ਗੂਗਲ ਨੇ ਮੈਸੇਜ ਐਪ ਲਈ ਪੇਸ਼ ਕੀਤਾ ਫੋਟੋਮੋਜੀ ਫੀਚਰ, ਫੋਨ ''ਚ ਇੰਝ ਕਰੋ ਇਸਤੇਮਾਲ

Tuesday, Dec 12, 2023 - 07:09 PM (IST)

ਗੂਗਲ ਨੇ ਮੈਸੇਜ ਐਪ ਲਈ ਪੇਸ਼ ਕੀਤਾ ਫੋਟੋਮੋਜੀ ਫੀਚਰ, ਫੋਨ ''ਚ ਇੰਝ ਕਰੋ ਇਸਤੇਮਾਲ

ਗੈਜੇਟ ਡੈਸਕ- ਗੂਗਲ ਨੇ ਆਪਣੀ ਮੈਸੇਜਿੰਗ ਐਪ ਗੂਗਲ ਮੈਸੇਜ ਲਈ ਫੋਟੋਮੋਜੀ ਫੀਚਰ ਲਾਂਚ ਕੀਤਾ ਹੈ। ਫੋਟੋਮੋਜੀ ਫੀਚਰ ਮੈਸੇਜਿੰਗ ਅਨੁਭਵ ਨੂੰ ਹੋਰ ਵੀ ਬਿਹਤਰ ਬਣਾਏਗਾ। ਫੋਟੋਮੋਜੀ ਪਹਿਲਾਂ ਸਿਰਫ ਬੀਟਾ ਯੂਜ਼ਰਜ਼ ਲਈ ਉਪਲੱਬਧ ਸੀ ਪਰ ਹੁਣ ਇਸ ਨੂੰ ਸਾਰਿਆਂ ਲਈ ਜਾਰੀ ਕਰ ਦਿੱਤਾ ਗਿਆ ਹੈ, ਹਾਲਾਂਕਿ ਪਬਲਿਕ ਅਪਡੇਟ ਹੌਲੀ-ਹੌਲੀ ਜਾਰੀ ਕੀਤਾ ਜਾ ਰਿਹਾ ਹੈ। ਜੇ ਤੁਹਾਨੂੰ ਇਸ ਦਾ ਅਪਡੇਟ ਨਹੀਂ ਮਿਲਿਆ ਹੈ ਤਾਂ ਮਿਲਣ ਵਿੱਚ ਥੋੜ੍ਹੀ ਦੇਰ ਹੋ ਸਕਦੀ ਹੈ।

ਕੀ ਹੈ ਗੂਗਲ ਦਾ ਫੋਟੋਮੋਜੀ?

ਗੂਗਲ ਮੈਸੇਜ 'ਚ ਫੋਟੋਮੋਜੀ ਇਕ ਨਵਾਂ ਫੀਚਰ ਹੈ ਜਿਸ ਦੀ ਮਦਦ ਨਾਲ ਯੂਜ਼ਰਜ਼ ਕਸਟਮ ਯਾਨੀ ਮਨਮੁਤਾਬਕ ਇਮੋਜੀ ਬਣਾ ਸਕਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਫੋਟੋਮੋਜੀ ਦੀ ਮਦਦ ਨਾਲ ਤੁਸੀਂ ਫੋਨ ਦੀ ਗੈਲਰੀ 'ਚ ਮੌਜੂਦ ਕਿਸੇ ਵੀ ਫੋਟੋ ਨਾਲ ਇਮੋਜੀ ਬਣਾ ਸਕਦੇ ਹੋ। ਤੁਸੀਂ ਆਪਣੇ ਚਿਹਰੇ ਦੇ ਹਾਵ-ਭਾਵ ਦੇ ਐਕਸਪ੍ਰੈਸ਼ਨ ਨੂੰ ਵੀ ਕੈਪਚਰ ਕਰਕੇ ਇਮੋਜੀ ਬਣਾ ਸਕਦੇ ਹੋ। ਤੁਸੀਂ ਆਪਣੇ ਪਾਲਤੂ ਕੁੱਤੇ ਅਤੇ ਬਿੱਲੀ ਦੀ ਵੀ ਇਮੋਜੀ ਬਣਾ ਸਕਦੇ ਹੋ। ਇਸ ਨਵੇਂ ਅਪਡੇਟ ਤੋਂ ਬਾਅਦ ਗੂਗਲ ਮੈਸੇਜ ਦਾ ਮੁਕਾਬਲੇ ਐਪਲ ਆਈਮੈਸੇਜ ਨਾਲ ਹੋਵੇਗਾ। ਆਈਮੈਸੇਜ ਵਿਚ ਵੀ ਇਹ ਫੀਚਰ ਹੈ।

ਇੰਝ ਕਰੋ ਫੋਟਮੋਜੀ ਦਾ ਇਸਤੇਮਾਲ

- ਸਭ ਤੋਂ ਪਹਿਲਾਂ ਆਪਣੇ ਗੂਗਲ ਮੈਸੇਜ ਐਪ ਨੂੰ ਅਪਡੇਟ ਕਰੋ।
- ਹੁਣ ਗੂਗਲ ਮੈਸੇਜ ਐਪ ਨੂੰ ਓਪਨ ਕਰੋ ਅਤੇ ਨਿਊ ਚੈਟ 'ਤੇ ਕਲਿੱਕ ਕਰੋ।
- ਹੁਣ ਇਮੋਜੀ ਦੇ ਆਈਕਨ 'ਤੇ ਕਲਿੱਕ ਕਰੋ ਅਤੇ “+” ਬਟਨ 'ਤੇ ਕਲਿੱਕ ਕਰੋ।
- ਹੁਣ “Create” ਜਾਂ pick a photo ਦੇ ਆਪਸ਼ਨ 'ਤੇ ਕਲਿੱਕ ਕਰੋ।
- ਹੁਣ ਫੋਟੋ ਨੂੰ ਕੱਟੋ ਅਤੇ “Done” 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਡੀ ਫੋਟੋਮੋਜੀ ਸੇਵ ਹੋ ਜਾਵੇਗੀ।
- ਹੁਣ ਜਦੋਂ ਤੁਸੀਂ ਚੈਟਿੰਗ ਕਰਦੇ ਸਮੇਂ ਇਮੋਜੀ 'ਤੇ ਜਾਂਦੇ ਹੋ, ਤਾਂ ਤੁਹਾਨੂੰ ਫੋਟੋਮੋਜੀ ਦਿਖਾਈ ਦੇਵੇਗੀ ਜਿਸ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ।


author

Rakesh

Content Editor

Related News