Auto Expo 2020: Piaggio ਲਿਆਈ ਕਾਲਿੰਗ ਫੀਚਰ ਵਾਲਾ ਇਲੈਕਟ੍ਰਿਕ ਸਕੂਟਰ

Thursday, Feb 06, 2020 - 12:56 PM (IST)

Auto Expo 2020: Piaggio ਲਿਆਈ ਕਾਲਿੰਗ ਫੀਚਰ ਵਾਲਾ ਇਲੈਕਟ੍ਰਿਕ ਸਕੂਟਰ

ਆਟੋ ਡੈਸਕ– ਆਟੋ ਐਕਸਪੋ 2020 ਦੇ ਦੂਜੇ ਦਿਨ ਪਿਆਜੀਓ ਇੰਡੀਆ ਨੇ ਦੋ ਨਵੇਂ ਸਕੂਟਰ ਪੇਸ਼ ਕੀਤੇ ਹਨ। ਕੰਪਨੀ ਨੇ ਪੈਟਰੋਲ ਇੰਜਣ ਵਾਲੇ Aprillia SXR 160 ਸਕੂਟਰ ਦੇ ਨਾਲ ਇਲੈਕਟ੍ਰਿਕ ਸਕੂਟਰ Vespa Elettrica ਪੇਸ਼ ਕੀਤਾ ਹੈ। ਅਪਰੀਲੀਆ SXR 160 ਦੀ ਬੁਕਿੰਗ ਅਗਸਤ 2020 ’ਚ ਸ਼ੁਰੂ ਹੋਵੇਗੀ। ਇਸ ਦੀ ਲਾਂਚਿੰਗ ਤੀਜੀ ਤਿਮਾਹੀ ’ਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਇਕ ਫੁਲੀ ਇਲੈਕਟ੍ਰਿਕ ਸਕੂਟਰ ਲਿਆਈ ਹੈ ਜਿਸ ਵਿਚ ਕਾਲਿੰਗ ਵਰਗੇ ਕਈ ਖਾਸ ਫੀਚਰਜ਼ ਦਿੱਤੇ ਗਏ ਹਨ। 

Aprillia SXR 160 ਦੇ ਫੀਚਰਜ਼

PunjabKesari
ਇਹ ਸਕੂਟਰ ਦੋ ਇੰਜਣ ਆਪਸ਼ਨ 160 ਸੀਸੀ ਅਤੇ 125 ਸੀਸੀ ’ਚ ਆਏਗਾ। ਦੋਵੇਂ ਹੀ ਬੀ.ਐੱਸ.-6 ਕੰਪਲਾਇੰਟ ਇੰਜਣ ਹਨ। ਇਸ ਵਿਚ ਐੱਲ.ਈ.ਡੀ. ਟਵਿਨ ਹੈੱਡਲਾਈਟ ਅਤੇ ਟੇਲ ਲਾਈਟਸ ਦਿੱਤੀਆਂ ਗਈਆਂ ਹਨ। ਸਕੂਟਰ ’ਚ ਯੂ.ਐੱਸ.ਬੀ. ਚਾਰਜਿੰਗ ਦਾ ਆਪਸ਼ਨ ਵੀ ਹੈ। ਇਸ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਮਾਈਲੇਜ ਇੰਡੀਕੇਟਰ ਦੇ ਨਾਲ ਆਉਂਦਾ ਹੈ। ਇਹ ਸਕੂਟਰ ਐਂਟੀ ਲਾਕ ਬ੍ਰੇਕਿੰਗ ਸਿਸਟਮ (ਏ.ਬੀ.ਐੱਸ.) ਅਤੇ ਡਿਸਕ ਬ੍ਰੇਕ ਦੇ ਨਾਲ ਆਉਂਦਾ ਹੈ। ਸਕੂਟਰ ’ਚ 12 ਇੰਚ ਦੇ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਅਪਰੀਲੀਆ SXR 160 ਚਾਰ ਰੰਗਾਂ- ਰੈੱਡ, ਬਲਿਊ, ਵਾਈਟ ਅਤੇ ਬਲੈਕ ’ਚ ਮਿਲੇਗਾ। 

ਸਿੰਗਲ ਚਾਰਜ ’ਚ 100km ਚੱਲੇਗਾ Vespa Elettrica 

PunjabKesari
ਕੰਪਨੀ ਨੇ ਇਕ ਹੋਰ ਸਕੂਟਰ Vespa Elettrica ਪੇਸ਼ ਕੀਤਾ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਖਾਸ ਗੱਲ ਹੈ ਕਿ ਇਹ ਸਿੰਗਲ ਚਾਰਜ ’ਚ 100 ਕਿਲੋਮੀਟਰ ਤਕ ਚੱਲ ਜਾਂਦਾ ਹੈ। ਇਸ ਵਿਚ ਫਰੰਟ ’ਤੇ ਡਿਸਕ ਅਤੇ ਪਿੱਛੇ ਡਰੱਮ ਬ੍ਰੇਕ ਮਿਲਦੇ ਹਨ। ਪਾਵਰ ਮੋਡ ’ਚ ਇਸ ਦੀ ਟਾਪ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਹੈ। ਉਥੇ ਹੀ ਈਕੋ ਮੋਡ ’ਚ ਇਸ ਦੀ ਟਾਪ ਸਪੀਡ 45 ਕਿਲੋਮੀਟਰ ਪ੍ਰਤੀ ਘੰਟਾ ਦੀ ਹੋ ਜਾਂਦੀ ਹੈ। ਇਸ ਨੂੰ ਫੁਲ ਚਾਰਜ ਹੋਣ ’ਚ 3.5 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਸਕੂਟਰ ’ਚ ਬਲੂਟੁੱਥ ਕੁਨੈਕਟੀਵਿਟੀ ਦਾ ਫੀਚਰ ਵੀ ਦਿੱਤਾ ਗਿਆ ਹੈ। ਇਸ ਨਾਲ ਤੁਸੀਂ ਆਪਣਾ ਸਮਾਰਟਫੋਨ ਕੁਨੈਕਟ ਕਰ ਸਕਦੇ ਹੋ ਅਤੇ ਮਿਊਜ਼ਿਕ ਤੇ ਕਾਲਿੰਗ ਵਰਗੀਆਂ ਸੁਵਿਧਾਵਾਂ ਦਾ ਫਾਇਦਾ ਚੁੱਕ ਸਕਦੇ ਹੋ। ਇਸ ਵਿਚ ਫੁਲੀ ਡਿਜੀਟਲ ਇੰਸਟਰੀਮੈਂਟ ਕਲੱਸਟਰ ਮਿਲਦਾ ਹੈ, ਜਿਸ ’ਤੇ ਤੁਹਾਨੂੰ ਨੋਟੀਫਿਕੇਸ਼ਨ ਦਿਖਾਈ ਦਿੰਦੇ ਹਨ। 


Related News