ਪੋਰਨਹਬ ਨੇ ਡਿਲੀਟ ਕੀਤੀਆਂ 90 ਲੱਖ ਵੀਡੀਓਜ਼, ਇਸ ਕਾਰਨ ਲੈਣਾ ਪਿਆ ਫੈਸਲਾ
Tuesday, Dec 15, 2020 - 04:54 PM (IST)
ਗੈਜੇਟ ਡੈਸਕ– ਪੋਰਨ ਵੈੱਬਸਾਈਟ ਪੋਰਨਹਬ ਨੇ 90 ਲੱਖ ਵੀਡੀਓਜ਼ ਡਿਲੀਟ ਕੀਤੀਆਂ ਹਨ। ਇਹ ਉਨ੍ਹਾਂ ਯੂਜ਼ਰਸ ਦੀਆਂ ਵੀਡੀਓਜ਼ ਹਨ ਜਿਨ੍ਹਾਂ ਨੂੰ ਵੈੱਬਸਾਈਟ ’ਤੇ ਵੈਰੀਫਾਈ ਨਹੀਂ ਕੀਤਾ ਗਿਆ ਸੀ। ਇਕ ਰਿਪੋਰਟ ਮੁਤਾਬਕ, ਪੋਰਨਹਬ ’ਤੇ ਕੁਲ 130 ਲੱਖ ਵੀਡੀਓਜ਼ ਸਨ ਜੋ ਜਿਨ੍ਹਾਂ ਦੀ ਗਿਣਤੀ ਹੁਣ 40 ਲੱਖ ਹੋ ਗਈ ਹੈ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
ਪੋਰਨਹਬ ’ਤੇ ਹਮੇਸ਼ਾ ਇਹ ਦੋਸ਼ ਲਗਦਾ ਰਿਹਾ ਹੈ ਕਿ ਉਹ ਬੱਚਿਆਂ ਨਾਲ ਬਦਸਲੂਕੀ ਦੀ ਸਾਮੱਗਰੀ, ਨਾਬਾਲਿਗ ਅਤੇ ਸੈਕਸ ਟ੍ਰੈਫਿਕਿੰਗ ਦੀਆਂ ਸ਼ਿਕਾਰ ਹੋਈਆਂ ਕੁੜੀਆਂ ਦੀਆਂ ਵੀਡੀਓਜ਼ ਨੂੰ ਆਪਣੀ ਸਾਈਟ ਤੋਂ ਹਟਾਉਣ ’ਚ ਸਖਤੀ ਨਹੀਂ ਵਿਖਾਉਂਦੀ। ਹੁਣ ਕੰਪਨੀ ਨੇ ਵੱਡਾ ਫੈਸਲਾ ਲੈਂਦੇ ਹੋਏ 90 ਲੱਖ ਵੀਡੀਓਜ਼ ਹਟਾ ਦਿੱਤੀਆਂ ਹਨ।
ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
ਪੋਰਨਹਬ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਉਹ ਹੁਣ ਬਿਨਾਂ ਵੈਰੀਫਾਈ ਕੀਤੇ ਕਿਸੇ ਵੀ ਯੂਜ਼ਰਸ ਨੂੰ ਵੀਡੀਓ ਅਪਲੋਡ ਨਹੀਂ ਕਰਨ ਦੇਵੇਗੀ। ਕੰਪਨੀ ਨੇ ਕਿਹਾ ਹੈ ਕਿ ਇਹ ਨਿਯਮ ਸਾਰੀਆਂ ਵੀਡੀਓਜ਼ ਲਈ ਲਾਗੂ ਹੋਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੋਰਨਹਬ ’ਤੇ ਇਤਰਾਜ਼ਯੋਗ, ਗੈਰਕਾਨੂੰਨੀ ਵੀਡੀਓਜ਼ ਹੋਣ ਦੇ ਦੋਸ਼ ਲੱਗ ਚੁੱਕੇ ਹਨ।
ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ
ਉਥੇ ਹੀ theguardian.com ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੋਰਨਹਬ ਦੇ ਇਸ ਫੈਸਲੇ ਨਾਲ ਲੱਖਾਂ ਸੈਕਸ ਵਰਕਰਾਂ ਅਤੇ ਮਾਡਲਾਂ ਦੀ ਰੋਜ਼ੀ-ਰੋਟੀ ਮੁਸ਼ਕਲ ’ਚ ਪੈ ਸਕਦੀ ਹੈ ਕਿਉਂਕਿ ਹੁਣ ਬਿਨਾਂ ਵੈਰੀਫਿਕੇਸ਼ਨ ਸਾਈਟ ’ਤੇ ਕੋਈ ਵੀ ਵੀਡੀਓ ਅਪਲੋਡ ਨਹੀਂ ਕਰ ਸਕੇਗਾ। ਹਾਲਾਂਕਿ, ਕੰਪਨੀ ਨੇ ਅਜੇ ਤਕ ਵੈਰੀਫਿਕੇਸ਼ਨ ਪ੍ਰੋਸੈਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।