ਭਾਰਤ ’ਚ 9 ਮਹੀਨਿਆਂ ’ਚ 20 ਲੱਖ ਲੋਕਾਂ ਨੇ ਖ਼ਰੀਦਿਆ ਇਹ ਸਮਾਰਟਫੋਨ, ਕੀਮਤ 7,999 ਰੁਪਏ ਤੋਂ ਸ਼ੁਰੂ

08/04/2021 4:14:20 PM

ਗੈਜੇਟ ਡੈਸਕ– ਪੋਕੋ ਇੰਡੀਆ ਨੇ ਪਿਛਲੇ ਸਾਲ ਅਕਤੂਬਰ ’ਚ Poco C3 ਨੂੰ ਭਾਰਤ ’ਚ ਲਾਂਚ ਕੀਤਾ ਸੀ। ਪੋਕੋ ਸੀ3 ਕਿਫਾਇਤੀ ਸਮਾਰਟਫੋਨ ਹੈ ਜਿਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਫੋਨ ਦੇ ਨਾਂ ਇਕ ਪ੍ਰਾਪਤੀ ਜੁੜੀ ਹੈ ਅਤੇ ਉਹ ਇਹ ਹੈ ਕਿ ਸਿਰਫ 9 ਮਹੀਨਿਆਂ ’ਚ ਪੋਕੋ ਸੀ3 ਦੀਆਂ ਦੋ ਮਿਲੀਅਨ (ਕਰੀਬ 20 ਲੱਖ ਇਕਾਈਆਂ) ਵਿਕੀਆਂ ਹਨ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਹੁਣ ਤਕ ਪੋਕੋ ਸੀ3 ਨੂੰ 20 ਲੱਖ ਲੋਕਾਂ ਨੇ ਖਰੀਦਿਆ ਹੈ। 

Poco C3 ਦੀ ਕੀਮਤ
ਪੋਕੋ ਸੀ3 ਦੀ ਭਾਰਤ ’ਚ ਸ਼ੁਰੂਆਤੀ ਕੀਮਤ 7,499 ਰੁਪਏ ਹੈ। ਇਸ ਕੀਮਤ ’ਚ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਉਥੇ ਹੀ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 8,999 ਰੁਪਏ ਹੈ। ਫੋਨ ਨੂੰ ਆਫਲਾਈਨ ਸਟੋਰ ਤੋਂ ਇਲਾਵਾ ਫਲਿਪਕਾਰਟ ਤੋਂ ਵੀ ਖਰੀਦਿਆ ਜਾ ਸਕਦਾ ਹੈ। 

 

Poco C3 ਦੇ ਫੀਚਰਜ਼
ਡਿਸਪਲੇਅ        - 6.53 ਇੰਚ ਦੀ ਐੱਚ.ਡੀ. ਪਲੱਸ
ਪ੍ਰੋਸੈਸਰ        - ਮੀਡੀਆਟੈੱਕ ਹੀਲੀਓ ਜੀ35
ਰੈਮ        - 3GB/4GB
ਸਟੋਰੇਜ        - 32GB/64GB
ਓ.ਐੱਸ.        - ਐਂਡਰਾਇਡ 10 ’ਤੇ ਅਧਾਰਿਤ MIUI 12
ਰੀਅਰ ਕੈਮਰਾ        - 13MP (ਪ੍ਰਾਈਮਰੀ) + 2MP (ਡੈਪਥ ਸੈਂਸਰ) + 2MP (ਮੈਕ੍ਰੋ ਸੈਂਸਰ)
ਫਰੰਟ ਕੈਮਰਾ        - 5MP
ਬੈਟਰੀ        - 5,000mAh
ਕੁਨੈਕਟੀਵਿਟੀ        - 4G, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੂ 5.0, ਜੀ.ਪੀ.ਐੱਸ., ਗਲੋਨਾਸ, 3.5mm ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ


Rakesh

Content Editor

Related News