ਗੂਗਲ ਫੋਟੋਜ਼ ਐਪ ''ਚ ਆਇਆ ਨਵਾਂ ਫੀਚਰ
Tuesday, Oct 25, 2016 - 05:05 PM (IST)
.jpg)
ਜਲੰਧਰ : ਗੂਗਲ ਆਪਣੇ ਫੋਟੋ ਐਪ ''ਚ ਕੋਈ ਨਹੀਂ ਕੋਈ ਬਦਲਾਵ ਕਰਦਾ ਰਹਿੰਦਾ ਹੈ ਅਤੇ ਇਕ ਵਾਰ ਫਿਰ ਗੂਗਲ ਫੋਟੋਜ਼ ਐਪ ''ਚ ਬਦਲਾਵ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਇਹ ਇਕ ਛੋਟਾ ਜਿਹਾ ਹੀ ਬਦਲਾਵ ਹੈ ਜਿਸ ਦੇ ਨਾਲ ਹੁਣ ਤੁਸੀਂ ਗੂਗਲ ਫੋਟੋਜ਼ ਐਪ ਦੇ ਸਰਚ ਰਿਜਲਟ ''ਚ ਐਲਬਮਸ ਨੂੰ ਵੇਖ ਸਕੋਗੇ।
ਇਸ ਨਵੇਂ ਫੀਚਰ ਦੀ ਮਦਦ ਨਾਲ ਸਰਚ ''ਚ ਐਲਬਮਸ ਦੀ ਫੋਟੋਜ਼ ਦੇਖਣ ਨੂੰ ਮਿਲੇਗੀ ਜਿਹੇ ਕਿ ਹੇਠਾਂ ਦਿੱਤੀ ਗਈ ਫੋਟੋ (ਉਦਾਹਰਣ) ''ਚ ਵੇਖਿਆ ਜਾ ਸਕਦਾ ਹੈ ਜਿਸ ''ਚ ਫੋਟੋ ਦੇ ਨਾਲ-ਨਾਲ ਵੀਡੀਓ ਵੀ ਵਿਖਾਈ ਦੇ ਰਹੀ ਹੈ। ਜੇਕਰ ਤੁਹਾਡੇ ਫੋਨ ''ਚ ਗੂਗਲ ਫੋਟੋਜ਼ ਇਹ ਫੀਚਰ ਨਹੀਂ ਵਿਖ ਰਿਹਾ ਹੈ ਤਾਂ ਤੁਸੀਂ ਐਪ ਨੂੰ ਫੋਰਸ ਕਵਿੱਟ ਕਰ ਰਿਸਟਾਰਟ ਕਰ ਸਕਦੇ ਹੋ। ਸ਼ਾਇਦ ਇਹ ਫੀਚਰ ਫੋਟੋਜ਼ ਐਪ ''ਚ ਆ ਜਾਵੇ।