ਇਸ ਕੰਪਨੀ ਨੇ ਲਾਂਚ ਕੀਤੀ ''ਗੇਮ ਆਫ਼ ਥ੍ਰੋਨ ਸਮਾਰਟਵਾਚ'' ਇਸ ਵਿਚ ਹੈ ਆਲਵੇਜ ਆਨ ਡਿਸਪਲੇਅ
Saturday, Aug 26, 2023 - 01:11 PM (IST)

ਗੈਜੇਟ ਡੈਸਕ- ਘਰੇਲੂ ਕੰਪਨੀ Pebble ਨੇ ਆਪਣੀ ਨਵੀਂ ਸਮਾਰਟਵਾਚ Pebble Game of Thrones ਨੂੰ ਭਾਰਤ 'ਚ ਲਾਂਚ ਕੀਤਾ ਹੈ। Pebble Game of Thrones ਦੇ ਨਾਲ 1.43 ਇੰਚ ਦੀ ਐਮੋਲੇਡ ਡਿਸਪਲੇਅ ਹੈ ਜਿਸਦੇ ਨਾਲ ਆਲਵੇਜ ਆਨ ਡਿਸਪਲੇਅ ਫੀਚਰ ਵੀ ਮਿਲਦਾ ਹੈ।
Pebble Game of Thrones ਨੂੰ ਲੈਦਰ ਸਟ੍ਰੈਪ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਵਾਚ ਦੀ ਕੀਮਤ 5,499 ਰੁਪਏ ਹੈ। ਇਸਨੂੰ ਐਮਾਜ਼ੋਨ ਅਤੇ ਕੰਪਨੀ ਦੀ ਸਾਈਟ ਤੋਂ ਖਰੀਦਿਆ ਜਾ ਸਕਦਾ ਹੈ। Pebble Game of Thrones ਦੀ ਵਿਕਰੀ ਕਾਲੇ, ਗ੍ਰੇਅ ਅਤੇ ਗੋਲਡ ਰੰਗ 'ਚ ਹੋ ਰਹੀ ਹੈ।
Pebble Game of Thrones ਦੇ ਫੀਚਰਜ਼
Pebble Game of Thrones ਦੇ ਨਾਲ ਗੋਲਾਕਾਰ ਡਾਇਲ ਮਿਲਦਾ ਹੈ। ਇਸ ਵਿਚ 1.43 ਇੰਚ ਦੀ ਐਮੋਲੇਡ ਡਿਸਪਲੇਅ ਮਿਲਦੀ ਹੈ ਜਿਸਦੇ ਨਾਲ ਆਲਵੇਜ ਆਨ ਡਿਸਪਲੇਅ ਫੀਚਰ ਹੈ। ਇਸ ਵਿਚ ਬਲੂਟੁੱਥ ਕਾਲਿੰਗ ਵੀ ਮਿਲਦੀ ਹੈ ਅਤੇ ਇਸਨੂੰ ਆਈ.ਓ.ਐੱਸ. ਤੋਂ ਇਲਾਵਾ ਐਂਡਰਾਇਡ ਦੋਵਾਂ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਵਾਚ ਦੇ ਨਾਲ ਹੈਲਥ ਫੀਚਰਜ਼ ਦੇ ਤੌਰ 'ਤੇ ਬਲੱਡ ਆਕਸੀਜਨ ਟ੍ਰੈਕਰ SpO2, ਹਾਰਟ ਰੇਟ ਟ੍ਰੈਕਰ, ਸਲੀਪ ਮਾਨੀਟਰਿੰਗ ਵਰਗੇ ਫੀਚਰਜ਼ ਮਿਲਦੇ ਹਨ। ਵਾਟਰ ਰੈਸਿਸਟੈਂਟ ਲਈ ਇਸ ਵਾਚ ਨੂੰ IP67 ਦੀ ਰੇਟਿੰਗ ਮਿਲੀ ਹੈ। ਇਸ ਸਮਾਰਟਵਾਚ 'ਚ 250mAh ਦੀ ਬੈਟਰੀ ਹੈ ਜਿਸਨੂੰ ਲੈ ਕੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। ਇਸਦੇ ਨਾਲ ਮੈਗਨੇਟਿਕ ਚਾਰਜਿੰਗ ਮਿਲਦੀ ਹੈ।