ਭਾਰਤ ’ਚ ਲਾਂਚ ਨਹੀਂ ਹੋਵੇਗਾ Poco X3 GT, ਜਾਣੋ ਕੀ ਹੈ ਕਾਰਨ

07/30/2021 12:49:33 PM

ਗੈਜੇਟ ਡੈਸਕ– ਪੋਕੋ ਦੇ ਦੀਵਾਨਿਆਂ ਲਈ ਬੁਰੀ ਖਬਰ ਆਈ ਹੈ ਜਾਂ ਜੋ ਲੋਕ Poco X3 GT ਦੇ ਲਾਂਚ ਦਾ ਇੰਤਜ਼ਾਰ ਕਰ ਰਹੇ ਹਨ ਉਨ੍ਹਾਂ ਲਈ ਇਹ ਖਬਰ ਥੋੜ੍ਹੀ ਨਿਰਾਸ਼ਾਜਨਕ ਹੋ ਸਕਦਾ ਹੈ। ਦਰਅਸਲ ਪੋਕੋ ਇੰਡੀਆ ਦੇ ਨਿਰਦੇਸ਼ਕ ਅਨੁਜ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ Poco X3 GT ਭਾਰਤੀ ਬਾਜ਼ਾਰ ’ਚ ਲਾਂਚ ਨਹੀਂ ਹੋਵੇਗਾ। ਹਾਲ ਹੀ ’ਚ Poco X3 GT ਨੂੰ ਮਲੇਸ਼ੀਆ ਅਤੇ ਵਿਅਤਨਾਮ ’ਚ ਲਾਂਚ ਕੀਤਾ ਗਿਆ ਹੈ। ਇਹ ਰੈੱਡਮੀ ਨੋਟ 10 ਪ੍ਰੋ 5ਜੀ ਦਾ ਰੀਬ੍ਰਾਂਡ ਵਰਜ਼ਨ ਮੰਨਿਆ ਜਾਂਦਾ ਹੈ ਜਿਸ ਨੂੰ ਮਈ ਮਹੀਨੇ ’ਚ ਚੀਨ ’ਚ ਲਾਂਚ ਕੀਤਾ ਗਿਆ ਸੀ। ਇਹ ਮੀਡੀਆਟੈੱਕ ਡਾਈਮੈਂਸ਼ਨ 100 SoC ਨਾਲ ਸੰਚਾਲਿਤ ਹੈ ਅਤੇ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। 

Poco X3 GT ਭਾਰਤ ’ਚ ਕਿਉਂ ਨਹੀਂ ਹੋਵੇਗਾ ਲਾਂਚ
ਅਨੁਜ ਸ਼ਰਮਾ ਨੇ ਟਵਿਟਰ ’ਤੇ ਐਲਾਨ ਕੀਤਾ ਹੈ ਕਿ Poco X3 GT ਭਾਰਤ ’ਚ ਲਾਂਚ ਨਹੀਂ ਹੋਵੇਗਾ ਅਤੇ ਦੱਸਿਆ ਕਿ ਅਜਿਹਾ ਕਿਉਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ Poco F3 GT ਅਤੇ Poco X3 GT ਫੋਨ ਆਪਣੇ ਪੋਲਟਫੋਲੀਓ ’ਚ ਪਹਿਲਾਂ ਤੋਂ ਹੀ ਨਵੇਂ ਹਨ। ਪੋਕੋ ਦੀ ਟੀਮ ਆਪਣੇ ਗਾਹਕਾਂ ਲਈ ਪੋਰਟਫੋਲੀਓ ’ਚ ਕੋਈ ਭਰਮ ਨਹੀਂ ਜੋੜਨਾ ਚਾਹੁੰਦੀ ਅਤੇ ਇਸ ਲਈ ਭਾਰਤੀ ਬਾਜ਼ਾਰ ’ਚ Poco X3 GT ਨੂੰ ਲਾਂਚ ਨਹੀਂ ਕਰੇਗੀ। ਸ਼ਰਮਾ ਨੇ ਟਵਿਟਰ ’ਤੇ ਦੱਸਿਆ ਕਿ ਭਵਿੱਖ ’ਚ ਕੰਪਨੀ ਦੀਆਂ ਦੇਸ਼ ਲਈ ਵੱਡੀਆਂ ਯੋਜਨਾਵਾਂ ਹਨ ਪਰ Poco X3 GT ਉਨ੍ਹਾਂ ਦਾ ਹਿੱਸਾ ਨਹੀਂ ਹੈ। 


Rakesh

Content Editor

Related News