰ ਕੰਪਨੀ ਕੁਆਲਕਾਮ ਨੇ ਆਪਣੇ ਦੋ ਨਵੇਂ ਪ੍ਰੋਸੈਸਰ ਲਾਂਚ ਕਰ ਦਿੱਤੇ ਹਨ। ਕੰਪਨੀ ਨੇ ਸਨੈਪਡ੍ਰੈਗਨ 625 ਅਤੇ ਸਨੈਪਡ੍ਰੈਗਨ 653 ਦੇ ਅਪਗ੍ਰੇਡ ਦਾ ਐਲਾਨ ਸਿੰਗਾਪੁਰ ''ਚ ਇਕ ਲਾਂਚ ਈਵੈਂਟ ਦੌਰਾਨ ਕੀਤਾ। ਕੁਆਲਕਾਮ ਨੇ ਨਵੀਆਂ ਖੂਬੀਆਂ ਨਾਲ ਲੈਸ ਪ੍ਰੋਸੈਸਰ ਸਨੈਪਡ੍ਰੈਗਨ 630 ਅੇਤ ਸਨੈਪਡ੍ਰੈਗਨ 660 ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਨਵੇਂ ਪ੍ਰੋਸੈਸਰ ਸਮਾਰਟਫੋਨ ਨੂੰ ਪਹਿਲਾਂ ਨਾਲੋਂ ਬਿਹਤਰ ਕੈਮਰਾ ਅਤੇ ਪ੍ਰੋਸੈਸਿੰਗ ਦਾ ਅਨੁਭਵ ਦੇਣਗੇ। ਨਾਲ ਹੀ ਕੰਪਨੀ ਨੇ ਸਮਾਰਟਫੋਨ ਦੇ ਬੈਟਰੀ ਬੈਕਅਪ ''ਚ ਵੀ ਵਾਧਾ ਹੋਣ ਦਾ ਦਾਅਵਾ ਕੀਤਾ ਹੈ। ਕੰਪਨੀ ਵਲੋਂ ਲਾਂਚ ਕੀਤੇ ਗਏ ਸਨੈਪਡ੍ਰੈਗਨ 630 ਅਤੇ ਸਨੈਪਡ੍ਰੈਗਨ 660 ''ਚ ਪ੍ਰੋਸੈਸਰ ''ਚ ਪਹਿਲੀ ਵਾਰ ਕੰਪਨੀ ਦੀ ਸਨੈਪਡ੍ਰੈਗਨ 600 ਸੀਰੀਜ਼ ''ਚ ਜੀ.ਪੀ.ਯੂ. 512 ਦੀ ਸਪੋਰਟ ਮਿਲੇਗੀ। 
ਕੰਪਨੀ ਦੇ ਨਵੇਂ ਪ੍ਰੋਸੈਸਰ 14.14nm 6inFET ਪ੍ਰੋਸੈੱਸ ''ਤੇ ਬੇਸਡ ਹਨ ਜਿਨ੍ਹਾਂ ਰਾਹੀਂ ਸਮਾਰਟਫੋਨ ''ਚ ਹੁਣ 4k ਵੀਡੀਓ ਰਿਕਾਰਡਿੰਗ ਦਾ ਵਿਕਲਪ ਵੀ ਉਪਲੱਬਧ ਹੋ ਜਾਵੇਗਾ। ਸਨੈਪਡ੍ਰੈਗਨ 630 ਅਤੇ ਸਨੈਪਡ੍ਰੈਗਨ 660 ਪ੍ਰੋਸੈਸਰ ਨਾਲ ਲੈਸ ਸਮਾਰਟਫੋਨ ''ਚ 8 ਜੀ.ਬੀ. ਰੈਮ ਸਪੋਰਟ ਵੀ ਮਿਲ ਸਕਦੀ ਹੈ। ਇਨ੍ਹਾਂ ਨਵੇਂ ਪ੍ਰੋਸੈਸਰ ਕਾਰਨ ਸਮਾਰਟਫੋਨ ਦੀ ਡਿਸਪਲੇ ਵੀ ਪਹਿਲਾਂ ਨਾਲੋਂ ਬਿਹਤਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਨੈਪਡ੍ਰੈਗਨ 660 ਪ੍ਰੋਸੈਸਰ ''ਚ ਕਿਊ.ਐੱਚ.ਡੀ. ਡਿਸਪਲੇ ਨੂੰ ਸਪੋਰਟ ਦੇਵੇਗਾ ਜਿਸ ਦਾ ਰੈਜ਼ੋਲਿਊਸ਼ਨ 2K ਹੋਵੇਗਾ। ਉਥੇ ਹੀ ਸਨੈਪਡ੍ਰੈਗਨ 630 ਫੁੱਲ-ਐੱਚ.ਡੀ. ਡਿਸਪਲੇ ਨੂੰ ਹੀ ਸਪੋਰਟ ਕਰੇਗਾ ਜਿਸ ਦਾ ਰੈਜ਼ੋਲਿਊਸ਼ਨ ਫੁੱਲ-ਐੱਚ.ਡੀ. 1080P ਹੋਵੇਗਾ। 
ਕੁਆਲਕਾਮ ਦੇ ਦੋਵੇਂ ਹੀ ਨਵੇਂ ਪ੍ਰੋਸੈਸਰ ਕੁਇੱਕ ਚਾਰਜਿੰਗ ਸਪੋਰਟ 4.0 ਨੂੰ ਸਪੋਰਟ ਕਰਦੇ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਨਵੀਂ ਤਕਨੀਕ ਸਿਰਫ 5 ਮਿੰਟ ਦੇ ਚਾਰਜ ''ਤੇ ਤੁਹਾਨੂੰ 5 ਘੰਟਿਆਂ ਦਾ ਬੈਕਅਪ ਦੇਵੇਗੀ।

Related News