ਪਬਜੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਬੈਟਲਗ੍ਰਾਊਂਡ ਦਾ ਰਜਿਸਟ੍ਰੇਸ਼ਨ ਹੋ ਰਿਹੈ ਸ਼ੁਰੂ

Saturday, May 15, 2021 - 10:07 AM (IST)

ਪਬਜੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਬੈਟਲਗ੍ਰਾਊਂਡ ਦਾ ਰਜਿਸਟ੍ਰੇਸ਼ਨ ਹੋ ਰਿਹੈ ਸ਼ੁਰੂ

ਨਵੀਂ ਦਿੱਲੀ- ਪਬਜੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ ਹੈ। ਦੱਖਣੀ ਕੋਰੀਆਈ ਵੀਡੀਓ ਗੇਮ ਨਿਰਮਾਤਾ ਕ੍ਰਾਫਟਨ ਨੇ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਨੂੰ ਲਾਂਚ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਗੇਮ ਦਾ ਪ੍ਰੀ-ਰਜਿਸਟ੍ਰੇਸ਼ਨ ਗੂਗਲ ਪਲੇਅ ਸਟੋਰ 'ਤੇ 18 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਇਕ ਤਰ੍ਹਾਂ ਪਬਜੀ ਦਾ ਨਵਾਂ ਰੂਪ ਹੈ। ਕ੍ਰਾਫਟਨ ਵੱਲੋਂ ਵਿਕਸਤ ਇਹ ਮਲਟੀਪਲੇਅਰ ਫ੍ਰੀ ਮੋਬਾਇਲ ਗੇਮ ਹੈ।

ਹਾਲਾਂਕਿ, ਕੰਪਨੀ ਨੇ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਗੇਮ ਦੇ ਰਿਲੀਜ਼ ਹੋਣ ਦੀ ਤਾਰੀਖ਼ ਫਿਲਹਾਲ ਨਹੀਂ ਜਾਰੀ ਕੀਤੀ ਹੈ ਪਰ ਇਸ ਦੀ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ, ਜਿਸ ਦਾ ਮਤਲਬ ਹੈ ਕਿ ਇਹ ਗੇਮ ਜਲਦ ਹੀ ਪਬਜੀ ਲਵਰਜ਼ ਲਈ ਉਪਲਬਧ ਹੋ ਸਕਦੀ ਹੈ।

 

ਇਹ ਵੀ ਪੜ੍ਹੋ- ਪੰਜਾਬ 'ਚ ਬਿਜਲੀ ਬਿੱਲਾਂ ਲਈ 1 ਜੁਲਾਈ ਤੋਂ ਲਾਗੂ ਹੋਵੇਗਾ ਇਹ ਨਿਯਮ

ਪਹਿਲਾਂ ਇਸ ਨੂੰ ਐਂਡ੍ਰਾਇਡ ਯੂਜ਼ਰਜ਼ ਲਈ ਲਾਂਚ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਗੇਮ ਦੇ ਪ੍ਰੀ-ਰਜਿਸਟ੍ਰੇਸ਼ਨ 'ਤੇ ਰਿਵਾਰਡਜ਼ ਮਿਲਣਗੇ, ਜਿਨ੍ਹਾਂ ਨੂੰ ਕਲੇਮ ਕੀਤਾ ਜਾ ਸਕੇਗਾ। ਇਹ ਰਿਵਾਰਡਜ਼ ਸਿਰਫ਼ ਭਾਰਤੀ ਗੇਮਰਸ ਲਈ ਹੋਣਗੇ। ਪ੍ਰੀ-ਰਜਿਸਟ੍ਰੇਸ਼ਨ ਲਈ ਗੂਗਲ ਪਲੇਅ ਸਟੋਰ 'ਤੇ ਜਾ ਕੇ ਪ੍ਰੀ-ਰਜਿਸਟਰ ਬਟਨ 'ਤੇ ਕਲਿਕ ਕਰਨਾ ਹੋਵੇਗਾ। ਗੇਮ ਲਾਂਚਿੰਗ ਵਕਤ ਰਿਵਾਰਡ ਆਪਣੇ-ਆਪ ਕਲੇਮ ਲਈ ਉਪਲਬਧ ਹੋ ਜਾਣਗੇ। ਕ੍ਰਾਫਟਨ ਮੁਤਾਬਕ, 18 ਸਾਲ ਤੋਂ ਘੱਟ ਉਮਰ ਦੇ ਗੇਮ ਲਵਰਜ਼ ਨੂੰ ਰਜਿਸਟ੍ਰੇਸ਼ਨ ਲਈ ਮਾਂ-ਪਿਓ ਦਾ ਮੋਬਾਇਲ ਨੰਬਰ ਦੇਣਾ ਹੋਵੇਗਾ, ਯਾਨੀ ਇਨ੍ਹਾਂ ਗੇਮਰਜ਼ ਨੂੰ ਘਰਦਿਆਂ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਗੌਰਤਲਬ ਹੈ ਕਿ ਇਸ ਗੇਮ ਨੂੰ FAU-G ਤੋਂ ਟੱਕਰ ਮਿਲੇਗੀ। ਪਬਜੀ ਬੈਨ ਹੋਣ ਮਗਰੋਂ ਅਦਾਕਾਰ ਅਕਸ਼ੈ ਕੁਮਾਰ ਨੇ ਮੇਡ-ਇਨ-ਇੰਡੀਆ FAU-G ਲਾਂਚ ਕਰਨ ਦੀ ਘੋਸ਼ਣਾ ਕੀਤੀ ਸੀ।

ਇਹ ਵੀ ਪੜ੍ਹੋ- RBI ਵੱਲੋਂ 5 ਦਿਨ ਮਿਲੇਗਾ ਸਸਤਾ ਸੋਨਾ, ਸਰਕਾਰ ਨੇ ਦਿੱਤਾ ਇੰਨਾ ਡਿਸਕਾਊਂਟ

►ਨਵੀਂ ਮੋਬਾਇਲ ਗੇਮ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News