Portronics ਨੇ ਵਾਇਰਲੈੱਸ ਸਪੀਕਰ ਭਾਰਤ ''ਚ ਕੀਤਾ ਲਾਂਚ, ਜਾਣੋ ਫੀਚਰਸ
Sunday, Sep 09, 2018 - 06:18 PM (IST)

ਜਲੰਧਰ-ਪੋਰਟੇਬਲ ਆਡੀਓ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਪੋਰਟ੍ਰੋਨਿਕਸ (Portronics) ਨੇ ਆਪਣਾ ਨਵਾਂ ਵਾਇਰਲੈੱਸ ਬਲੂਟੁੱਥ ਸਪੀਕਰ ਭਾਰਤ 'ਚ ਲਾਂਚ ਕਰ ਦਿੱਤਾ ਹੈ, ਜੋ ਕਿ 'ਵਾਈਬ ਬਲੂਟੁੱਥ ਸਪੀਕਰ' (Vibe Bluetooth Speaker) ਦੇ ਨਾਂ ਨਾਲ ਪੇਸ਼ ਹੋਇਆ ਹੈ। ਇਹ ਸਪੀਕਰ 2,499 ਰੁਪਏ ਦੀ ਕੀਮਤ ਨਾਲ ਖਰੀਦਣ ਲਈ ਉਪਲੱਬਧ ਹੈ।
ਇਹ ਸਪੀਕਰ ਪਤਲੇ ਡਿਜ਼ਾਈਨ ਦੇ ਨਾਲ ਆਉਂਦਾ ਹੈ, ਜੋ ਕਿ ਉੱਚੀ ਆਵਾਜ਼ ਦਾ ਸਾਊਂਡ ਪੈਦਾ ਕਰਦਾ ਹੈ। ਇਸ ਸਪੀਕਰ ਦੀ ਲੰਬਾਈ 35 ਐੱਮ. ਐੱਮ. ਹੈ। ਯੂਜ਼ਰਸ ਇਸ ਨੂੰ ਆਪਣੀ ਬੈਕ ਪਾਕੇਟ 'ਚ ਆਸਾਨੀ ਨਾਲ ਰੱਖ ਸਕਦੇ ਹਨ। ਸਪੀਕਰ ਦਾ ਵਜ਼ਨ 350 ਗ੍ਰਾਮ ਹੈ। ਇਹ ਅਲਟਰਾ ਲਾਈਟ ਅਤੇ ਅਲਟਰਾ ਸਲਿਮ ਹੈ, ਜੋ ਆਸਾਨੀ ਨਾਲ ਬਾਹਰ ਲਿਜਾਇਆ ਜਾ ਸਕਦਾ ਹੈ। ਬਲੂਟੁੱਥ ਸਪੀਕਰ ਦੇ ਫ੍ਰੰਟ 'ਤੇ ਟੈਕਸਚਰਡ ਫੈਬਰਿਕ ਜਾਲ ਵੀ ਦਿੱਤਾ ਗਿਆ ਹੈ।
ਕੰਪਨੀ ਮੁਤਾਬਕ ਇਹ ਵਾਇਰਲੈੱਸ ਸਪੀਕਰ ਘੱਟ ਬੈਟਰੀ ਨਾਲ ਵੀ ਚੱਲ ਸਕਦਾ ਹੈ। ਯੂਜ਼ਰਸ ਆਪਣੇ ਮਿਊਜ਼ਿਕ ਟ੍ਰੈਕ ਨੂੰ ਲੈਪਟਾਪ, ਸਮਾਰਟਫੋਨ, ਯੂ. ਐੱਸ. ਬੀ. ਵਰਗੇ ਕਈ ਡਿਵਾਈਸਿਜ਼ 'ਤੇ ਟ੍ਰੈਕ ਕਰ ਸਕਦਾ ਹੈ ਅਤੇ ਐੱਫ. ਐੱਮ. ਚੈਨਲਾਂ ਤੋਂ ਵੀ ਸਟ੍ਰੀਮ ਕਰਦਾ ਹੈ। ਸਪੀਕਰ ਕਈ ਕੁਨੈਕਟੀਵਿਟੀ ਦੇ ਆਪਸ਼ਨਜ਼ ਪੇਸ਼ ਕਰਦਾ ਹੈ। ਇਹ ਸਪੀਕਰ ਬਲੂਟੁੱਥ 4.2 'ਤੇ ਚੱਲਦਾ ਹੈ।
ਇਸ ਤੋਂ ਇਲਾਵਾ ਵਾਇਰਲੈੱਸ ਸਪੀਕਰ 'ਚ 2,000 ਐੱਮ. ਏ. ਐੱਚ. ਲਿਥੀਅਮ ਆਇਨ ਬੈਟਰੀ ਮੌਜੂਦ ਹੈ। ਸਪੀਕਰ ਨੂੰ 5ਵੀ ਯੂ. ਐੱਸ. ਬੀ. ਚਾਰਜਰ ਨਾਲ 3 ਘੰਟਿਆਂ 'ਚ 0 ਤੋਂ 100% ਤੱਕ ਚਾਰਜ ਕਰ ਸਕਦਾ ਹੈ। ਇਸ ਵਾਇਰਲੈੱਸ ਸਪੀਕਰ 'ਚ ਮਾਈਕ੍ਰੋ-ਯੂ. ਐੱਸ. ਬੀ. ਕੇਬਲ ਅਤੇ 3.5 ਐੱਮ. ਐੱਮ. ਆਡੀਓ ਕੇਬਲ ਵੀ ਮੌਜੂਦ ਹੈ।