Instagram 'ਤੇ ਵਾਇਰਲ ਹੋਣ ਲਈ ਇਸ ਸਮੇਂ ਵੀਡੀਓਜ਼ ਕਰੋ ਪੋਸਟ, ਕੁਝ ਦਿਨਾਂ 'ਚ ਹੀ ਹੋ ਜਾਓਗੇ Famous
Sunday, Jun 22, 2025 - 10:49 AM (IST)

ਨਵੀਂ ਦਿੱਲੀ – ਜੇਕਰ ਤੁਸੀਂ ਵੀ ਇੰਸਟਾਗ੍ਰਾਮ 'ਤੇ ਵੀਡੀਓਜ਼ ਬਣਾ ਕੇ ਪਾਉਂਦੇ ਹੋ ਅਤੇ ਉਸ ਨੂੰ ਕੁੱਝ ਹੀ ਲਾਈਕਸ ਮਿਲਦੇ ਹਨ ਜਾਂ ਉਹ ਵਾਇਰਲ ਨਹੀਂ ਹੁੰਦੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ ਅੱਜ ਦੀ ਡਿਜੀਟਲ ਦੁਨੀਆ ਵਿੱਚ ਵਧੀਆ ਵੀਡੀਓ ਬਣਾਉਣਾ ਹੀ ਕਾਫ਼ੀ ਨਹੀਂ, ਸਗੋਂ ਉਸਨੂੰ ਸਹੀ ਸਮੇਂ 'ਤੇ ਪੋਸਟ ਕਰਨਾ ਵੀ ਬਿਲਕੁਲ ਓਨਾ ਹੀ ਅਹਿਮ ਹੈ। ਇੰਸਟਾਗ੍ਰਾਮ ਰੀਲ ਬਣਾਉਣ ਵਿੱਚ ਜਿੱਥੇ ਕਈ ਘੰਟਿਆਂ ਦੀ ਮਿਹਨਤ ਲੱਗਦੀ ਹੈ, ਉੱਥੇ ਜੇਕਰ ਉਹ ਵੀਡੀਓ ਠੀਕ ਸਮੇਂ ਨਾ ਪੋਸਟ ਹੋਵੇ ਤਾਂ ਉਸ ਨੂੰ ਬਹੁਤ ਘੱਟ ਲਾਈਕਸ ਜਾਂ ਉਹ ਵਾਇਰਲ ਨਹੀਂ ਹੁੰਦੀ, ਜਿਸ ਨਾਲ ਸਾਰਾ ਦਿਨ ਖਪਾਉਣਾ ਵੀ ਬੇਅਸਰ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਸਵਾਲ ਇਹ ਬਣਦਾ ਹੈ – ਵੀਡੀਓ ਪੋਸਟ ਕਰਨ ਦਾ ਸਹੀ ਸਮਾਂ ਕੀ ਹੈ?
ਇਹ ਵੀ ਪੜ੍ਹੋ: ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ 'ਭਾਈਜਾਨ', ਬੋਲੇ- ਹੱਡੀਆਂ-ਪਸਲੀਆਂ ਟੁੱਟ ਗਈਆਂ...
ਸਹੀ ਸਮਾਂ ਕੀਮਤੀ ਕਿਉਂ ਹੈ?
ਇੰਸਟਾਗ੍ਰਾਮ ਦਾ ਐਲਗੋਰਿਦਮ ਸਹੀ ਸਮੇਂ 'ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ, ਜਿਸ ਨਾਲ ਇਹ ਜ਼ਿਆਦਾਤਰ ਲੋਕਾਂ ਤੱਕ ਜਲਦੀ ਹੀ ਪਹੁੰਚਣ ਲੱਗ ਪੈਂਦੀਆਂ ਹਨ। ਜੇਕਰ ਤੁਸੀਂ ਉਹ ਸਮਾਂ ਚੁਣੋ ਜਦੋਂ ਤੁਹਾਡੇ ਦਰਸ਼ਕ ਐਕਟਿਵ ਹੋਣ, ਤਾਂ: ਲਾਈਕਸ, ਕਮੈਂਟਸ ਅਤੇ ਸ਼ੇਅਰ ਵਧਦੇ ਹਨ। ਇੰਟਰੈਕਸ਼ਨ ਵਧਣ ਕਰਕੇ ਐਲਗੋਰਿਦਮ ਵੀਡੀਓ ਨੂੰ ਹੋਰ ਲੋਕਾਂ ਤੱਕ ਦਿਖਾਉਂਦਾ ਹੈ। ਵਾਇਰਲ ਹੋਣ ਦੀ ਸੰਭਾਵਨਾ ਵੀ ਕਾਫ਼ੀ ਵਧ ਜਾਂਦੀ ਹੈ।
ਇੰਸਟਾਗ੍ਰਾਮ 'ਤੇ ਰੀਲਾਂ ਪੋਸਟ ਕਰਨ ਦਾ ਸਹੀ ਸਮਾਂ ਸਵੇਰੇ 6 ਵਜੇ, 9 ਵਜੇ, 12 ਵਜੇ ਜਾਂ ਦੁਪਹਿਰ 3 ਵਜੇ, 6 ਵਜੇ ਮੰਨਿਆ ਜਾਂਦਾ ਹੈ। ਰਾਤ 9 ਵਜੇ ਤੋਂ 12 ਵਜੇ ਤੱਕ ਦੀ ਪੋਸਟਿੰਗ ਵੀ ਵਧੀਆ ਰਿਜ਼ਲਟ ਦੇ ਸਕਦੀ ਹੈ, ਖਾਸਕਰ ਜੇਕਰ ਤੁਸੀਂ ਯੁਵਾ ਦਰਸ਼ਕਾਂ ਨੂੰ ਟਾਰਗੈਟ ਕਰ ਰਹੇ ਹੋ।
ਇਹ ਵੀ ਪੜ੍ਹੋ: ਵਿਆਹ ਦੇ 15 ਸਾਲ ਬਾਅਦ ਪਤੀ ਤੋਂ ਵੱਖ ਹੋਈ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਫੇਮ ਲਤਾ ਸਭਰਵਾਲ
ਇਨਸਾਈਟਸ ਅਤੇ ਐਕਟਿਵ ਯੂਜ਼ਰ – ਪ੍ਰੋਫੈਸ਼ਨਲ ਟੂਲ ਦੀ ਵਰਤੋਂ ਕਰੋ
ਤੁਸੀਂ ਆਪਣੇ Instagram ਅਕਾਊਂਟ 'ਤੇ Professional Dashboard → Insights 'ਚ ਜਾ ਕੇ ਵੇਖ ਸਕਦੇ ਹੋ ਕਿ ਤੁਹਾਡੇ ਫਾਲੋਅਰ ਕਿਸ ਸਮੇਂ ਸਭ ਤੋਂ ਵੱਧ ਐਕਟਿਵ ਰਹਿੰਦੇ ਹਨ। ਇਹ ਵਿਅਕਤੀਗਤ ਸਮਾਂ ਤੁਹਾਡੇ ਲਈ ਸਭ ਤੋਂ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਟਿੱਪਸ:
- ਟਰੈਂਡਿੰਗ ਆਡੀਓ ਵਰਤੋ – ਐਲਗੋਰਿਦਮ ਵਧੇਰੇ ਪਸੰਦ ਕਰਦਾ ਹੈ
- ਮਜ਼ਬੂਤ ਕੈਪਸ਼ਨ ਤੇ ਸਬੰਧਤ ਹੈਸ਼ਟੈਗ ਲਗਾਓ
- ਲਗਾਤਾਰ ਪੋਸਟ ਕਰੋ – consistency is key
- Engage ਕਰੋ – ਜਿੰਨਾ ਜਵਾਬ ਤੁਸੀਂ ਦਿੰਦੇ ਹੋ, ਉਨ੍ਹਾਂ ਦੀ ਵਾਧੂ ਵਿਊਜ਼ ਮਿਲਦੇ ਹਨ
- Reel thumbnail ਸਹੀ ਰੱਖੋ – ਜੋ ਦਰਸ਼ਕਾਂ ਨੂੰ ਕਲਿੱਕ ਕਰਨ ਉਤੇ ਮਜਬੂਰ ਕਰੇ
ਇਹ ਵੀ ਪੜ੍ਹੋ: ਛਾ ਗਿਆ ਦੋਸਾਂਝਾਂ ਆਲਾ, PM ਮੋਦੀ ਨੇ ਦਿਲਜੀਤ ਨੂੰ 'X' 'ਤੇ ਕੀਤਾ ਫਾਲੋ
ਇੱਕ ਵਧੀਆ ਵੀਡੀਓ ਨੂੰ ਵਾਇਰਲ ਕਰਨ ਲਈ ਸਿਰਫ਼ ਕਲਿੱਪ, ਐਡੀਟ ਅਤੇ ਇਫੈਕਟ ਹੀ ਨਹੀਂ, ਸਗੋਂ ਸਹੀ ਸਮੇਂ ਦੀ ਸਮਝ ਵੀ ਲਾਜ਼ਮੀ ਹੈ। ਹੁਣ ਤੱਕ ਜੇ ਤੁਸੀਂ ਥੋੜ੍ਹੇ ਵਿਊਜ਼ 'ਤੇ ਹਿੰਮਤ ਹਾਰ ਰਹੇ ਹੋ ਤਾਂ ਜਲਦੀ ਹੀ ਟਾਈਮਿੰਗ ਬਦਲੋ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਆਇਸ਼ਾ ਖਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਘਰ 'ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8