PlayStation 5 ਦੀ ਭਾਰਤ ’ਚ ਕੀਮਤ ਦਾ ਹੋਇਆ ਖੁਲਾਸਾ, ਅਗਲੇ ਮਹੀਨੇ ਹੋਵੇਗਾ ਲਾਂਚ

10/19/2020 2:13:35 PM

ਗੈਜੇਟ ਡੈਸਕ– ਸੋਨੀ ਦਾ ਨਵਾਂ ਗੇਮਿੰਗ ਕੰਸੋਲ ਪਲੇਅ ਸਟੇਸ਼ਨ 5 ਯਾਨੀ ਪੀ.ਐੱਸ. 5 ਅਗਲੇ ਮਹੀਨੇ ਭਾਰਤ ’ਚ ਲਾਂਚ ਹੋਣ ਵਾਲਾ ਹੈ। ਲਾਂਚਿੰਗ ਤੋਂ ਪਹਿਲਾਂ ਹੀ ਇਸ ਗੇਮਿੰਗ ਡਿਵਾਈਸ ਦੀ ਕੀਮਤ ਦਾ ਖੁਲਾਸਾ ਹੋ ਗਿਆ ਹੈ। ਇਹ ਜਾਣਕਾਰੀ ਕੰਪਨੀ ਨੇ ਖੁਦ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਲੇਅ ਸਟੇਸ਼ਨ 4 ਨੂੰ ਗਲੋਬਲ ਬਾਜ਼ਾਰ ’ਚ ਉਤਾਰਿਆ ਗਿਆ ਸੀ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। 

PlayStation 5 ਦੀ ਲਾਂਚਿੰਗ
ਪਲੇਅ ਸਟੇਸ਼ਨ 5 ਗੇਮਿੰਗ ਕੰਸੋਲ 12 ਨਵੰਬਰ ਨੂੰ ਉੱਤਰੀ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਜਪਾਨ, ਸਿੰਗਾਪੁਰ ਅਤੇ ਦੱਖਣ ਕੋਰੀਆ ’ਚ ਲਾਂਚ ਹੋਵੇਗਾ। ਜਦਕਿ ਇਸ ਡਿਵਾਈਸ ਨੂੰ 19 ਨਵੰਬਰ ਨੂੰ ਭਾਰਤ ਸਮੇਤ ਹੋਰ ਦੇਸ਼ਾਂ ’ਚ ਪੇਸ਼ ਕੀਤਾ ਜਾਵੇਗਾ। 

PlayStation 5 ਦੀ ਕੀਮਤ
ਪਲੇਅ ਸਟੇਸ਼ਨ 5 ਸਾਲਿਡ-ਸਟੇਟ ਡ੍ਰਾਈਵ SSD ਅਤੇ ਡਿਜੀਟਲ ਐਡੀਸ਼ਨ ਮਾਡਲ ’ਚ ਉਪਲੱਬਧ ਹੈ। ਇਸ ਦੇ SSD ਮਾਡਲ ਦੀ ਕੀਮਤ 49,999 ਰੁਪਏ ਅਤੇ ਡਿਜੀਟਲ ਐਡੀਸ਼ਨ ਮਾਡਲ ਦੀ ਕੀਮਤ 39,990 ਰੁਪਏ ਹੈ। ਫਿਲਹਾਲ, ਇਸ ਗੇਮਿੰਗ ਕੰਸੋਲ ਦੀ ਅਧਿਕਾਰਤ ਲਾਂਚਿੰਗ ਅਤੇ ਵਿਕਰੀ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ। 

PS5 ਨਾਲ ਮਿਲਣ ਵਾਲੀ ਐਕਸੈਸਰੀਜ਼ ਦੀ ਕੀਮਤ

- DualSense Wireless Controller - 5,990 ਰੁਪਏ
- HD Camera - 5,190 ਰੁਪਏ
- PULSE 3D Wireless Headset - 8,590 ਰੁਪਏ
- Media Remote - 2,590 ਰੁਪਏ
- DualSense Charging Station - 2,590 ਰੁਪਏ

PS5 ਨਾਲ ਮਿਲਣ ਵਾਲੀਆਂ ਗੇਮਾਂ ਦੀ ਕੀਮਤ

- Demon's Souls - 4,999 ਰੁਪਏ
- Destruction Allstars - 4,999 ਰੁਪਏ
- Marvel Spiderman Miles Morales - Ultimate Edition - 4,999 ਰੁਪਏ
- Sackboy A Big Adventure - 3,999 ਰੁਪਏ
- Marvel Spiderman: Miles Morales - 3,999 ਰੁਪਏ

PS5 ਦੇ ਫੀਚਰਜ਼
ਸੋਨੀ ਨੇ ਪੀ.ਐੱਸ.5 ਗੇਮਿੰਗ ਕੰਸੋਲ ’ਚ 8-ਕੋਰ AMD Zen 2 ਸੀ.ਪੀ.ਯੂ. ਦਿੱਤਾ ਹੈ। ਇਸ ਦੇ ਨਾਲ ਹੀ ਡਿਵਾਈਸ ’ਚ 825 ਜੀ.ਬੀ. ਦੀ ਸਾਲਿਡ ਸਟੇਟ ਡ੍ਰਾਈਵ ਯਾਨੀ SSD ਅਤੇ 16 ਜੀ.ਬੀ. ਦੀ ਸਿਸਟਮ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਗੇਮਿੰਗ ਕੰਸੋਲ ਰੀਅਲ-ਟਾਈਮ ਰੇਅ ਟ੍ਰੇਸਿੰਗ ਨਾਲ 4ਕੇ ਅਤੇ 8ਕੇ ਗ੍ਰਾਫਿਕਸ ਨੂੰ ਸੁਪੋਰਟ ਕਰਦਾ ਹੈ। 

PS5 ਦੇ ਹੋਰ ਫੀਚਰਜ਼
ਕੰਪਨੀ ਨੇ ਪੇਲਅ ਸਟੇਸ਼ਨ 5 ਗੇਮਿੰਗ ਕੰਸੋਲ ’ਚ ਬਿਹਤਰ ਸਾਊਂਡ ਲਈ 3D tempest ਆਡੀਓ ਸਿਸਟਮ ਦਿੱਤਾ ਹੈ। ਹੋਰ ਫੀਚਰਜ ਦੀ ਗੱਲ ਕਰੀਏ ਤਾਂ ਪੀ.ਐੱਸ. 5 ਦਾ ਆਪਟਿਕਲ ਡ੍ਰਾਈਵ ਮਾਡਲ 4K Blu-Ray ਡਿਸਕ ਗੇਮ ਨੂੰ ਸੁਪੋਰਟ ਕਰਦਾ ਹੈ, ਜਦਕਿ ਡਿਜੀਟਲ ਮਾਡਲ ਦੇ ਯੂਜ਼ਰਸ ਪਲੇਅ ਸਟੇਸ਼ਨ ਸਟੋਰ ਤੋਂ ਗੇਮ ਡਾਊਨਲੋਡ ਕਰਕੇ ਹੀ ਖੇਡ ਸਕਦੇ ਹਨ। ਇਹ ਮਾਡਲ 4K Blu-Ray ਡਿਸਕ ਸੁਪੋਰਟ ਨਹੀਂ ਕਰਦਾ ਕਿਉਂਕਿ ਇਸ ਵਿਚ ਆਪਟਿਕਲ ਡ੍ਰਾਈਵਰ ਨਹੀਂ ਦਿੱਤੀ ਗਈ। 


Rakesh

Content Editor

Related News