Portronics ਦਾ ਨਵਾਂ Yogg HR ਫਿੱਟਨੈਸ ਟਰੈਕਰ ਭਾਰਤ ''ਚ ਹੋਇਆ ਲਾਂਚ

Wednesday, Feb 14, 2018 - 08:48 PM (IST)

Portronics ਦਾ ਨਵਾਂ Yogg HR ਫਿੱਟਨੈਸ ਟਰੈਕਰ ਭਾਰਤ ''ਚ ਹੋਇਆ ਲਾਂਚ

ਜਲੰਧਰ—Portronics ਨੇ ਆਪਣੀ ਵੇਲਨੈੱਸ਼ ਸੀਰੀਜ਼ 'ਚ ਹਾਰਟ ਰੇਟ ਮਾਨਿਟਰਿੰਗ ਫੀਚਰ ਨਾਲ ਲੈਸ ਨਵਾਂ ਫਿੱਟਨੈਸ ਟਰੈਕਰ yogg hr ਬਾਜ਼ਾਰ 'ਚ ਪੇਸ਼ ਕੀਤਾ ਹੈ। Yogg HR ਨਾਲ ਆਪਣੇ ਆਪ ਹੀ ਹਾਰਟ ਰੇਟ ਮਾਨਿਟਰ ਕਰ ਸਕਦੇ ਹੋ ਅਤੇ ਆਪਣੇ ਆਪ ਨੂੰ ਫਿੱਟ ਅਤੇ ਹੈਲਥੀ ਬਣਾਏ ਰੱਖ ਸਕਦੇ ਹੋ। ਕੰਪਨੀ ਨੇ ਇਸ ਦੀ ਕੀਮਤ 2,999 ਰੁਪਏ ਰੱਖ ਹੈ। ਇਹ ਇਨਬਿਲਟ 3 ਐਕਸਿਸ ਐਕਸੇਲੇਰੋਮੀਟਰ ਸੈਂਸਰ ਨਾਲ ਲੈਸ ਹੈ ਅਤੇ ਤੁਸੀਂ ਜਦ ਵੀ ਸਕਰੀਨ ਦੇਖਣ ਲਈ ਆਪਣਾ ਹੱਥ ਉੱਤੇ ਚੁੱਕੋਗੇ ਤਾਂ Yogg HR ਦੇ ਸਕਰੀਨ ਦੀ ਲਾਈਟ ਆਪਣੇ ਆਪ ਹੀ ਜਗ ਜਾਵੇਗੀ। ਤੁਸੀਂ ਸਮਾਰਟ ਬੈਂਡ ਦੇ ਓਰੀਏਨਟੇਸ਼ਨ ਦੇ ਆਧਾਰ 'ਤੇ ਆਪਣੀ ਪਸੰਦ ਮੁਤਾਬਕ ਸਕਰੀਨ ਰੋਟੇਟ ਵੀ ਕਰ ਸਕਦੇ ਹੋ। ਇਸ ਦਾ ਵਜ਼ਨ ਸਿਰਫ 25 ਗ੍ਰਾਮ ਹੈ।
Yogg HR ਦੇ ਜ਼ਰੀਏ ਤੁਸੀਂ ਰੋਜਾਨਾ ਲਈ ਆਪਣੇ ਟਾਰਗੇਟ ਸੈੱਟ ਕਰ ਸਕਦੇ ਹੋ ਜਿਵੇਂ ਤੁਸੀਂ ਕਿੰਨੀ ਕੈਲੋਰੀ ਰੋਜ ਬਰਨ ਕਰਨਾ ਚਾਹੁੰਦੇ ਹੋ ਕਿੰਨੀ ਦੂਰੀ ਤਕ ਚੱਲਣਾ ਚਾਹੁੰਦੇ ਹੋ ਜਾਂ ਕਿੰਨੀ ਦੇਰ ਤਕ ਸੋਨਾ ਚਾਹੁੰਦੇ ਹੋ। ਦਿਨ ਦਾ ਰਹ ਟਾਰਗੇਟ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਸਕਰੀਨ 'ਤੇ ਨੋਟੀਫਿਕੇਸ਼ਨ ਮਿਲੇਗਾ। ਰੋਜ ਦੇ ਡਾਟਾ ਨੂੰ ਤੁਸੀਂ Yogg HR ਐਪ ਦੇ ਜ਼ਰੀਏ ਆਪਣੇ ਸਮਾਰਟਫੋਨ ਨਾਲ ਸਿੰਕ ਵੀ ਕਰ ਸਕਦੇ ਹੋ।
ਇਹ ਆਈ.ਪੀ.67 ਸਰਚੀਫਾਇਡ ਹੈ ਯਾਨੀ ਇਹ ਵਾਟਰ ਐਂਡ ਡਸਟ ਰੈਸੀਸਟੈਂਟ ਹੈ। Yogg HR ਦੀ ਸਕਰੀਨ 'ਤੇ ਤੁਹਾਨੂੰ ਇੰਕਮਿੰਗ ਕਾਲ, ਵਟਸਐਪ ਮੈਸੇਜ, ਐੱਸ. ਐੱਮ. ਐੱਸ., ਈਮੇਲ ਅਤੇ ਮਿਸਡ ਕਾਲ ਆਦਿ ਦੇ ਨੋਟੀਫਿਕੇਸ਼ਨ ਮਿਲਦੇ ਰਹਿੰਦੇ ਹਨ। ਤੁਸੀਂ ਡਿਵਾਈਸ ਨੂੰ ਸਲੀਪ ਮੋਡ 'ਤੇ ਵੀ ਭਰ ਸਕਦੇ ਹੋ ਅਤੇ ਆਪਣੀ ਕਿਸੇ ਵੀ ਐਕਟੀਵਿਟੀ ਨੂੰ ਮਾਨਿਟਰ ਕਰਨ ਲਈ ਟਾਈਮਰ ਸੈਟ ਪਾਜ ਜਾਂ ਰੀਸੈਟ ਕਰ ਸਕਦੇ ਹੋ। Yogg HR ਸਾਮਾਨ ਡਿਜੀਟਲ ਵਾਚ ਦੀ ਤਰ੍ਹਾਂ ਕੰਮ ਕਰਦਾ ਹੈ ਤੁਸੀਂ ਆਪਣੇ ਮੋਬਾਇਲ ਫੋਨ ਨਾਲ ਇਸ 'ਚ ਡੇਟ ਅਤੇ ਟਾਈਮ ਸਿੰਕ ਕਰ ਸਕਦੇ ਹੋ। Yogg HR ਤੁਹਾਡੀਆਂ ਸਾਰੀਆਂ ਐਕਟੀਵਿਟੀਜ਼ ਨੂੰ ਟਰੈਕ ਕਰਨ 'ਚ ਮਦਦਦ ਕਰਦਾ ਹੈ ਜਿਵੇਂ ਦੂਰੀ (ਕਿਲੋਮੀਟਰ 'ਚ) ਤੁਸੀਂ ਕਿੰਨ ਕਦਮ ਚੱਲੇ ਆਪਣੇ ਆਪ ਦਿਨ 'ਚ ਕਿੰਨੀ ਕੈਲੋਰੀ ਬਰਨ ਕੀਤੀ। ਆਪਣੇ ਦਿਮਾਗ ਨੂੰ ਸ਼ਾਂਤ ਕਰਨ ਲਈ ਤੁਸੀਂ ਰੋਜਾਨਾ ਰਿਮਾਂਇਡਰ ਸੈਟ ਕਰ ਸਕਦੇ ਹੋ ਸਮਾਂ ਆਉਣ 'ਤੇ ਯੋਗ ਐੱਚ.ਆਰ. ਵਾਈਬ੍ਰੇਟ ਕਰਨ ਲੱਗੇਗਾ। ਯੋਗ ਐੱਚ.ਆਰ. 'ਤੇ ਤੁਸੀਂ ਮੌਸਮ ਦੀ ਜਾਣਕਾਰੀ ਵੀ ਪਾ ਸਕਦੇ ਹੋ। ਤੁਸੀਂ ਇਸ ਨੂੰ ਆਪਣੇ ਸਮਾਰਟਫੋਨ ਨਾਲ ਜੋੜ ਕੇ ਯੋਗ ਐੱਚ.ਆਰ. ਸਕਰੀਨ 'ਤੇ ਤਸਵੀਰਾਂ ਵੀ ਕਲਿਕ ਕਰ ਸਕਦੇ ਹੋ।


Related News