ਵੋਟਿੰਗ ਲਈ ਇਸ ਰਾਜਨੇਤਾ ਨੇ ਲਿਆ ਇਕ ਮਸ਼ਹੂਰ ਗੇਮ ਦਾ ਸਹਾਰਾ

Saturday, Jul 16, 2016 - 05:47 PM (IST)

 ਵੋਟਿੰਗ ਲਈ ਇਸ ਰਾਜਨੇਤਾ ਨੇ ਲਿਆ ਇਕ ਮਸ਼ਹੂਰ ਗੇਮ ਦਾ ਸਹਾਰਾ
ਜਲੰਧਰ : ਵੀਡੀਓ ਗੇਮਜ਼ ਦਾ ਕ੍ਰੇਜ਼ ਹਰ ਕਿਸੇ ਨੂੰ ਹੁੰਦਾ ਹੈ ਚਾਹੇ ਉਹ ਕੋਈ ਆਮ ਯੂਜ਼ਰ ਹੋਵੇ ਜਾਂ ਕੋਈ ਸੈਲੀਬ੍ਰਿਟੀ। 6 ਜੁਲਾਈ ਨੂੰ ਲਾਂਚ ਹੋਈ ਗੇਮ ਪੋਕੇਮੋਟ ਗੋ ਵੀ ਅਜਿਹੀਆਂ ਗੇਮਜ਼ ''ਚੋਂ ਇਕ ਹੈ। ਬਹੁਤ ਜਲਦ ਚਰਚਾ ਦਾ ਵਿਸ਼ਾ ਬਣ ਚੁੱਕੀ ਪੋਕੇਮੋਟ ਗੋ ਨੂੰ ਖੇਡਣ ਵਾਲਿਆਂ ''ਚ ਇਕ ਮਸ਼ਹੂਰ ਨਾਂ ਐਡ ਹੋ ਗਿਆ ਹੈ। ਅਮਰੀਕੀ ਪ੍ਰੈਂਜ਼ੀਡੈਂਟਸ਼ਿਪ ਦੀ ਦਾਅਵੇਦਾਰ ਡੈਮੋਕ੍ਰੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ਨੇ ਇਸ ਗੇਮ ਨੂੰ ਆਪਣੇ ਪ੍ਰਚਾਰ ਲਈ ਵਰਤਨਾ ਸ਼ੁਰੂ ਕਰ ਦਿੱਤਾ ਹੈ। 
 
ਕਲਿੰਟਨ ਲਈ ਕੈਂਪੇਨਿੰਗ ਕਰਨ ਵਾਲੀ ਆਰਗੇਨਾਈਜ਼ੇਸ਼ਨ ਵੱਲੋਂ ਪੋਕੇ ਸਪੋਟਸ ਤੇ ਜਿਮਸ ਨੂੰ ਟਾਰਗੇਟ ਬਣਾ ਕੇ ਪੋਕੇਮੋਨ ਗੋ ਖੇਡਣ ਵਾਲਿਆਂ ਨੂੰ ਵੋਟ ਕਰਨ ਲਈ ਰਜਿਸਟਰ ਕੀਤਾ ਜਾ ਰਿਹਾ ਹੈ। ਇਕ ਹੋਰ ਨਿਊਜ਼ ਚੈਨਲ ਦੀ ਰਿਪੋਰਟ ਦੇ ਮੁਤਾਬਿਕ ਪਿਛਲੇ ਹਫਤੇ ਹਿਲੇਰੀ ਕਲਿੰਟਨ ਦੇ ਓਹਾਇਓ ਸਥਿਤ ਸਟਾਫ ਵੱਲੋਂ ਵੀ ਪੋਕੇਮੋਨ ਗੋ ਪਲੇਅਰਜ਼ ਨੂੰ ਇਸ ਗੇਮ ਦੀ ਮਦਦ ਨਾਲ ਲਭ ਕੇ ਵੋਟ ਲਈ ਰਜਿਸਟਰ ਕੀਤਾ ਜਾ ਰਿਹਾ ਸੀ। 
 
ਜ਼ਿਕਰਯੋਗ ਹੈ ਕਿ ਡੇਲੀ ਯੂਜ਼ਰਜ਼ ਦੀ ਗਿਣਤੀ ''ਚ ਪੋਕੇਮੋਨ ਗੋ ਨੇ ਟਵਿਟਰ ਨੂੰ ਪਿੱਛੇ ਛੱਡ ਦਿੱਤਾ ਹੈ, ਉਥੇ ਹੀ ਫੇਸਬੁਕ ''ਤੇ ਸਮਾਂ ਬਿਤਾਊਣ ਵਾਲੇ ਜ਼ਿਆਦਾਤਰ ਯੂਜ਼ਰ ਆਪਣਾ ਜ਼ਿਆਦਾ ਸਮਾਂ ਹੁਣ ਪੋਕੇਮੋਨ ਗੋ ਖੇਡਣ ''ਚ ਬਿਤਾ ਰਹੇ ਹਨ।

 


Related News