ਮੋਦੀ ਅੱਜ ਲਾਂਚ ਕਰਨਗੇ 'ਮੈਂ ਨਹੀਂ ਹਮ' ਐਪ
Wednesday, Oct 24, 2018 - 02:25 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ''ਮੈਂ ਨਹੀਂ ਹਮ'' ਪੋਰਟਲ ਐਪ ਨੂੰ ਲਾਂਚ ਕਰਨਗੇ ਤੇ ਇਸ ਦੌਰਾਨ ਉਹ ਸੂਚਨਾ ਤਕਨੀਕੀ ਤੇ ਇਲੈਕਟ੍ਰਾਨਿਕ ਨਿਰਮਾਣ ਪੇਸ਼ੇਵਰਾਂ ਨਾਲ ਚਰਚਾ ਕਰਨਗੇ। ਇਹ ਪੋਰਟਲ 'ਸੈਲਫ4ਸੋਸਾਇਟੀ' ਦੇ ਥੀਮ 'ਤੇ ਕੰਮ ਕਰਦਾ ਹੈ ਤੇ ਇਸ ਨਾਲ ਆਈ.ਟੀ. ਪੇਸ਼ੇਵਰਾਂ ਤੇ ਸੰਗਠਨਾਂ ਨੂੰ ਸਾਮਾਜਿਕ ਸਰੋਕਾਰ ਦੀ ਦਿਸ਼ਾ 'ਚ ਕੰਮ ਕਰਨ ਲਈ ਇਕ ਮੰਚ ਮਿਲੇਗਾ। ਇਸ ਦੇ ਜ਼ਰੀਏ ਸਮਾਜ 'ਚ ਕਮਜ਼ੋਰ ਵਰਗ ਨੂੰ ਤਕਨੀਕੀ ਦਾ ਪ੍ਰਯੋਗ ਕਰ ਸੇਵਾ 'ਚ ਮਦਦ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸ ਨਾਲ ਸਮਾਜ ਹਿੱਤ 'ਚ ਕੰਮ ਕਰਨ ਪ੍ਰਤੀ ਉਤਸ਼ਾਹਿਤ ਲੋਕਾਂ ਦੀ ਹਿੱਸੇਦਾਰੀ ਵਧ ਸਕੇਗੀ। ਇਸ ਦੇ ਲਾਂਚ ਮੌਕੇ 'ਤੇ ਮੋਦੀ ਉਦਯੋਗ ਪ੍ਰਮੁੱਖਾਂ ਨੂੰ ਮਿਲਣਗੇ। ਇਸ ਦੌਰਾਨ ਉਹ ਆਈ.ਟੀ. ਪੇਸ਼ੇਵਰਾਂ, ਆਈ.ਟੀ. ਕਰਮਚਾਰੀਆਂ ਤੇ ਇਲੈਕਟ੍ਰੋਨਿਕ ਨਿਰਮਾਣ ਸੰਗਠਨਾਂ ਨੂੰ ਵੀ ਸੰਬੋਧਿਤ ਕਰਨਗੇ। ਉਹ ਟਾਊਨ ਹਾਲ ਦੀ ਤਰਜ 'ਤੇ ਚਰਚਾ ਕਰਨਗੇ। ਇਸ 'ਚ ਦੇਸ਼ ਦੇ ਕਰੀਬ 100 ਥਾਵਾਂ 'ਤੇ ਆਈ.ਟੀ. ਤੇ ਇਲੈਕਟ੍ਰੋਨਿਕ ਨਿਰਮਾਣ ਪੇਸ਼ੇਵਰਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਸੰਬੋਧਿਤ ਕਰਨਗੇ।