ਜਲਦ ਹੋ ਰਹੀ PUBG ਦੀ ਵਾਪਸੀ! ਗੇਮ ਖੇਡਣ ਵਾਲਿਆਂ ਦੀ ID ਨੂੰ ਲੈ ਕੇ ਆਈ ਚੰਗੀ ਖ਼ਬਰ
Wednesday, Nov 18, 2020 - 01:56 PM (IST)
ਗੈਜੇਟ ਡੈਸਕ– ਪਿਛਲੇ ਦੋ ਹਫਤਿਆਂ ਤੋਂ ਪਬਜੀ ਮੋਬਾਇਲ ਗੇਮ ਦੇ ਦੁਬਾਰਾਂ ਲਾਂਚ ਹੋਣ ਦੀ ਖੂਬ ਚਰਚਾ ਹੋ ਰਹੀ ਹੈ। ਪਬਜੀ ਖੇਡਣ ਵਾਲੇ ਹੁਣ ਬੇਸਬਰੀ ਨਾਲ ਆਪਣੀ ਪਸੰਦੀਦਾ ਗੇਮ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਇਸ ਵਿਚਕਾਰ ਇਕ ਹੋਰ ਚੰਗੀ ਖ਼ਬਰ ਆ ਗਈ ਹੈ। ਗੇਮ ਖੇਡਣ ਵਾਲਿਆਂ ਦੀ ਆਈ.ਡੀ. (ID) ਨੂੰ ਲੈ ਕੇ ਇਕ ਚੰਗੀ ਖ਼ਬਰ ਆਈ ਹੈ। ਆਓ ਜਾਣਦੇ ਹਾਂ ਰੀਲਾਂਚ ਤੋਂ ਪਹਿਲਾਂ ਹੋ ਰਹੀ ਹਲਚਲ ਬਾਰੇ...
ਇਹ ਵੀ ਪੜ੍ਹੋ– PUBG Mobile ਤੋਂ ਬਾਅਦ TikTok ਦੀ ਵੀ ਹੋਵੇਗੀ ਵਾਪਸੀ! ਪੜ੍ਹੋ ਇਹ ਰਿਪੋਰਟ
PUBG Mobile India ’ਚ ਪੁਰਾਣੇ ਆਈ.ਡੀ. ਹੋਵੇਗੀ ਇਸਤੇਮਾਲ
ਇਨਸਾਈਡਰ ਸਪੋਰਟਸ ਮੁਤਾਬਕ, ਪਬਜੀ ਮੋਬਾਇਲ ਇੰਡੀਆ ’ਚ ਯੂਜ਼ਰਸ ਦੀ ਪੁਰਾਣੀ ਆਈ.ਡੀ. ਹੀ ਕੰਮ ਕਰੇਗੀ। ਗੇਮ ਖੇਡਣ ਵਾਲਿਆਂ ਨੂੰ ਅਲੱਗ ਤੋਂ ਆਈ.ਡੀ. ਬਣਾਉਣ ਦੀ ਲੋੜ ਨਹੀਂ ਹੋਵੇਗੀ। ਪਬਜੀ ਗਲੋਬਲ ’ਚ ਹੁਣ ਤਕ ਇਸਤੇਮਾਲ ਹੋ ਰਹੀ ਆਈ.ਡੀ. ਨਾਲ ਹੀ ਇੰਡੀਅਨ ਵਰਜ਼ਨ ਵੀ ਚੱਲੇਗਾ।
ਇਹ ਵੀ ਪੜ੍ਹੋ– 47,900 ਰੁਪਏ ’ਚ ਖ਼ਰੀਦ ਸਕਦੇ ਹੋ iPhone 12 Mini, ਇੰਝ ਮਿਲੇਗਾ ਵੱਡਾ ਡਿਸਕਾਊਂਟ
PUBG Mobile India ਇਕ ਅਪਡੇਟ ਵਰਜ਼ਨ ਹੈ
ਮਿਲੀ ਜਾਣਕਾਰੀ ਮੁਤਾਬਕ, PUBG Mobile India ਇਕ ਅਪਡੇਟ ਵਰਜ਼ਨ ਹੋਵੇਗਾ। ਰੀਲਾਂਚ ਹੋ ਰਿਹਾ ਇੰਡੀਅਨ ਵਰਜ਼ਨ, ਗਲੋਬਲ ਵਰਜ਼ਨ ਤੋਂ ਅਲੱਗ ਹੋਵੇਗਾ।
ਇਹ ਵੀ ਪੜ੍ਹੋ– WhatsApp Web ’ਚ ਬਿਨਾਂ ਚੈਟ ਓਪਨ ਕੀਤੇ ਪੜ੍ਹ ਸਕਦੇ ਹੋ ਪੂਰਾ ਮੈਸੇਜ, ਇਹ ਹੈ ਆਸਾਨ ਤਰੀਕਾ
ਪਬਜੀ ਇਸਤੇਮਾਲ ਕਰੇਗੀ ਮਾਈਕ੍ਰੋਸਾਫਟ ਕਲਾਊਡ ਸਰਵਿਸ
ਟੈੱਕ ਵੈੱਬਸਾਈਟ ਬਿਜ਼ਨੈੱਸ ਇਨਸਾਈਡਰ ਮੁਤਾਬਕ, ਪਬਜੀ ਨੇ ਭਾਰਤੀ ਯੂਜ਼ਰਸ ਦੇ ਡਾਟਾ ਨੂੰ ਪ੍ਰੋਟੈਕਟ ਕਰਨ ਲਈ ਮਾਈਕ੍ਰੋਸਾਫਟ ਦੇ ਕਲਾਊਡ ਸਰਵਿਸਅਜ਼ੂਰੇ ਨੂੰ ਚੁਣਿਆ ਹੈ। ਪਬਜੀ ਦੀ ਮਲਕੀਅਤ ਵਾਲੀ ਕੰਪਨੀ ਕ੍ਰਾਫਟਨ ਨੇ ਮਾਈਕ੍ਰੋਸਾਫਟ ਨਾਲ ਇਸ ਨਵੇਂ ਪ੍ਰਾਜੈਕਟ ਲਈ ਹੱਥ ਮਿਲਾ ਲਿਆ ਹੈ। ਡਾਟਾ ਪ੍ਰਾਈਵੇਸੀ ਅਤੇ ਸਕਿਓਰਿਟੀ ’ਤੇ ਭਾਰਤ ਸਰਕਾਰ ਦੇ ਨਿਯਮਾਂ ਦੇ ਹਿਸਾਬ ਨਾਲ ਸੈੱਟਅਪ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਯੂਜ਼ਰਸ ਦੇ ਡਾਟਾ ਨੂੰ ਦੇਸ਼ ’ਚ ਹੀ ਰੱਖਿਆ ਜਾਵੇ।
ਇਹ ਵੀ ਪੜ੍ਹੋ– Airtel ਗਾਹਕਾਂ ਲਈ ਖ਼ੁਸ਼ਖ਼ਬਰੀ, ਪ੍ਰੀਪੇਡ ਪੈਕ ਖ਼ਤਮ ਹੋਣ ਤੋਂ ਬਾਅਦ ਵੀ ਮਿਲਣਗੇ ਇਹ ਫਾਇਦੇ
ਆਏਗਾ ਨਵਾਂ ਵੈਰੀਫਿਕੇਸ਼ਨ ਪ੍ਰੋਸੈਸ
ਜਾਣਕਾਰੀ ਮੁਤਾਬਕ, ਇਸ ਵਾਰ ਪਬਜੀ ਖੇਡਣ ਲਈ ਯੂਜ਼ਰ ਨੂੰ ਨਵੇਂ ਵੈਰੀਫਿਕੇਸ਼ਨ ਪ੍ਰੋਸੈਸ ’ਚੋਂ ਲੰਘਣਾ ਪਵੇਗਾ। ਇਹ ਪ੍ਰੋਸੈਸ ਭਾਰਤੀ ਯੂਜ਼ਰਸ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਹੀ ਸ਼ੁਰੂ ਕੀਤਾ ਜਾ ਰਿਹਾ ਹੈ।