ਰਿਲਾਇੰਸ ਜਿਓ ਨੇ ਪੇਸ਼ ਕੀਤਾ Prime Offer

Tuesday, Feb 21, 2017 - 03:55 PM (IST)

ਰਿਲਾਇੰਸ ਜਿਓ ਨੇ ਪੇਸ਼ ਕੀਤਾ Prime Offer
ਜਲੰਧਰ- ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜਿਓ ਨੂੰ ਲੈ ਕੇ ਮੰਗਲਵਾਰ ਨੂੰ ਕੁਝ ਅਹਿਮ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਹੈ ਕਿ ਵਾਇਸ ਕਾਲ ਅਤੇ ਰੋਮਿੰਗ ਕਿਸੇ ਵੀ ਨੈੱਟਵਰਕ ''ਤੇ 1 ਅਪ੍ਰੈਲ ਤੋਂ ਬਾਅਦ ਵੀ ਹਮੇਸ਼ਾਂ ਲਈ ਫ੍ਰੀ ਰਹੇਗਾ। ਉਨ੍ਹਾਂ ਨੇ ਰਿਲਾਇੰਸ ਜਿਓ ਦਾ ਪ੍ਰਾਈਮ ਆਫਰ ਪੇਸ਼ ਕੀਤਾ ਹੈ, ਇਸ਼ ਦੇ ਤਹਿਤ 31 ਮਾਰਚ ਤੋਂ ਬਾਅਦ ਵੀ ਕੁਝ ਸੇਵਾਵਾਂ ਮੁਫਤ ਮਿਲਦੀਆਂ ਰਹਿਣਗੀਆਂ। ਇਹ ਸੇਵਾਵਾਂ 12 ਹੋਰ ਮਹੀਨਿਆਂ ਲਈ ਮਿਲਣਗੀਆਂ।
ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜਿਓ ਪ੍ਰਾਈਮ ਮੈਂਬਰਸ਼ਿਪ ਨੂੰ ਮਾਰਚ 2018 ਤੱਕ ਅਨਲਿਮਟਿਡ ਬੈਨੀਫਿੱਟ ਮਿਲਦੇ ਰਹਿਣਗੇ। ਜਿਓ ਪ੍ਰਾਈਮ ਮੈਂਬਰਸ ਨਿਊ ਈਅਰ ਆਫਰ ਦੇ ਤਹਿਤ ਆਉਣ ਵਾਲੇ ਲਾਭਾਂ ਨੂੰ 31 ਮਾਰਚ 2018 ਤੱਕ ਉਠਾ ਸਕੋਗੇ। ਡਿਓ ਦੇ ਸਾਰੇ ਟੈਰਿਫ ਪਲਾਨਸ ''ਚ ਵਾਇਸ ਕਾਲਸ, ਕਿਸੇ ਵੀ ਨੈੱਟਵਰਕ ''ਤੇ ਦੇਸ਼ਭਰ ''ਚ ਪੂਰੀ ਤਹਿਤ ਅਤੇ ਹਮੇਸ਼ਾਂ ਮੁਫਤ ਰਹੇਗੀ ਅਤੇ ਰੋਮਿੰਕ ਵੀ ਫਰੀ ਰਹੇਗੀ। ਰਿਲਾਇੰਸ ਜਿਓ ਟੈਰਿਫ ਪਲਾਨ ਵੀ ਲਾਂਚ ਕਰੇਗਾ।
ਉਨ੍ਹਾਂ ਨੇ ਕਿਹਾ ਹੈ ਕਿ 1 ਮਾਰਚ ਤੋਂ ਜਿਓ ਪ੍ਰਾਈਮ ਮੈਂਬਰਸ਼ਿਪ ਪਲਾਨ ਦਾ ਐਲਾਨ ਕੀਤਾ, 99 ਰੁਪਏ ''ਚ ਇਕ ਸਾਲ ਲਈ ਜਿਓ ਪ੍ਰਾਈਮ ਮੈਂਬਰਸ਼ਿਪ ਦੇਣਗੇ। ਪ੍ਰਾਈਮ ਮੈਂਬਰਸ਼ਿਪ ਦੇਣਗੇ। ਪ੍ਰਾਈਮ ਮੈਂਬਰਸ਼ਿਪ ਲਈ 303 ਰੁਪਏ ਦਾ ਪਲਾਨ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਸ ਸਾਲ ਲਈ ਅਤੇ ਨਿਊ ਈਅਰ ਆਫਰ ਫਰੀ ਸਰਵਿਸ ਮਿਲੇਗੀ। ਇਕ ਤੋਂ 31 ਮਾਰਚ ਤੱਕ ਜਿਓ ਪ੍ਰਾਈਮ ਦੀ ਮੈਂਬਰਸ਼ਿਪ ਦਿੱਤੀ ਜਾਵੇਗੀ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਹੋਰ ਓਪਰੇਟਰਸ ਦੇ ਮੁਕਾਬਲੇ ਰਿਲਾਇੰਸ ਜਿਓ ਰੋਜਾਨਾ 20 ਫੀਸਦੀ ਜ਼ਿਆਦਾ ਡੇਟਾ ਗਾਹਕਾਂ ਨੂੰ ਦੇਵੇਗਾ। ਨਾਲ ਹੀ ਮੌਜੂਦਾ ਪਲਾਨ ਅਤੇ ਟ੍ਰੈਫਿਕ ਰਲਾਨ ਨੂੰ ਇਸ ਸਾਲ ਲਈ ਦਿੱਤਾ ਗਿਆ ਹੈ। 10 ਰੁਪਏ ਰੋਜ਼ਾਨਾ ਦੇ ਕੇ ਹੈਪੀ ਨਿਊ ਈਅਰ ਪਲਾਨ ਨੂੰ ਜਾਰੀ ਰੱਖ ਸਕਣਗੇ।

Related News