ਕੁਆਲਕਾਮ ਲਾਂਚ ਕੀਤੇ ਦੋ ਨਵੇਂ ਵਾਈ-ਫਾਈ ਚਿਪਸੈੱਟ

10/17/2018 1:59:33 PM

ਗੈਜੇਟ ਡੈਸਕ– ਕੁਆਲਕਾਮ ਨੇ ਦੋ ਨਵੇਂ ਵਾਈ-ਫਾਈ ਚਿਪਸੈੱਟ ਲਾਂਚ ਕੀਤੇ ਹਨ ਜੋ ਭਵਿੱਖ ’ਚ 5ਜੀ ਮੋਬਾਇਲ ਕੁਨੈਕਟੀਵਿਟੀ ’ਤੇ ਵਾਇਰਲੈੱਸ ਐਕਸਪੀਰੀਅੰਸ ਨੂੰ ਵਧਾਉਣ ’ਚ ਮਦਦ ਕਰਨਗੇ। San Diego ਬੇਸਡ ਚਿਪ ਮੇਕਰ ਕੰਪਨੀ ਨੇ 60GHZ WiFi ਚਿਪਸੈੱਟ ਤਹਿਤ QCA64x8 ਅਤੇ QCA64x1 ਨਾਂ ਦੇ ਦੋ ਚਿਪਸੈੱਟ ਪੇਸ਼ ਕੀਤੇ ਹਨ। ਨਵੇਂ ਵਾਈ-ਫਾਈ ਚਿਪਸੈੱਟ 10+ gigabit ਪ੍ਰਤੀ ਸੈਕਿੰਡ (Gbps) ਨੈੱਟਵਰਕ ਸਪੀਡ ਦੇਣ ’ਚ ਸਮਰੱਥ ਹੈ। ਕੁਆਲਕਾਮ ਨੇ ਇਕ ਬਿਆਨ ’ਚ ਕਿਹਾ ਕਿ ਇਨ੍ਹਾਂ ਚਿਪਸੈੱਟ ਨਾਲ ਡਿਵਾਈਸ ਦੀ ਬੈਟਰੀ ਲਾਈਫ ਨੂੰ ਵਧਾਉਣ ’ਚ ਮਦਦ ਮਿਲੇਗੀ।

ਇਸ ਨਵੇਂ ਵਾਈ-ਫਾਈ ਚਿਪਸੈੱਟ ਨਾਲ ਯੂਜ਼ਰਸ ਨੂੰ ਬਿਹਤਰੀਨ ਐਕਸਪੀਰੀਅੰਸ ਮਿਲੇਗਾ। ਯੂਜ਼ਰਸ ਨੂੰ ਅਲਟਰਾ ਹਾਈ ਡੈਫਿਨੇਸ਼ਨ ਵੀਡੀਓ ਸਟਰੀਮਿੰਗ, ਵਰਚੁਅਲ/ਆਗਮੈਂਟਿਡ ਰਿਐਲਿਟੀ (AR/VR) ਅਤੇ ਮੋਬਾਇਲ ਸਕਰੀਨ ਕਾਸਟਿੰਗ ’ਚ ਬਿਹਤਰੀਨ ਐਕਸਪੀਰੀਅੰਸ ਮਿਲੇਗਾ।

5ਜੀ ਇੰਟਰਨੈੱਟ ਕੁਨੈਕਸ਼ਨ ’ਚ ਇਹ ਸਭ ਚੀਜ਼ਾਂ ਕਾਫੀ ਫਾਸਟ ਹੋਣਗੀਆਂ। ਕੰਪਨੀ ਨੇ ਕਿਹਾ ਹੈ ਕਿ 5ਜੀ ਇੰਟਰਨੈੱਟ ਕੁਨੈਕਟੀਵਿਟੀ ’ਚ ਇਹ ਦੋਵੇਂ ਚਿਪਸੈੱਟ ਕਾਫੀ ਮਹੱਤਵਪੂਰਨ ਹੋਣਗੇ, ਜਿਸ ਨਾਲ ਲੋਕਾਂ ਦਾ ਫੋਨ ਨੂੰ ਚਲਾਉਣ ਦਾ ਐਕਸਪੀਰੀਅੰਸ ਤੇਜ਼ੀ ਨਾਲ ਬਦਲੇਗਾ। ਕੁਆਲਕਾਮ ਨੇ ਇਸ ਗੱਲ ਦੀ ਵੀ ਪੁੱਸ਼ਟੀ ਕੀਤੀ ਹੈ ਕਿ ਫੇਸਬੁੱਕ Terragraph technology ਰਾਹੀਂ ਹਾਈ ਸਪੀਡ ਇੰਟਰਨੈੱਟ ਕੁਨੈਕਟੀਵਿਟੀ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਇਹ ਟੈਕਨਾਲੋਜੀ QCA6438 ਅਤੇ QCA6428 chipset ’ਤੇ ਬੇਸਡ ਹੋਵੇਗੀ, ਜਿਸ ਨਾਲ ਫਾਸਟ ਇੰਟਰਨੈੱਟ ਚਲਾਉਣ ’ਚ ਕਾਫੀ ਮਦਦ ਮਿਲੇਗੀ। 


Related News