Plantronics ਨੇ ਭਾਰਤ ''ਚ ਲਾਂਚ ਕੀਤੀ ਨਵੀਂ ਵਾਇਰਲੈੱਸ ਹੈੱਡਸੈੱਟ ਸੀਰੀਜ਼

10/11/2018 1:37:32 PM

ਗੈਜੇਟ ਡੈਸਕ- ਆਡੀਓ ਤੇ ਕੰਮਿਊਨਿਕੇਸ਼ਨ ਉਦਯੋਗ 'ਚ ਆਗੂ ਪਲਾਂਟਰੋਨਿਕਸ ਨੇ ਭਾਰਤ 'ਚ ਤਿਓਹਾਰਾਂ ਦੀ ਸ਼ੁਰੂਆਤ ਦੇ ਮੌਕੇ 'ਤੇ ਪ੍ਰੋਡਕਟਸ ਦੀ ਨਵੀਂ ਸੀਰੀਜ਼ ਬੈਕਬੀਟ ਫਿੱਟ ਤੇ ਬੈਕਬੀਟ ਗੋ ਪੇਸ਼ ਕੀਤੀ ਹੈ। ਸੰਗੀਤ ਹੋਵੇਂ ਜਾਂ ਫੋਨ ਕਾਲ, ਇਹ ਪ੍ਰੋਡਕਟਸ ਗਾਹਕਾਂ ਨੂੰ ਆਡੀਓ ਦਾ ਬਿਹਤਰੀਨ ਅਨੁਭਵ ਪ੍ਰਦਾਨ ਕਰਦੇ ਹਨ।

ਬੈਕਬੀਟ ਫਿੱਟ 2100 ਤੇ 3100-ਪਲਾਂਟ੍ਰੋਨਿਕਸ ਨੇ ਵਾਇਰਲੈੱਸ ਸਪੋਰਟਸ ਈਅਰ ਬਡ ਪੇਸ਼ ਕੀਤੇ ਹਨ, ਜੋ ਕਿਫ਼ਾਇਤੀ ਕੀਮਤਾਂ 'ਤੇ ਬਿਤਹਰੀਨ ਰੰਗਾਂ, ਸਟਾਈਲ ਦਾ ਸ਼ਾਨਦਾਰ ਮਿਕਸਚਰ ਹੈ ਤੇ ਯੂਜ਼ਰਸ ਨੂੰ ਸਸੁਰੱਖਿਅਤ ਤੇ ਆਰਾਮਦਾਈਕ ਅਹਿਸਾਸ ਦਿੰਦੇ ਹਨ। ਵਾਇਰਲੈੱਸ ਈਅਰਬਡ ਬੇਹੱਦ ਟਿਕਾਉ ਤੇ ਵਾਟਰਪਰੂਫ ਵੀ ਹਨ।

PunjabKesari
ਬੈਕਬੀਟ ਫਿੱਟ 350-ਇਹ ਵਾਇਰਲੈੱਸ ਸਪੋਰਟਸ ਈਅਰਬਡ ਬੇਹੱਦ ਹਲਕੇ ਹਨ ਤੇ ਵਰਕਆਊਟ ਦੇ ਦੌਰਾਨ ਬਹੁਤ ਆਰਾਮਦਾਇਕ ਅਹਿਸਾਸ ਦਿੰਦੇ ਹਨ।

PunjabKesari
ਬੈਕਬੀਟ ਗੋ 810- ਇਹ ਸ਼ਾਨਦਾਰ ਹੈਡਫੋਨ 22 ਘੰਟੇ ਤੱਕ ਦਾ ਲਿਸਨਿੰਗ ਟਾਈਮ ਦਿੰਦੇ ਹਨ ਤਾਂ ਹੁਣ ਤੁਸੀਂ ਚਾਹੋ ਕਿਤੇ ਵੀ ਜਾਓ ਆਪਣੇ ਨਾਲ ਇਨ੍ਹਾਂ ਨੂੰ ਲੈ ਕੇ ਜਾ ਸਕਦੇ ਹੋ ਤੇ ਸ਼ਾਨਦਾਰ ਆਡੀਓ ਦਾ ਅਨੁਭਵ ਪਾ ਸਕਦੇ ਹੋ।

PunjabKesari  ਬੈਕਬੀਟ ਗੋ ਦਾ ਹਰ ਨਵਾਂ ਪ੍ਰੋਡਕਟ ਬੇਹੱਦ ਆਰਾਮਦਾਈਕ ਤੇ ਸਹਿਜ ਹੈ, ਜੋ ਕਿਫ਼ਾਇਤੀ ਕੀਮਤਾਂ 'ਤੇ ਆਡੀਓ ਦਾ ਸ਼ਾਨਦਾਰ ਅਨੁਭਵ ਪ੍ਰਦਾਨ ਕਰਦਾ ਹੈ।  

ਕੀਮਤ ਤੇ ਉਪਲਬੱਧਤਾ:
ਇਹ ਪ੍ਰੋਡਕਟ ਦੇਸ਼ ਭਰ 'ਚ ਰਾਸ਼ੀ ਪਰਿਫਰਲਸ ਦੇ ਆਥਰਾਈਜ਼ਡ ਰਿਟੇਲਰਸ ਦੇ ਕੋਲ ਉਪਲੱਬਧ ਹਨ। ਆਕਰਸ਼ਕ ਰੰਗਾਂ 'ਚ ਉਪਲੱਬਧ ਇਸ ਪ੍ਰੋਡਕਟਸ ਦੀ ਕੀਮਤ ਹੈ :
• ਬੈਕਬੀਟ ਫਿੱਟ 2100 - 8100 ਰੁ, ਬਲੈਕ, ਗ੍ਰੇ, ਬਲੂ, ਲਾਵਾ ਬਲੈਕ ਕਲਰ
• ਬੈਕਬੀਟ ਫਿੱਟ 3100 - 11990 ਰੁ, ਬਲੈਕ ਤੇ ਗ੍ਰੇ ਕਲਰ
• ਬੈਕਬੀਟ ਫਿੱਟ 350   - 6490 ਰੁ, ਬਲੈਕ/ਗ੍ਰੇ, ਗਰੇ/ਬੋਨ ਤੇ ਗ੍ਰੇ/ਬਲੂ ਕਲਰ
• ਬੈਕਬੀਟ ਗੋ 810      - 11990 ਰੁ, ਗ੍ਰੇਫਾਈਟ ਬਲੈਕ, ਨੇਵੀ ਬਲੂ ਅਤੇ ਬੋਨ ਵਾਈਟ ਕਲਰ


Related News