ਕੁਆਲਕਾਮ ਦੇ ਪ੍ਰੋਸੈਸਰ ''ਚ ਆਇਆ ਵੱਡਾ ਬਗ, ਹੋ ਸਕਦੀ ਹੈ ਤੁਹਾਡੀ ਜਾਸੂਸੀ
Sunday, Aug 09, 2020 - 07:04 PM (IST)

ਗੈਜੇਟ ਡੈਸਕ—ਆਮਤੌਰ 'ਤੇ ਕਿਸੇ ਪ੍ਰੋਸੈਸਰ ਜਾਂ ਚਿੱਪ 'ਚ ਬਗ ਆਉਣ ਦੀ ਰਿਪੋਰਟ ਸਾਹਮਣੇ ਆਉਂਦੀ ਰਹਿੰਦੀ ਹੈ ਪਰ ਇਸ ਵਾਰ ਕੁਆਲਕਾਮ ਦੀ ਚਿੱਪ 'ਚ ਬਗ ਦੀ ਖਬਰ ਹੈ। ਇਸ ਬਗ ਕਾਰਣ ਦੁਨੀਆਭਰ ਦੇ ਕਰੀਬ 40 ਫੀਸਦੀ ਐਂਡ੍ਰਾਇਡ ਸਮਾਰਟਫੋਨ 'ਤੇ ਸਕਿਓਰਟੀ ਦਾ ਖਤਰਾ ਹੈ। ਸਿੰਗਾਪੁਰ ਦੀ ਇਕ ਏਜੰਸੀ ਨੇ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ।
ਸਕਿਓਰਟੀ ਏਜੰਸੀ ਚੈੱਕ ਪੁਆਇੰਟ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਸਨੈਪਡਰੈਗਨ ਦੇ ਪ੍ਰੋਸੈਸਰ 'ਚ ਡਿਜੀਟਲ ਸਿਗਨਲ ਪ੍ਰੋਸੈਸਰ ਭਾਵ ਡੀ.ਐੱਸ.ਪੀ. 'ਚ ਇਕ ਬਗ ਹੈ। ਇਹ ਬਗ ਐਂਡ੍ਰਾਇਡ ਫੋਨ 'ਚ ਸਪਾਈਵੇਅਰ (ਜਾਸੂਸੀ ਵਾਲੇ ਸਾਫਟਵੇਅਰ) ਇੰਸਟਾਲ ਕਰਨ 'ਚ ਸਮਰੱਥ ਹੈ। ਇਸ ਬਗ ਕਾਰਣ ਗੂਗਲ, ਸੈਮਸੰਗ, ਐੱਲ.ਜੀ., ਸ਼ਾਓਮੀ ਤੇ ਵਨਪਲੱਸ ਦੇ ਕਰੋੜਾਂ ਫੋਨ ਹੈਕਰ ਦੇ ਨਿਸ਼ਾਨੇ 'ਤੇ ਹਨ। ਗੂਗਲ ਦੀ ਰਿਪੋਰਟ ਮੁਤਾਬਕ ਅਪ੍ਰੈਲ 2019 ਤੱਕ ਪੂਰੀ ਦੁਨੀਆ 'ਚ 2.5 ਬਿਲੀਅਨ ਐਕਟੀਵ ਐਂਡ੍ਰਾਇਡ ਫੋਨ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਬਗ ਦਾ ਫਾਇਦਾ ਲੈ ਕੇ ਹੈਕਰ ਯੂਜ਼ਰਸ ਦੇ ਫੋਨ 'ਚ ਸਪਾਈਵੇਅਰ ਇੰਸਟਾਲ ਕਰ ਸਕਦੇ ਹਨ। ਇਕ ਵਾਰ ਸਪਾਈਵੇਅਰ ਫੋਨ 'ਚ ਇੰਸਟਾਲ ਹੋਣ ਤੋਂ ਬਾਅਦ ਹੈਕਰਸ ਕਾਲਿੰਗ, ਕਾਨਟੈਕਟ ਲਿਸਟ, ਫੋਟੋਜ਼, ਲੋਕੇਸ਼ਨ ਅਤੇ ਮਾਈਕ੍ਰੋਫੋਨ ਡਾਟਾ ਦੀ ਜਾਣਕਾਰੀ ਰਿਮੋਟਰਲੀ ਹਾਸਲ ਕਰ ਸਕਦੇ ਹਨ।
ਕੁਆਲਕਾਮ ਦੇ ਵੀ ਇਸ ਬਗ ਦੇ ਬਾਰੇ 'ਚ ਜਾਣਕਾਰੀ ਹੋ ਗਈ ਹੈ ਅਤੇ ਇਸ ਨੂੰ ਫਿਕਸ ਕਰਨ ਦਾ ਕੰਮ ਸੰਬੰਧਿਤ ਟੀਮ ਨੂੰ ਦੇ ਦਿੱਤਾ ਗਿਆ ਹੈ। ਕੁਆਲਕਾਮ ਨੇ ਇਸ ਬਗ ਦੇ ਬਾਰੇ 'ਚ ਸ਼ਾਓਮੀ, ਐੱਲ.ਜੀ., ਗੂਗਲ ਅਤੇ ਸੈਸਮੰਗ ਵਰਗੇ ਵੈਂਡਰਸ ਨੂੰ ਵੀ ਇਸ ਬਗ ਦੇ ਬਾਰੇ 'ਚ ਜਾਣਕਾਰੀ ਦੇ ਦਿੱਤੀ ਹੈ। ਇਹ ਬਗ ਇਕ ਅਪਡੇਟ ਰਾਹੀਂ ਫਿਕਸ ਹੋਵੇਗਾ ਜਿਸ ਦੇ ਜਾਰੀ ਹੋਣ ਦੇ ਬਾਰੇ 'ਚ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।