ਕੀਮਤ ਲਗਜ਼ਰੀ ਕਾਰ ਜਿੰਨੀ ਤੇ ਵਜ਼ਨ ਮਹਿਜ਼ 545 ਕਿਲੋ

07/24/2016 2:49:56 PM

ਜਲੰਧਰ : ਲੁਕਸ ਦੇ ਮਾਮਲੇ ''ਚ ਤਾਂ ਇਹ ਕਾਰ ਤੁਹਾਨੂੰ ਵਿੰਟੇਜ ਅਤੇ ਫਾਰਮੂਲਾ ਵਨ ਕਾਰਾਂ ਦਾ ਕੰਬੀਨੇਸ਼ਨ ਲੱਗੇਗੀ ਨਾਲ ਹੀ ਇਹ ਕਾਰ ਤੁਹਾਨੂੰ ਭੀੜ ਤੋਂ ਵੱਖ ਹੋਣ ਦਾ ਅਹਿਸਾਸ ਵੀ ਦਿੰਦੀ ਹੈ । ਆਓ ਨਜ਼ਰ ਮਾਰਦੇ ਹਾਂ ਇਸ ਕਾਰ ਦੀਆਂ ਸਪੈਸੀਫਿਕੇਸ਼ਨਜ਼ ''ਤੇ :

 

ਇੰਜਣ ਸਪੈਸੀਫਿਕੇਸ਼ਨਜ਼

ਕੇਟਰਮ ਸੈਵਨ 620 ਆਰ ਵਿਚ 2.0 ਲਿਟਰ ਦਾ ਸੁਪਰਚਾਰਜਡ ਫੋਰਡ ਡਿਊਰੇਟਿਕ ਇੰਜਣ ਲਗਾਇਆ ਗਿਆ ਹੈ । ਇਸ ਇੰਜਨ ਨਾਲ ਜ਼ਿਆਦਾ ਤੋਂ ਜ਼ਿਆਦਾ  31ਪੀ. ਐੱਸ. ਤੱਕ ਦੀ ਤਾਕਤ ਅਤੇ 219ਐੱਨ ਐੱਮ ਤੱਕ ਟਾਰਕ ਪੈਦਾ ਹੋ ਸਕਦਾ ਹੈ । ਕੇਟਰਮ ਸੈਵਨ 620 ਆਰ ਦੇ ਇੰਜਣ ਨੂੰ 6- ਸਪੀਡ ਸਿਕੁਐਂਸ਼ਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ । 

 

ਰਫਤਾਰ : 0 - 100 ਕਿਮੀ / ਘੰਟਾ ਦੀ ਰਫਤਾਰ ਫੜਨ ਵਿਚ ਇਸ ਕਾਰ ਨੂੰ ਸਿਰਫ 3 ਸੈਂਕੰਡਸ ਲੱਗਦੇ ਹਨ ਜਦਕਿ ਇਸ ਦੀ ਟਾਪ ਸਪੀਡ 250 ਕਿਮੀ/ਘੰਟਾ ਹੈ। 

 

ਕੀਮਤ : ਲਗਭਗ 50 ਲੱਖ

 

ਹੋਰ ਖਾਸੀਅਤਾਂ 

ਇਸ ਗੱਡੀ ਵਿਚ 13-ਇੰਚ ਦੇ ਅਪੋਲੋ ਅਲਾਏ ਵ੍ਹੀਲ ਲਗਾਏ ਗਏ ਹਨ ਜਿਨ੍ਹਾਂ ਉੱਤੇ ਐਵਨ ਜ਼ੈੱਡ. ਜ਼ੈੱਡ. ਆਰ. ਟਾਇਰਸ ਚੜ੍ਹੇ ਹੋਏ ਹਨ । ਕੇਟਰਮ ਸੇਵਨ 620 ਆਰ ਵਿਚ ਪੁਸ਼ ਬਟਨ ਸਟਾਰਟ, ਕਾਰਬਨ ਐਰੋ ਸਕ੍ਰੀਨ, ਇਮੋਬਲਾਈਜ਼ਰ, ਹਾਈ ਪ੍ਰਫਾਰਮੈਂਸ ਡੰਪਰਜ਼ ਅਤੇ ਡਿ-ਡਿਆਨ ਰਿਅਰ ਸਸਪੇਂਸ਼ਨ ਜਿਹੇ ਫੀਚਰਸ ਦਿੱਤੇ ਗਏ ਹਨ । 545 ਕਿਲੋਗ੍ਰਾਮ ਵਜ਼ਨ ਵਾਲੀ ਇਸ ਕਾਰ ਦੇ ਨਿਰਮਾਣ ''ਚ ਕਾਰਬਨ ਫਾਈਬਰ ਦਾ ਕਾਫ਼ੀ ਇਸਤੇਮਾਲ ਹੋਇਆ ਹੈ । ਗੱਡੀ  ਦੇ ਇੰਟੀਰੀਅਰ ਪੈਨਲਸ, ਸੀਟਾਂ, ਰਿਅਰ ਵਿੰਗਸ, ਡੈਸ਼ਬੋਰਡ, ਫ੍ਰੰਟ ਵਿੰਗਸ ਆਦਿ ਕਾਰਬਨ ਫਾਈਬਰ ਦੇ ਬਣੇ ਹੋਏ ਹਨ । ਕੇਟਰਮ ਸੇਵਨ 620 ਆਰ 6 ਰੰਗਾਂ, ਯੈਲੋ, ਬਲੂ, ਗ੍ਰੀਨ, ਆਰੇਂਜ, ਬਲੈਕ ਅਤੇ ਰੈੱਡ ਵਿਚ ਉਪਲੱਬਧ ਹੈ।


Related News