ਇਸ ਦਿਨ ਭਾਰਤ ’ਚ ਲਾਂਚ ਹੋ ਰਿਹੈ ਬੇਹੱਦ ਸਸਤਾ 5ਜੀ ਸਮਾਰਟਫੋਨ
Wednesday, Jun 02, 2021 - 12:02 PM (IST)
ਗੈਜੇਟ ਡੈਸਕ– Poco M3 Pro 5G ਨੂੰ ਭਾਰਤੀ ਬਾਜ਼ਾਰ ’ਚ 8 ਜੂਨ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਹ ਪੁਸ਼ਟੀ ਕਰ ਦਿੱਤੀ ਹੈ ਕਿ Poco M3 Pro 5G ਨੂੰ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ’ਤੇ ਉਪਲੱਬਧ ਕਰਵਾਇਆ ਜਾਵੇਗਾ। ਇਹ ਫੋਨ Poco M3 ਦਾ ਅਪਗ੍ਰੇਡਿਡ ਵਰਜ਼ਨ ਦੱਸਿਆ ਜਾ ਰਿਹਾ ਹੈ ਜਿਸ ਨੂੰ ਇਸ ਸਾਲ ਫਰਵਰੀ ’ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕੰਪਨੀ ਦੇ ਭਾਰਤ ਦੇ ਪੋਰਟਫੋਲੀਓ ’ਚ ਪਹਿਲਾ 5ਜੀ ਫੋਨ ਹੈ। ਦੱਸ ਦੇਈਏ ਕਿ ਫਲਿਪਕਾਰਟ ਐਪ ’ਤੇ Poco M3 Pro 5G ਦੀ ਲਾਂਚ ਤਾਰੀਖ਼ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਫੋਨ ਨੂੰ ਪਿਛਲੇ ਮਹੀਨੇ ਗਲੋਬਲੀ ਲਾਂਚ ਕੀਤਾ ਗਿਆ ਹੈ। ਤਾਂ ਆਓ ਜਾਣਦੇ ਹਾਂ ਇਸ ਫੋਨ ਦੀ ਕੀਮਤ ਅਤੇ ਫੀਚਰਜ਼ ਬਾਰੇ।
Poco M3 Pro 5G ਦੀ ਕੀਮਤ
ਇਸ ਦੀ ਸ਼ੁਰੂਆਤੀ ਕੀਮਤ EUR 159 (ਕਰੀਬ 14,100 ਰੁਪਏ) ਹੈ। ਇਹ ਕੀਮਤ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦੀ ਹੈ। ਉਥੇ ਹੀ ਇਸ ਦੇ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ EUR 179 (ਕਰੀਬ 15,900 ਰੁਪਏ) ਹੈ। ਇਸ ਨੂੰ ਕੂਲ ਬਲਿਊ, ਪਾਵਰ ਬਲੈਕ ਅਤੇ ਪੋਕੋ ਯੈਲੋ ਰੰਗ ’ਚ ਖ਼ਰੀਦਿਆ ਜਾ ਸਕੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ’ਚ ਇਸ ਫੋਨ ਨੂੰ ਲਗਭਗ ਇਸੇ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ।
Poco M3 Pro 5G ਦੇ ਫੀਚਰਜ਼
Poco M3 Pro 5G MIUI 12 ’ਤੇ ਆਧਾਰਿਤ ਐਂਡਰਾਇਡ 11 ’ਤੇ ਕੰਮ ਕਰੇਗਾ। ਇਸ ਵਿਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਹੋਲ-ਪੰਚ ਡਿਸਪਲੇਅ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 1080x2400 ਹੈ। ਇਸ ਦਾ ਰਿਫ੍ਰੈਸ਼ ਰੇਟ 90Hz ਹੈ। ਇਹ ਫੋਨ ਮੀਡੀਆਟੈੱਕ ਡਾਇਮੈਂਸਿਟੀ 700 ਪ੍ਰੋਸੈਸਰ ਅਤੇ 6 ਜੀ.ਬੀ. ਤਕ ਦੀ ਰੈਮ ਨਾਲ ਲੈਸ ਹੈ। ਇਸ ਵਿਚ ਸਟੋਰੇਜ 128 ਜੀ.ਬੀ. ਤਕ ਮਿਲੇਗੀ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ, ਦੂਜਾ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ, ਤੀਜਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਫੋਨ ’ਚ 8 ਮੈਗਾਪਿਕਸਲ ਦਾ ਸੈਲਫੀ ਸੈਂਸਰ ਮੌਜੂਦ ਹੈ।
ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 5000mAh ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦਾ ਹੈ। ਇਸ ਵਿਚ ਸਾਈਡ-ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਨਾਲ ਹੀ ਏ.ਆਈ. ਫੇਸ ਅਨਲਾਕ ਫੀਚਰ ਵੀ ਮੌਜੂਦ ਹੈ। ਕੁਨੈਕਟੀਵਿਟੀ ਲਈ ਫੋਨ ’ਚ ਡਿਊਲ-ਸਿਮ ਸੁਪੋਰਟ ਮੌਜੂਦ ਹੈ। ਕੁਨੈਕਟੀਵਿਟੀ ਲਈ ਫੋਨ ’ਚ 5ਜੀ, ਐੱਨ.ਐੱਫ.ਸੀ., ਡਿਊਲ-ਬੈਂਡ ਵਾਈ-ਫਾਈ, ਬਲੂਟੂਥ 5.1, 3.5mm ਆਡੀਓ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ।