ਪਹਿਲਾ ਇਲੈਕਟ੍ਰਿਕ ਸਕੂਟਰ, ਅਗਲੇ ਸਾਲ ਤੱਕ ਹੋਵੇਗਾ ਲਾਂਚ

Monday, Nov 14, 2016 - 05:23 PM (IST)

ਪਹਿਲਾ ਇਲੈਕਟ੍ਰਿਕ ਸਕੂਟਰ, ਅਗਲੇ ਸਾਲ ਤੱਕ ਹੋਵੇਗਾ ਲਾਂਚ

ਜਲੰਧਰ - ਦੋਪਹਿਆ ਵਾਹਨ ਨਿਰਮਾਤਾ ਕੰਪਨੀ Piaggio ਨੇ ਵਿਅਸਤ ਸ਼ਹਿਰ ''ਚ ਆਵਾਜਾਈ ਕਰਨ ਲਈ ਪਹਿਲਾ ਇਲੈਕਟ੍ਰਿਕ ਸਕੂਟਰ ਬਣਾਇਆ ਹੈ ਜਿਨੂੰ ਕੰਪਨੀ ਨੇ Vespa ਨਾਮ ਦਿੱਤਾ ਹੈ। ਇਸ ਨੂੰ ਇਟਲੀ ਦੇ ਸ਼ਹਿਰ Milan ''ਚ ਹੋ ਰਹੇ EICMA ਇਵੈਂਟ ''ਚ ਪੇਸ਼ ਕੀਤਾ ਗਿਆ ਹੈ। 

 

ਕੰਪਨੀ ਦਾ ਕਹਿਣਾ ਹੈ ਕਿ ਇਸ ''ਚ ਜੋ ਇਲੈਕਟ੍ਰਿਕ ਮੋਟਰ ਲਗਾਈ ਗਈ ਹੈ, ਉਸ ਨੂੰ 1970 ਚ ਤਿਆਰ ਕੀਤੀ ਗਈ ਮੋਟਰ ਦੇ ਕਾਂਸੈਪਟ ''ਤੇ ਤਿਆਰ ਕੀਤਾ ਗਿਆ ਹੈ। ਇਸਦੇ ਇਲਾਵਾ ਇਸ ''ਚ ਲੇਟੈਸਟ ਇਲੈਕਟ੍ਰਿਕ ਟੈਕਨਾਲੋਜੀ ਦਾ ਯੂਜ਼ ਕੀਤਾ ਹੈ ਜਿਸ ''ਚ ਕੁਨੈੱਕਟੀਵਿਟੀ ਆਪਸ਼ਨਸ ਵੀ ਮੌਜੂਦ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਪ੍ਰੋਡਕਸ਼ਨ ਸਾਲ 2017 ਦੀ ਦੂਜੀ ਛਮਾਹੀ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।


Related News